ਮੋਗਾ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਸ਼ੁੱਭ ਸੰਕੇਤ : ਪ੍ਰਧਾਨ ਗੁਰਲਾਲ ਸਿੰਘ

ਮੋਗਾ, 12 ਜੂਨ ( ਲਛਮਣ ਜੀਤ ਸਿੰਘ ਪੁਰਬਾ ) ਮੋਗਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ,ਕਿਉਂਕਿ 50 ਦੇ ਵਿੱਚੋਂ 42 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ, ਇਹ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਲਾਈਟ ਟਰੱਕ ਯੂਨੀਅਨ ਗੁਰਲਾਲ ਸਿੰਘ ਨੇ ਕੀਤਾ, ਉਹਨਾਂ ਦਾ ਕਹਿਣਾ ਹੈ ਇਹ ਚੋਣਾਂ ਤੋਂ ਸਪਸ਼ਟ ਹੋ ਗਿਆ ਹੈ,ਕਿ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੇ ਹੋਵੇਗੀ, ਕਿਉਂਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਉੱਤੇ ਵਿਸ਼ਵਾਸ ਹੋ ਗਿਆ ਹੈ, ਅਤੇ ਜੋ ਵੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਹ ਸਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਇੱਕ ਕਰਕੇ ਪੂਰੇ ਕਰ ਰਹੇ ਹਨ, ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਲਾਈਟ ਟਰੱਕ ਯੂਨੀਅਨ ਗੁਰਲਾਲ ਸਿੰਘ ਨੇ ਕਿਹਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ, ਅਤੇ ਮੋਗਾ ਤੋਂ ਦੁਬਾਰਾ ਐਮਐਲਏ ਅਮਨ ਅਰੋੜਾ ਹੋਣਗੇ, ਉਹਨਾਂ ਦਾ ਕਹਿਣਾ ਹੈ ਕਿ ਮੋਗਾ ਨਿਵਾਸੀਆਂ ਦਾ ਐਮਐਲਏ ਅਮਨ ਅਰੋੜਾ ਉੱਤੇ ਪੂਰਾ ਵਿਸ਼ਵਾਸ ਬਣ ਚੁੱਕਾ ਹੈ,ਅਤੇ ਮੋਗਾ ਦੇ ਲੋਕੀ ਤਨੋ ਮਨੋ ਐਮਐਲਏ ਮੋਗਾ ਅਮਨ ਅਰੋੜਾ ਦਾ ਸਾਥ ਦੇ ਰਹੇ ਹਨ ਐਮਐਲਏ ਅਮਨ ਅਰੋੜਾ ਵੀ ਜੋ ਵਾਅਦੇ ਕਰ ਰਹੇ ਹਨ, ਉਹਨਾਂ ਨੂੰ ਪਹਿਲ ਦੇ ਅਧਾਰ ਉੱਤੇ ਪੂਰੇ ਕਰ ਰਹੇ ਹਨ,


