ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੀ ਸੇਵਾ ਸ਼ਲਾਘਾਯੋਗ

ਮੋਗਾ, 17 ਮਈ ( ਦੀਪਕ ਕੌੜਾ )ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੀ ਤਰਫੋਂ ਚਾਮੁੰਡਾ ਦੇਵੀ ਧਾਮ ਵਿਖੇ ਚੱਲ ਰਹੇ ਉਸਾਰੀ ਦੇ ਸੇਵਾ ਕਾਰਜ ਲਈ ਵਰਤੇ ਜਾਣ ਵਾਲੇ ਸਮਾਨ ਦੀ ਗੱਡੀ ਨੂੰ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ, ਸਾਬਕਾ ਐਸ.ਪੀ. ਮੁਖਤਿਆਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਚੇਅਰਮੈਨ ਬਲਦੇਵ ਲੂਥਰਾ, ਪ੍ਰਧਾਨ ਵਿਨੋਦ ਗੋਇਲ ਕਾਕਾ, ਸੈਕਟਰੀ ਨਵੀਨ ਸੂਦ, ਸੀਨੀਅਰ ਉਪ ਪ੍ਰਧਾਨ ਭੁਪਿੰਦਰ ਪਾਲ ਮਿੰਦਾ ,ਸੁਭਾਸ਼ ਗੋਇਲ, ਨਵਦੀਪ ਸ਼ਰਮਾ, ਰਜਿੰਦਰ ਬਾਂਸਲ, ਰਮਨ ਧੀਰ, ਰਿਪਨ ਗੋਇਲ, ਹਰਵਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ। ਵਿਨੋਦ ਗੋਇਲ ਕਾਕਾ ਅਤੇ ਨਵੀਨ ਸੁੱਦ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਵੱਲੋਂ ਮਾਂ ਚਾਮੁੰਡਾ ਦੇਵੀ ਧਾਮ ਵਿੱਚ ਉਸਾਰੀ ਦੇ ਕਾਰਜ ਲਗਾਤਾਰ ਜਾਰੀ ਹਨ। ਜਿਸ ਵਿੱਚ ਭਗਤਾਂ ਦੀ ਸੁਵਿਧਾ ਲਈ ਕਮਰਿਆਂ ਦਾ ਨਿਰਮਾਣ, ਏ.ਸੀ. ਹਾਲ ਦਾ ਨਿਰਮਾਣ, ਲੰਗਰ ਹਾਲ ਦਾ ਨਿਰਮਾਣ ਸਮੇਤ ਧਰਮਸ਼ਾਲਾ ਦੇ ਬਾਹਰੀ ਪ੍ਰਵੇਸ਼ ਦਰਵਾਜ਼ੇ ਨੂੰ ਸੁੰਦਰ ਅਤੇ ਆਕਰਸ਼ਕ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਭਗਤਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਾਓਣ ਦੇ ਮਹੀਨੇ ਵਿੱਚ ਲੱਗਣ ਵਾਲੇ ਮੇਲੇ ਦੌਰਾਨ ਪਹੁੰਚਣ ਵਾਲੇ ਭਗਤਾਂ ਲਈ ਖਾਸ ਇੰਤਜ਼ਾਮ ਕੀਤੇ ਜਾਂਦੇ ਹਨ। ਮਹਾਮਾਈ ਦੇ ਝੰਡਾ ਪੂਜਨ ਅਤੇ ਵਿਸ਼ਾਲ ਸਾਲਾਨਾ ਜਗਰਾਤੇ ਦਾ ਆਯੋਜਨ ਕੀਤਾ ਜਾਂਦਾ ਹੈ। ਸਾਬਕਾ ਐਸ.ਪੀ. ਮੁਖਤਿਆਰ ਸਿੰਘ ਨੇ ਝੰਡੀ ਦੇ ਕੇ ਕਿਹਾ ਕਿ ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਧਾਰਮਿਕ ਸੇਵਾ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ। ਸ਼ਰਧਾਲੂਆਂ ਦੀ ਸੁਵਿਧਾ ਲਈ ਕੀਤੇ ਜਾ ਰਹੇ ਧਰਮਸ਼ਾਲਾ ਦੇ ਨਿਰਮਾਣ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਕੰਮ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਨੇ ਕਿਹਾ ਕਿ ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।