ਅਧਿਆਪਕ ਜਥੇਬੰਦੀਆਂ ਦਾ ਵਕਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਗਾ ਨੂੰ ਮਿਲਿਆ

*3704,2392,4161 ਅਧਿਆਪਕਾਂ ਦੇ ਕੇਸ ਛੇਤੀ ਵੈਟ ਕਰਵਾਉਣ ਦਾ ਭਰੋਸਾ* * *12 ਮਈ ਤੱਕ ਪੀ ਪੀ ਉ ਨੰਬਰ ਜਾਰੀ ਕਰਨ ਦਾ ਭਰੋਸਾ ਮੋਗਾ ,6 ਮਈ (ਜਸ਼ਨ)ਜਿਲੇ ਦੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦਾ ਵਫਦ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਆਸ਼ੀਸ਼ ਕੁਮਾਰ ਨੂੰ ਅਧਿਆਪਕ ਮਸਲਿਆਂ ਨਾਲ ਸੰਬੰਧਿਤ ਮੁੱਦਿਆਂ ਉੱਤੇ ਮਿਲਿਆ| ਅਧਿਆਪਕ ਆਗੂਆਂ ਦਿਗਵਿਜੈਪਾਲ ਸ਼ਰਮਾ, ਸੁਖਪਾਲਜੀਤ ਸਿੰਘ, ਯਾਦਵਿੰਦਰ ਸਿੰਘ ਰਨਿੰਦਰ ਸਿੰਘ,ਬਰਿੰਦਰ ਸਿੰਘ ਨੇ ਦੱਸਿਆ ਕਿ 3704 ਅਧਿਆਪਕਾਂ ਦੇ ਕੇਸ ਜੋ ਅਦਾਲਤੀ ਹੁਕਮਾਂ ਤੇ ਵਿਭਾਗ ਵੱਲੋਂ ਜਾਰੀ ਹਦਾਇਤਾ ਅਨੁਸਾਰ ਵੈਟ ਕਰਵਾਉਣੇ ਸਨ ਉਹਨਾਂ ਨੂੰ ਵੈਟ ਕਰਵਾਉਣ ਸੰਬੰਧੀ ਜਿਲਾ ਸਿੱਖਿਆ ਅਫਸਰ ਨੂੰ ਵਫਦ ਨੇ ਮਿਲ ਕੇ ਉਹਨਾਂ ਦੇ ਵੈਟ ਕਰਵਾਉਣ ਸੰਬੰਧੀ ਕੰਮ ਵਿੱਚ ਦੇਰੀ ਕਰਨ ਤੇ ਇਤਰਾਜ਼ ਕੀਤਾ ਗਿਆ ਜਿਸ ਤੇ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਫਦ ਨੂੰ ਭਰੋਸ਼ਾ ਦਿਤਾ ਕਿ ਬਹੁਤ ਜਲਦ ਹੀ ਇਹਨਾਂ ਅਧਿਆਪਕਾਂ ਦੇ ਕੇਸ ਵੈਟ ਕਰਵਾ ਕੇ ਅਧਿਆਪਕਾਂ ਨੂੰ ਦੇ ਦਿੱਤੇ ਜਾਣਗੇ| ਵਫਦ ਵੱਲੋਂ 4161 ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਅਜੇ ਤਕ ਪੀ ਪੀ ਉ ਨੰਬਰ ਜਾਰੀ ਨਾ ਕਰਨ ਤੇ ਦਫ਼ਤਰ ਵੱਲੋਂ ਯਕੀਨ ਦਿਵਾਇਆ ਗਿਆ ਕਿ 12 ਮਈ ਤਕ ਅਧਿਆਪਕਾਂ ਨੂੰ ਪੀ ਪੀ ਉ ਨੰਬਰ ਜਾਰੀ ਕਰ ਦਿੱਤੇ ਜਾਣਗੇ | ਇਸ ਸਮੇਂ ਜਗਵੀਰਨ ਕੌਰ , ਗੁਰਮੀਤ ਸਿੰਘ ਝੋਰੜਾ, ਸੁਖਵਿੰਦਰ ਸਿੰਘ ਘੋਲੀਆ, ਸਵਰਨਦਾਸ, ਅਮਨਦੀਪ ਮਾਛੀਕੇ,ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਬਲਰਾਮ ਸਿੰਘ ਅਸੀਸ ਨਾਗਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ |


