ਜਗਰਾਜ ਸਿੰਘ ਜੱਗਾ ਰੌਲੀ ਨੇ ਆਮ ਆਦਮੀ ਪਾਰਟੀ ਨੂੰ ਆਖੀ ਅਲਵਿਦਾ,ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਜੱਗਾ ਰੌਲੀ ਨੂੰ ਸਿਰੋਪਾਓ ਦੇ ਕੇ ਕਾਂਗਰਸ ਵਿੱਚ ਕੀਤਾ ਸ਼ਾਮਿਲ

 ਮੋਗਾ, 14 ਮਈ ( ਜਸ਼ਨ  ) : ਅੱਜ ਮੋਗਾ ਦੇ ਵਾਰਡ ਨੰਬਰ 7 ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਉਘੇ ਸਮਾਜ ਸੇਵੀ ਜਗਰਾਜ ਸਿੰਘ ਜੱਗਾ ਰੌਲੀ,ਇੰਦਰਜੀਤ ਕੌਰ (ਬਲਾਕ ਪ੍ਰਧਾਨ, AAP) ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਮਿਹਨਤੀ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ‘ਆਪ’ ਨੂੰ ਅਲਵਿਦਾ ਆਖ ਦਿੱਤਾ।​ਇਸ ਮੌਕੇ ਇਹਨਾਂ ਸਾਰੇ ਸਾਥੀਆਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਜਿਲ੍ਹਾ ਪ੍ਰਧਾਨ  ਹਰੀ ਸਿੰਘ ਖਾਈ ਵੱਲੋਂ  ਨਿੱਘਾ ਸਵਗਾਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ  ਮਾਲਵਿਕਾ ਸੂਦ,  ​ਪਰਮਪਾਲ ਤਖ਼ਤੂਪੁਰਾ, ​ਮਿੱਕੀ ਹੁੰਦਲ , ਐਡਵੋਕੇਟ ਰਵਿੰਦਰ ਸਿੰਘ ​ਰਵੀ ਗਰੇਵਾਲ, ​ਸੀਨੀਅਰ ਕਾਂਗਰਸੀ ਆਗੂ ਨਰਿੰਦਰ ਪਾਲ ਸਿੰਘ ਸਿੱਧੂ ,​ਲੱਖਾ (MC),ਨੇ ਜਗਰਾਜ ਸਿੰਘ ਜੱਗਾ ਨੂੰ ਸਿਰੋਪਾਓ ਦੇ ਕੇ ਕਾਂਗਰਸ  ਵਿੱਚ ਸ਼ਾਮਿਲ ਕੀਤਾ ।
​ਇਸ ਮੌਕੇ ਜਗਰਾਜ ਸਿੰਘ ਜੱਗਾ ਰੌਲੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਣਗੇ। ਮਾਲਵਿਕਾ ਸੂਦ  ਨੇ ਕਿਹਾ ਕਿ ਲੋਕ ਹੁਣ ਬਦਲਾਅ ਦੇ ਨਾਮ 'ਤੇ ਹੋ ਰਹੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਅਤੇ ਕਾਂਗਰਸ ਹੀ ਪੰਜਾਬ ਦਾ ਸੁਨਹਿਰੀ ਭਵਿੱਖ ਹੈ।