ਦਸਮੇਸ਼ ਪਬਲਿਕ ਸੀਨੀ: ਸੈਕੰ: ਸਕੂਲ ਕੋਟ ਈਸੇ ਖਾਂ ਦਾ ਬਾਰਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ

 ਮੋਗਾ, 14 ਮਈ ( ਜਸ਼ਨ  ) : ਕੋਟ ਈਸੇ ਖਾਂ  ਇਲਾਕੇ ਦੀ ਸਿਰਮੌਰ  ਸੰਸਥਾਂ ਦਸਮੇਸ਼ ਪਬਲਿਕ ਸੀਨੀ: ਸੈਕੰ: ਸਕੂਲ
 ਦੀ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ  ਰਿਹਾ । ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ । ਸਕੂਲ ਦੀ ਵਿਦਿਆਰਥਣ ਐਸ਼ਮੀਨ ਕੌਰ  ਪੁੱਤਰੀ ਅਮਰਜੀਤ ਸਿੰਘ ਵਾਸੀ ਖੋਸਾ ਕੋਟਲਾ ਨੇ 97.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੋਗਾ ਜਿਲ੍ਹੇ 'ਚ ਪਹਿਲਾ ਸਥਾਨ ਜਦ ਕਿ
ਗੁਰਨੂਰ ਕੌਰ  ਪੁੱਤਰੀ ਗੁਰਵਿੰਦਰ ਸਿੰਘ ਵਾਸੀ ਗਹਿਲੀ ਵਾਲਾ ਨੇ 96 ਫ਼ੀਸਦੀ  ਅੰਕ
ਪ੍ਰਾਪਤ ਕਰਕੇ ਸਕੂਲ ਚ  ਦੂਸਰਾ ਸਥਾਨ, ਸਿਮਰਜੀਤ ਕੌਰ  ਪੁੱਤਰੀ ਜਰਨੈਲ ਸਿੰਘ ਵਾਸੀ
ਝੰਡਾ ਬੱਗਾ ਪੁਰਾਣਾ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਚ 
ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ  ਇਲਾਵਾ ਸੰਸਥਾਂ ਦੇ 07 ਵਿਦਿਆਰਥੀਆਂ ਨੇ 90
ਫੀਸਦੀ ਤੋਂ  ਜਿਅਦਾ ਅੰਕ ਪ੍ਰਾਪਤ ਕੀਤੇ ਅਤੇ 24 ਵਿਦਿਆਰਥੀਆਂ ਨੇ 80 ਫੀਸਦੀ ਤੋਂ 
ਜਿਆਦਾ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕਾਂ
ਨਾਲ ਬਾਰਵੀਂ ਕਲਾਸ ਪਾਸ ਕਰਕੇ ਮਿਹਨਤੀ ਅਧਿਆਪਕਾਂ, ਸੰਸਥਾਂ ਅਤੇ ਆਪਣੇ
ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ।  ਇਸ ਵਿਸ਼ੇਸ਼ ਮੌਕੇ  ਤੇ ਦਸਮੇਸ਼ ਪਬਲਿਕ ਸੀਨੀ:
ਸੈਕੰ: ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਬੈਂਸ ਨੇ ਵਿਦਿਆਰਥੀਆਂ ਅਤੇ
ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਸਕੂਲ ਦੇ ਡਾਇਰੈਕਟਰ
ਜਗਜੀਤ ਸਿੰਘ ਬੈਂਸ ਅਤੇ ਚੇਅਰਮੈਨ ਗੁਰਮੀਕ ਸਿੰਘ ਭੁੱਲਰ ਨੇ ਵਿਦਿਆਰਥੀਆਂ ਦੀ
ਕਾਰਗੁਜ਼ਾਰੀ ਅਤੇ ਅਧਿਆਪਕਾਂ  ਦੀ ਮਿਹਨਤ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਅੱਗੇ ਤੋਂ ਹੋਰ 
ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੇ ਨਿਰਮਾਣ ਲਈ ਤਤਪਰ ਰਹੇਗਾ।