ਇਕਜੁੱਟਤਾ ਨਾਲ ਚੋਣਾਂ ਵਿੱਚ ਜਿੱਤ ਦਾ ਪਰਚਮ ਲਹਿਰਾਉਣ ਦਾ ਕੀਤਾ ਵਾਅਦਾ-ਲਵਲੀ ਸਿੰਗਲਾ

MOGA ,15 JUNE (JASHAN)ਅਜਿੰਦਰ ਕੌਰ (ਜ਼ੋਨ ਇੰਚਾਰਜ ਅਤੇ ਵੂਮੈਨ ਕਮਿਸ਼ਨ ਮੈਂਬਰ) ਨੇ ਮੋਗਾ ਪਹੁੰਚ ਕੇ ਜ਼ਿਲ੍ਹਾ ਅਤੇ ਸਟੇਟ ਵੂਮੈਨ ਟੀਮ ਨੂੰ ਕੇਕ ਕੱਟ ਕੇ, ਬੁੱਕੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਭ ਨੇ ਐਨੀ ਵਧੀਆ ਟੀਮ ਦੀ ਚੋਣ ਲਈ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ  ਦਾ ਦਿਲੋਂ ਧੰਨਵਾਦ ਕੀਤਾ। ਸਟੇਟ ਜੁਆਇੰਟ ਸੈਕਟਰੀ ਮਨਦੀਪ ਕੌਰ ਖੰਬੇ ਅਤੇ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਸਮੇਤ ਜ਼ਿਲ੍ਹਾ ਵਾਈਸ ਪ੍ਰਧਾਨ ਸਿਮਰਨ ਕੌਰ, ਜ਼ਿਲ੍ਹਾ ਸੈਕਟਰੀ ਜਸਵੀਰ ਕੌਰ ਅਤੇ ਹਲਕਾ ਕੋਆਰਡੀਨੇਟਰ ਸੁਖਵਿੰਦਰ ਕੌਰ ਨੇ ਵੀ ਅਜਿੰਦਰ kaur ਦਾ ਪਿਆਰ ਭਰੇ ਸ਼ਬਦਾਂ ਨਾਲ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਕੌਰ ਨੂੰ ਮੀਤ ਹਲਕਾ ਕੋਆਰਡੀਨੇਸ਼ਰ, ਕੋਮਲ ਨੂੰ ਵਾਰਡ ਪ੍ਰਧਾਨ ਅਤੇ ਜਸਵਿੰਦਰ ਨੂੰ ਪਿੰਡ ਪ੍ਰਧਾਨ ਲਾਇਆ ਗਿਆਅਤੇ ਹੋਰ ਸਾਥੀ ਭੈਣਾਂ ਵੀ ਹਾਜ਼ਰ ਸਨ।
ਸਭ ਨੇ ਇਹ ਵਾਅਦਾ ਕੀਤਾ ਕਿ ਅਸੀਂ ਸਾਰੇ ਰਲ ਮਿਲ ਕੇ ਪੂਰੀ ਮਿਹਨਤ, ਲਗਨ ਅਤੇ ਇਕਜੁੱਟਤਾ ਨਾਲ 2027 ਦੀਆਂ ਚੋਣਾਂ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕਰਾਂਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯੋਗਦਾਨ ਪਾਵਾਂਗੇ।