ਜਨਗਣਨਾ ਡਿਊਟੀਆਂ ਵਿੱਚ ਅਧਿਆਪਕਾਂ ਨੂੰ ਕੀਤਾ ਜਾ ਰਿਹਾ ਖੱਜਲ ਖੁਆਰ -ਡੀ. ਟੀ. ਐਫ.

ਮੋਗਾ,14 MAY (JASHAN)   ਜਨਗਣਨਾ ਡਿਊਟੀਆਂ ਵਿੱਚ ਮੋਗਾ ਪ੍ਰਸ਼ਾਸਨ ਵੱਲੋ  ਅਧਿਆਪਕਾਂ ਦੀਆਂ   ਦੂਰ -ਦੁਰਾਡੇ ਡਿਊਟੀਆਂ ਲਗਾ ਕੇ ਵੱਡੇ ਪੱਧਰ  ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਡੀ. ਟੀ ਐਫ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਜਿਲ੍ਹਾ ਪ੍ਰਧਾਨ ਸੁਖਪਾਲਜੀਤ  ਸਿੰਘ  ਅਤੇ  ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ  ਕਿਹਾ  ਕਿ ਮੋਗੇ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਦੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿਸ ਵਿੱਚ  ਇਕ ਅਧਿਆਪਕ ਜੋੜੇ ਵੱਲੋਂ ਆਪਣੀ ਜਾਨ ਗਵਾਉਣੀ ਪਈ ਸੀ ਉਸ ਤੋਂ ਕੋਈ ਸਬਕ਼ ਨਾ ਸਿੱਖਦਿਆਂ ਇਸ ਵਾਰ ਫਿਰ ਅਧਿਆਪਕਾਂ ਦੀਆਂ  ਉਹਨਾਂ ਦੇ ਪੋਸਟਿੰਗ ਸਥਾਨ ਤੋਂ  30 -30 ਕਿਲੋਮੀਟਰ ਦੂਰ ਡਿਊਟੀਆਂ ਲਗਾ ਦਿੱਤੀਆਂ ਗਈਆ ਹਨ | ਆਗੂਆਂ ਨੇ ਕਿਹਾ ਕਿ  ਪ੍ਰਸ਼ਾਸਨ  ਦੇ ਕੁਪ੍ਰਬੰਧ   ਦਾ ਨਤੀਜਾ ਇਹ ਹੈ ਕਿ ਮਾਣੂੰਕੇ ਸਾਈਡ ਦੇ ਅਧਿਆਪਕਾਂ ਦੀ ਡਿਊਟੀ ਬਿਲਾਸਪੁਰ ਤੇ ਬਿਲਾਸਪੁਰ ਦੇ ਅਧਿਆਪਕਾਂ ਦੀ ਡਿਊਟੀ  ਦੂਰ ਮਾਣੂੰਕੇ, ਰੌਤਾ ਲਗਾ ਦਿੱਤੀ ਗਈ ਹੈ | ਜ਼ਿਲ੍ਹਾ  ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ  ਸਵਰਨਦਾਸ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਝੋਰੜਾ, ਜੋਇੰਟ ਸਕੱਤਰ ਅਮਨਦੀਪ ਮਾਛੀਕੇ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ  ਜਨਗਣਨਾ ਦਾ ਇਹ ਕੰਮ ਦੋ ਫੇਜਾ ਵਿੱਚ ਪੂਰਾ ਹੋਣਾ ਪਹਿਲਾ ਫੇਜ ਮਈ  ਤੋਂ ਜੂਨ ਤਕ ਅਤੇ ਦੂਜਾ  ਫਰਵਰੀ ਵਿੱਚ  ਵਿੱਚ ਪੂਰਾ ਹੋਣਾ ਹੈ |  ਆਗੂਆਂ ਨੇ ਕਿਹਾ ਕਿ ਇਹਨਾਂ ਲੰਬਾ ਸਮਾ ਇਹ ਕੰਮ ਅਧਿਆਪਕਾਂ ਵੱਲੋਂ ਸਕੂਲ ਟਾਈਮ ਤੋਂ ਬਾਅਦ ਕਰਨਾ ਹੈ,  ਸਕੂਲ ਸਮੇਂ ਤੋਂ ਬਾਅਦ ਅਧਿਆਪਕਾਂ  ਵੱਲੋਂ ਇਹ ਕੰਮ ਕਿਸੇ ਹੋਰ ਪਿੰਡ ਕਰਨ ਵਿੱਚ ਅਧਿਆਪਕਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ | ਆਗੂਆਂ ਨੇ  ਜ਼ਿਲ੍ਹਾ ਪ੍ਰਸ਼ਾਸਨ  ਤੋਂ ਮੰਗ ਕੀਤੀ ਕਿ ਉਹ ਅਧਿਆਪਕਾਂ ਨੂੰ ਉਹਨਾਂ ਦੀ ਪੋਸਟਿੰਗ ਵਾਲੇ ਸਥਾਨ ਦੇਣ ਤਾਂ ਜੋ ਉਹ ਆਪਣਾ ਕੰਮ ਅਸਾਨੀ ਨਾਲ ਕਰ ਸਕਣ |  ਇਸ ਸਮੇਂ  ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਨਰਿੰਦਰ ਸਿੰਘ, ਦੀਪਕ ਮਿੱਤਲ, ਮਧੂ ਬਾਲਾ, ਮਮਤਾ ਕੌਸ਼ਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ |