ਉਘੇ ਪੱਤਰਕਾਰ ਹੈਪੀ ਢੰਡ ਨੂੰ ਸਦਮਾ, ਮਾਤਾ ਦਾ ਦੇਹਾਂਤ, ਅੰਤਿਮ ਅਰਦਾਸ 13 ਨੂੰ

ਮੋਗਾ, 12 ਮਈ ( ਜਸ਼ਨ ) :
ਇਲਾਕੇ ਦੇ ਉਘੇ ਪੱਤਰਕਾਰ ਹੈਪੀ ਢੰਡ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸਤਿਕਾਰਿਤ ਮਾਤਾ ਦਰਸ਼ਨਾ ਰਾਣੀ ਜੀ ਦਾ ਦੇਹਾਂਤ ਹੋ ਗਿਆ । ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਦੁੱਖ ਦੀ ਇਸ ਘੜੀ ਵਿਚ ਮਾਤਾ ਜੀ ਦੇ ਸਪੁੱਤਰਾਂ ਸੁਨੀਲ ਕੁਮਾਰ , ਆਨੰਦ ਕੁਮਾਰ ਅਤੇ ਹੈਪੀ ਢੰਡ ਦੇ ਨਾਲ ਨਾਲ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮਾਤਾ ਦਰਸ਼ਨਾ ਰਾਣੀ ਨਮਿਤ ਅੰਤਿਮ ਅਰਦਾਸ 13 ਮਈ ਦਿਨ ਬੁੱਧਵਾਰ ਨੂੰ ਗੁਰੂਦਵਾਰਾ ਜੌਹੜ ਸਾਹਿਬ, ਪੀਪਿਆਂ ਵਾਲੀ ਗਲੀ ਵਿਚ ,ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।


