ਹੋਲੀ ਹਾਰਟ ਸਕੂਲ ’ਚ ਬਾਰਵੀਂ ਕਲਾਸ ’ਚੋ ਪਹਿਲੇ-ਦੂਜੇ, ਤੀਜੇ ਦਰਜੇ 'ਤੇ ਆਉਣ ਵਾਲੇ ਬੱਚਿਆਂ ਨੂੰ ਵੰਡੇ ਗਏ ਇਨਾਮ

ਮੋਗਾ, 17 ਮਈ ( ਜਸ਼ਨ ) 
 ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਵਿਚ ਬਾਰਵੀਂ ਕਲਾਸ ’ਚੋਂ ਪਹਿਲ-ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੂੰ ਅਵਾਰਡ ਵੰਡੇ ਗਏ ਅਤੇ ਨਾਲ ਦੀ ਨਾਲ ਹੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ ਅਤੇ ਸਕੂਲ ਦੇ ਬੱਚਿਆਂ ਵੱਲੋਂ ਚੇਅਰਮੈਨ ਦਾ ਬੜਾ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੰਨਾ ਬੱਚਿਆਂ ਨੇ ਪੂਰੇ ਵਿਦਿਅਕ ਸੈਸ਼ਨ  ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਮੀਤ ਕੌਰ ਨੇ 87.4 ਫੀਸਦੀ ਅੰਕ ਕਮਰਸ ’ਚੋਂ ਪ੍ਰਾਪਤ ਕਰ ਕੇ ਸਕੂਲ ਵਿਚੋਂ ਪਹਿਲਾ ਸਥਾਨ, ਦੂਜੇ ਸਥਾਨ ’ਤੇ ਸੁੱਖਲੀਨ ਕੌਰ ਨੇ 80.8ਫੀਸਦੀ ਕਮਰਸ ਵਿਚੋ ਅੰਕ ਲਏ। ਤੀਜਾ ਸਥਾਨ ਪਰਾਂਸੀ ਨੇ 74ਫੀਸਦੀ ਕਮਰਸ ’ਚੋਂ ਅੰਕਾਂ ਨਾਲ ਪ੍ਰਾਪਤ ਕੀਤਾ। ਇਸ ਦੇ ਨਾਲ ਮੈਡੀਕਲ ਸਟਰੀਮ ਵਿਚੋ ਕਰੀਤੀਕਾ ਨੇ 92.2ਫੀਸਦੀ ਅੰਕ ਲੈ ਕੇ ਪਹਿਲਾ ਅਤੇ ਕਾਸਵੀ ਨੇ 76ਫੀਸਦੀ ਅੰਕ ਹਾਸਲ ਕਰਕੇ ਦੂਜਾ ਅਤੇ ਆਰਟਸ ਸਟਰੀਮ ’ਚੋਂ ਰਵਿਤੇਜ 81.6ਫੀਸਦੀ ਅੰਕ ਹਾਸਲ ਕਰ ਕੇ ਪਹਿਲਾਂ, ਅਰਮਾਨਪ੍ਰੀਤ 80.2ਫੀਸਦੀ ਅੰਕ ਨਾਲ ਦੂਜਾ ਅਤੇ ਨੂਰਕਮਲ ਘਈ ਨੇ 78ਫੀਸਦੀ ਅੰਕਾਂ ਅਤੇ ਮਨਿੰਦਰ ਸਿੰਘ ਨੇ 78ਫੀਸਦੀਨਾਲ ਤੀਜਾ ਦਰਜਾ ਹਾਸਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਨੂੰ ਹੋਰ ਤਰੱਕੀਆਂ ਕਰਨ ਦਾ ਆਸ਼ੀਰਵਾਦ ਵੀ ਦਿੱਤਾ। ਚੇਅਰਮੈਨ ਵੱਲੋਂ ਬੱਚਿਆਂ ਨੂੰ ਟਰਾਫੀਆਂ ਦਿੰਦੇ ਹੋਏ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਨ੍ਹਾਂ ਨੇ ਸਕੂਲ ਬੱਚਿਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਅਗਲੇ ਵਰ੍ਹੇ  ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਸ਼ਾਕਸ਼ੀ ਗਲੇਰੀਆ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੀ ਵਧੀਆ ਕਾਰਗਜਾਰੀ ਦੀ ਸ਼ਲਾਘਾ ਕਰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।