ਨਿਊ ਸ਼ਿਵ ਕਿਰਪਾ ਸੇਵਾ ਮੰਡਲ ਵੱਲੋਂ ਸਮਾਜ ਸੇਵੀ ਸੁਸ਼ੀਲ ਮਿੱਡਾ ਅਤੇ ਸੌਰਭ ਗੋਇਲ ਨੂੰ ਸੱਦਾ ਪੱਤਰ ਭੇਟ

ਮੋਗਾ, 3 ਜੁਲਾਈ ( JASHAN) : ਨਿਊ ਸ਼ਿਵ ਕਿਰਪਾ ਸੇਵਾ ਮੰਡਲ ਵੱਲੋਂ 120 ਸ਼ਰਧਾਲੂਆਂ ਨੂੰ ਸ੍ਰੀ ਅਮਰਨਾਥ ਯਾਤਰਾ ਦੇ ਦਰਸ਼ਨ ਕਰਵਾਉਣ ਲਈ 6 ਜੁਲਾਈ ਨੂੰ ਰਵਾਨਾ ਕੀਤਾ ਜਾਵੇਗਾ। ਸ਼ਰਧਾਲੂਆਂ ਨੂੰ ਸਵੇਰੇ 9 ਵਜੇ ਸਮਾਜ ਸੇਵੀ ਨੀਤਿਸ਼ ਗਰਗ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਸ੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਮੰਡਲ ਵੱਲੋਂ 5 ਜੁਲਾਈ ਨੂੰ ਲਾਲਾ ਲਾਲਚੰਦ ਧਰਮਸ਼ਾਲਾ ਵਿਖੇ ਭਗਵਾਨ ਭੋਲੇਨਾਥ ਦਾ ਅੱਧੀ ਰਾਤ ਦਾ ਸੰਕੀਰਤਨ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਮੰਡਲ ਦੇ ਚੇਅਰਮੈਨ ਸੋਨੂ ਸ਼ਰਮਾ ਅਤੇ ਹੋਰ ਮੈਂਬਰਾਂ ਨੇ ਸਮਾਜ ਸੇਵੀ ਸੁਸ਼ੀਲ ਮਿੱਡਾ ਅਤੇ ਸੌਰਭ ਗੋਇਲ ਨੂੰ ਸੰਕੀਰਤਨ ਦਾ ਸੱਦਾ ਪੱਤਰ ਭੇਟ ਕੀਤਾ। ਚੇਅਰਮੈਨ ਸੋਨੂ ਸ਼ਰਮਾ ਅਤੇ ਪ੍ਰਧਾਨ ਆਸ਼ੂ ਗਾਬਾ ਨੇ ਦੱਸਿਆ ਕਿ 5 ਜੁਲਾਈ ਨੂੰ ਰਾਤ 8 ਵਜੇ ਤੋਂ ਸ਼ੁਰੂ ਹੋਣ ਵਾਲੇ ਸੰਕੀਰਤਨ ਵਿੱਚ ਹੈਪੀ ਸਿਮਰਨ ਐਂਡ ਪਾਰਟੀ ਵੱਲੋਂ ਭਗਵਾਨ ਭੋਲੇਨਾਥ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਗਗਨ ਮਿੱਤਲ, ਰੋਹਿਤ ਗਾਬਾ, ਅਮਨ ਪੋਪਲੀ, ਕਰਨ ਸ਼ਰਮਾ, ਦਵਿੰਦਰ ਕੌੜਾ, ਰਾਜਨ ਚੌਧਰੀ, ਵਿਨੋਦ ਸਿੰਘ, ਮੰਗਤ ਰਾਮ ਨੋਨੀ, ਪ੍ਰਿੰਸ ਅਰੋੜਾ, ਸੁਰਿੰਦਰ ਗੌਰਾ ਅਤੇ ਸੰਨਪ੍ਰੀਤ ਛਾਬੜਾ ਹਾਜ਼ਰ ਸਨ।