ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਭੋਜਨ ਛਕਾ ਕੇ ਕੀਤੀ ਸੇਵਾ

ਮੋਗਾ, 5 ਜੁਲਾਈ ( JASHAN) : ਸ਼ਹਿਰ ਦੇ ਬੇਦੀ ਨਗਰ ਸਥਿਤ ਬਿਰਧ ਆਸ਼ਰਮ ਵਿੱਚ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਬਜ਼ੁਰਗਾਂ ਨੂੰ ਭੋਜਨ ਛਕਾ ਕੇ ਸੇਵਾ ਕਾਰਜ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੈ ਮਦਾਨ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ, ਦਿਨੇਸ਼ ਕਟਾਰੀਆ, ਵਿਨੀਤ ਕੁਮਾਰ, ਯਸ਼ਪਾਲ ਅਗਰਵਾਲ, ਕੇਵਲ ਬਾਂਸਲ, ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ ਸਮੇਤ ਹੋਰ ਮੈਂਬਰਾਂ ਨੇ ਬਜ਼ੁਰਗਾਂ ਨੂੰ ਭੋਜਨ ਵੰਡਿਆ।

ਇਸ ਮੌਕੇ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੈ ਮਦਾਨ, ਸਕੱਤਰ ਗੁਰਜੀਤ ਸਿੰਘ ਅਤੇ ਕੈਸ਼ੀਅਰ ਵਿਨੋਦ ਗਰਗ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਸਮਾਜ ਦੇ ਹਰ ਉਸ ਵਰਗ ਦੀ ਸੇਵਾ ਕਰਨਾ ਹੈ, ਜਿਸ ਨੂੰ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਜੀਵਨ ਲਈ ਅਮੋਲਕ ਹੈ। ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਸਿਰਫ਼ ਭੌਤਿਕ ਸਹੂਲਤਾਂ ਹੀ ਨਹੀਂ, ਸਗੋਂ ਪਿਆਰ, ਸਤਿਕਾਰ ਅਤੇ ਆਪਣੇਪਣ ਦੀ ਵੀ ਲੋੜ ਹੁੰਦੀ ਹੈ। ਕਲੱਬ ਦੇ ਮੈਂਬਰਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਉਨ੍ਹਾਂ ਦੇ ਸੁਖ-ਦੁੱਖ ਸਾਂਝੇ ਕੀਤੇ ਅਤੇ ਇਹ ਭਰੋਸਾ ਦਿਵਾਇਆ ਕਿ ਉਹ ਸਮਾਜ ਵਿੱਚ ਇਕੱਲੇ ਨਹੀਂ ਹਨ। ਇਸ ਮੌਕੇ ਸਕੱਤਰ ਗੁਰਜੀਤ ਸਿੰਘ ਅਤੇ ਕੈਸ਼ੀਅਰ ਵਿਨੋਦ ਗਰਗ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਭਵਿੱਖ ਵਿੱਚ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਲਗਾਤਾਰ ਕਰਦਾ ਰਹੇਗਾ। ਸਮਾਗਮ ਦੇ ਅੰਤ ਵਿੱਚ ਕਲੱਬ ਦੇ ਅਹੁਦੇਦਾਰਾਂ ਨੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਆਸ਼ਰਮ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਪਵੇਗੀ, ਰੋਟਰੀ ਕਲੱਬ ਮੋਗਾ ਸਿਟੀ ਹਮੇਸ਼ਾ ਮੋਹਰੀ ਭੂਮਿਕਾ ਨਿਭਾਏਗਾ। ਇਸ ਮੌਕੇ ਆਸ਼ਰਮ ਦੇ ਬਜ਼ੁਰਗਾਂ ਨੇ ਵੀ ਕਲੱਬ ਦੇ ਮੈਂਬਰਾਂ ਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ, ਜਿਸ ਨਾਲ ਮਾਹੌਲ ਭਾਵੁਕ ਅਤੇ ਸਕਾਰਾਤਮਕ ਬਣ ਗਿਆ।