ਸੇਵਾ ਦੇ ਨਾਂ ਤੇ ਸਿਆਸਤ “ਚ ਆਏ,ਹੁਣੇ ਲਾਰੇ ਲਾਉਣ ਲੱਗੇ

MOGA,26 MAY(JASHAN)ਸਿਆਸਤ ਦੀ ਦਲਦਲ ਵਿੱਚ ਵੜਦਿਆਂ ਹੀ ਕਈ ਵਪਾਰੀ ਬਿਰਤੀ ਵਾਲੇ ਸੱਜਣ ਪਰਾਇਆ ਹੱਕ ਖਾਣ ਨੂੰ ਆਪਣਾ ਅਧਿਕਾਰ ਸਮਝਦੇ ਨੇ
। ਇਹੀ ਕੁਝ ਮੋਗਾ ਵਿੱਚ ਵੀ ਵਾਪਰ ਰਿਹਾ ਏ ਕਿ ਕਈ ਵੀਰ ਅਜੇ ਕੌਂਸਲਰ ਨਹੀਂ ਬਣੇ ਕਿ ਉਨ੍ਹਾਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ।
ਸ਼ਹਿਰ ਦੇ ਉੱਘੇ ਸਿਆਸਤਦਾਨ ਅਤੇ ਕੁਮੈਂਟੇਟਰ ਰਾਕੇਸ਼ ਸਿਤਾਰਾ ਨਾਲ ਜੋ ਵਾਪਰਿਆ,ਉਨਾਂ ਸੋਸ਼ਲ ਮੀਡੀਆ ਤੇ ਬਿਆਨ ਕੀਤਾ ਏ।
ਉਹ ਲਿਖਦੇ ਨੇ ਕਿ
“ਮੈਂ ਧੰਨਵਾਦੀ ਹਾਂ ਮੋਗਾ ਨਿਗਮ ਦੀ ਚੋਣ ਲੜ ਰਹੇ ਉਹਨਾਂ ਸਾਰੇ ਉਮੀਦਵਾਰਾਂ ਦਾ ਜਿਨ੍ਹਾਂ ਨੇ ਮੇਰਾ ਰੇਟ ਵੀ ਬਹੁਤ ਜਿਆਦਾ ਹੋਣ ਦੇ ਬਾਵਜੂਦ ਮੇਰੇ ਤੋਂ ਆਪਣਾ ਪ੍ਰਚਾਰ ਤਿਆਰ ਕਰਵਾਇਆ। ਸ਼ੁਕਰ ਹੈ ਮੇਰੇ ਸਤਿਗੁਰੂ ਦਾ ਕੇ ਇਸ ਵਾਰ ਜਿੱਥੇ ਪੰਜਾਬੀ ਬੋਲਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਵਿੱਚੋਂ ਵੀ ਕੰਮ ਮਿਲਿਆ। ਕੋਟ ਇਸੇ ਖਾਂ, ਜਗਰਾਓਂ ਦੇ ਨਾਲ ਨਾਲ ਇਸ ਵਾਰ ਹੈਰਾਨੀਜਨਕ ਕੰਮ ਮੋਹਾਲੀ ਦਾ ਮੋਗੇ ਤੋਂ ਵੀ ਜਿਆਦਾ ਮਿਲਿਆ ।ਧੰਨਵਾਦ।ਹਾਂ ਇੱਕ ਗੱਲ ਹੋਰ ਮੈਂ ਪ੍ਰਚਾਰ ਤਿਆਰ ਕਰਨ ,ਈ ਰਿਕਸ਼ਾ ਤੇ ਸਪੀਕਰ ਦੇ ਪੈਸੇ ਤਾਂ ਪਹਿਲਾਂ ਲਏ ਪਰ ਚਾਰ ਕੁ ਸੱਜਣ ਇਸ ਤਰਾਂ ਦੇ ਹਨ ਜਿਹੜੇ ਕਹਿੰਦੇ ਸਿਤਾਰਾ ਜੀ ਘਬਰਾਓ ਨਾ ,ਕੰਮ ਸ਼ੁਰੂ ਕਰੋ ,ਪੇਮੈਂਟ ਦੁਕਾਨ ਤੇ ਪਹੁੰਚ ਰਹੀ ਹੈ,ਪਰ ਨਾ ਪੇਮੈਂਟ ਆਈ ਨਾ ਆਪ ਦਰਸ਼ਨ ਦਿਤੇ,ਤੇ ਨਾ ਹੁਣ ਫੋਨ ਚੁੱਕ ਰਹੇ ਹਨ। ਤੁਸੀਂ ਬਿਜ਼ੀ ਹੋ ਕੋਈ ਨਾ ,ਸ਼ਾਮ ਤੱਕ ਵੋਟਾਂ ਪਵਾ ਲਓ। ਕੱਲ ਦੁਪਹਿਰ ਤੱਕ ਪੇਮੈਂਟ ਪਹੁੰਚਦੀ ਕਰ ਦਿਓ। ਨਹੀਂ ਤਾਂ ਵੋਟਾਂ ਨਾਲੋਂ ਪੈਸੇ ਨਾ ਦੇਣ ਦਾ ਪ੍ਰਚਾਰ ,ਬਾਈ ਨੇਮ ਤੇ ਵਾਰਡ ਸਮੇਤ ਗਰੁੱਪਾਂ ਵਿੱਚ ਪਾ ਕੇ ਕਰਾਂਗਾ।ਗੁੱਸਾ ਨਾ ਕਰਿਓ ਭਾਈ ਮੇਰਾ ਤਾਂ ਕੰਮ ਹੀ ਇਹੀ ਹੈ।ਪਿਆਰ ਆਪਣੀ ਜਗ੍ਹਾ ਵਪਾਰ ਆਪਣੀ ਜਗ੍ਹਾ ।
ਖੁਦਾ ਨ ਖਾਸਤਾ ਜੇ ਇਹ ਸੱਜਣ ਹਾਰ ਗਏ ਤਾਂ ਹਾਰ ਨਾਲ਼ੋਂ ਵੱਧ ਬਦਨਾਮੀ ਸਿਤਾਰਾ ਜੀ ਨੇ ਕਰ ਦੇਣੀ ਏ।
ਹੁਣ ਚੋਣ ਨਤੀਜਿਆਂ ਨਾਲੋਂ ਮੋਗਾ ਵਾਸੀਆਂ ਨੂੰ ਇਸ ਗੱਲ ਦੀ ਉਡੀਕ ਜ਼ਿਆਦਾ ਰਹੇਗੀ ਕਿ ਪੇਮੈਂਟ ਹੋਈ ਕਿ ਨਹੀਂ????


