ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੋਟ ਪਾਈ ਜਾਵੇ- ਐਡਵੋਕੇਟ ਰਮੇਸ਼ ਗਰੋਵਰ

Tags: 

ਮੋਗਾ, 23 ਮਈ (ਜਸ਼ਨ ) ਜ਼ਿਲਾ ਬਾਰ ਐਸੋਸੀਏਸ਼ਨ ਮੋਗਾ ਦੇ ਲੰਮਾਂ ਸਮਾਂ ਪ੍ਰਧਾਨ ਰਹਿਣ ਵਾਲੇ ਸੀਨੀਅਰ ਵਕੀਲ ਸ੍ਰੀ ਰਮੇਸ਼ ਗਰੋਵਰ ਨੇ ਨਗਰ ਨਿਗਮ ਮੋਗਾ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਚੋਣਾਂ ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹੁੰਦੀਆਂ ਹਨ ਇੰਨ੍ਹਾਂ ਵਿਚ ਜਿਆਦਾਤਾਰ ਪਾਰਟੀਬਾਜ਼ੀ ਨਹੀਂ ਹੁੰਦੀ, ਉਨ੍ਹਾਂ ਕਿਹਾ ਕਿ ਪਹਿਲਾ ਪਹਿਲ ਇਹ ਚੋਣਾਂ ਨਿਰੋਲ ਭਾਈਚਾਰਕ ਤੌਰ ਤੇ ਲੜ੍ਹੀਆਂ ਜਾਂਦੀਆਂ ਸਨ ਭਾਵੇਂ ਕੁੱਝ ਸਾਲ ਪਹਿਲਾ ਇੰਨ੍ਹਾਂ ਚੋਣਾਂ ਵਿਚ ਵੱਡੀ ਦਖਲ ਅੰਦਾਜ਼ੀ ਹੋਣ ਲੱਗੀ ਸੀ ਪ੍ਰੰਤੂ ਹੁਣ ਫ਼ਿਰ ਆਮ ਲੋਕ ਵੋਟਰ ਸੁੂਝਵਾਨ ਹੋਏ ਤੇ ਫ਼ਿਰ ਉਹ ਭਾਈਚਾਰਕ ਸਾਂਝ ਵੱਲ ਤੁਰੇ ਹਨ ਜੋਂ ਸ਼ਹਿਰਾਂ ਦੇ ਭਵਿੱਖ ਲਈ ਸੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦਿਨਾਂ ਦੌਰਾਨ ਚੱਲਦੇ ਚੋਣ ਪ੍ਰਚਾਰ ਦੌਰਾਨ ਇਹ ਦੇਖਿਆ ਹੈ ਕਿ ਲੋਕ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਵੋਟਾਂ ਪਾਉਣ ਦੀ ਵਿਉਤਬੰਧੀ ਕਰਨ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਨਗਰ ਨਿਗਮ ਮੋਗਾ ਦੇ ਚੋਣ ਨਤੀਜੇ ਇਸ ਗੱਲ ਦੀ ਗਵਾਹੀ ਭਰਨਗੇ ਕਿ ਸਚਮੁੱਚ ਸ਼ਹਿਰੀਆਂ ਨੇ ਚੰਗੇ ਅਕਸ ਵਾਲੇ ਉਮੀਦਵਾਰ ਚੋਣ ਜਿਤਾਏ ਹਨ।