ਵਿਦਿਆਰਥਣਾਂ ਨੇ ਜੋਨ ਟੂਰਨਾਮੈਂਟ 2026 ’ਚ ਮਾਰੀਆਂ ਮੱਲਾਂ

ਧਰਮਕੋਟ,  9 ਮਈ (ਜਸ਼ਨ ) ਮੋਗਾ ਜ਼ਿਲ੍ਹੇ ਦੀ ਸਮਰੱਥ ਸੰਸਥਾ ਯੂ.ਕੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਟੀਮ ਅੰਡਰ-17 ਨੇ ਸੀ.ਆਈ.ਐਸ.ਈ ਵਲੋਂ ਮੋਗਾ ਜੋਨ ਟੂਰਨਾਮੈਂਟ 2026 ਕੋਟਕਪੁਰਾ ਵਿਖੇ ‘ਬਲੂਮਿੰਗਡੇਲ’ ਸਕੂਲ ਵਿਚ ਹੋਈਆਂ ਬਾਸਕਿੱਟ ਬਾਲ ਖੇਡਾਂ ਵਿੱਚ’ ਤੀਸਰਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪਵਨਦੀਪ ਕੌਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਬਾਸੀ,  ਨੀਰਜ਼ ਖੋਸਲਾ, ਮੈਡਮ ਨੀਧੀ ਖੋਸਲਾ, ਖੇਡ ਦੀ ਕੋਚ ਰਮਨਦੀਪ ਕੌਰ ਨੇ ਟੀਮ ਅੰਡਰ-17 ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਹੌਸਲਾ ਅਫਜ਼ਾਈ ਕਰਦਿਆਂ  ਜਿੱਤ ਲਈ ਮੁਬਾਰਕਾਂ ਦਿੱਤੀਆਂ।