ਭਾਜਪਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਪ੍ਰਧਾਨਗੀ ਹੇਠ ਹੋਈ

ਮੋਗਾ, 30 ਅਪ੍ਰੈਲ (JASHAN) ਭਾਜਪਾ ਮੋਗਾ ਦੀ ਇੱਕ ਜਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੋਗਾ ਨਗਰ ਨਿਗਮ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਸਬੰਧੀ ਅਹਿਮ ਫੈਸਲੇ ਕੀਤੇ ਗਏ। ਇਸ ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਦੇ ਕਨਵੀਨਰ ਰਾਕੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਮੀਟਿੰਗ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਸਰਦੂਲ ਸਿੰਘ ਕੰਗ, ਦੇਵ ਪ੍ਰਿਯਾ ਤਿਆਗੀ, ਗੀਤਾ ਆਰੀਆ, ਵਿੱਕੀ ਸਿਤਾਰਾ, ਮਨਜੀਤ ਸਿੰਘ ਰਾਣਾ, ਹਿਤੇਸ਼ ਗੁਪਤਾ, ਰਾਹੁਲ ਗਰਗ, ਸਤਨਾਮ ਸਿੰਘ ਅਤੇ ਨਿਰਮਲ ਸਿੰਘ ਮੀਨੀਆਂ ਤੋਂ ਇਲਾਵਾ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਲਖਵੰਤ ਸਿੰਘ ਸਾਫੂਵਾਲਾ, ਜ਼ਿਲ੍ਹਾ ਐਸਸੀ ਮੋਰਚਾ ਦੇ ਪ੍ਰਧਾਨ ਸਤਿੰਦਰਪ੍ਰੀਤ ਸਿੰਘ, ਜ਼ਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਅਤੇ ਜ਼ਿਲ੍ਹਾ ਓਬੀਸੀ ਮੋਰਚੇ ਦੇ ਪ੍ਰਧਾਨ ਸੁਰਿੰਦਰ ਸਿੰਘ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਮੋਗਾ ਸ਼ਹਿਰ ਦੇ ਸਰਕਲ ਪ੍ਰਧਾਨਾਂ—ਮੋਗਾ ਨੌਰਥ ਤੋਂ ਉਮਾਕਾਂਤ ਸਿੰਘ, ਮੋਗਾ ਸਾਊਥ ਤੋਂ ਭੁਪਿੰਦਰ ਕੁਮਾਰ (ਹੈਪੀ), ਮੋਗਾ ਵੈਸਟ ਤੋਂ ਅਮਿਤ ਗੁਪਤਾ ਅਤੇ ਮੋਗਾ ਈਸਟ ਤੋਂ ਅਮਨਦੀਪ ਗਰੋਵਰ—ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਵਾਰਡਾਂ ਵਿੱਚ ਤੁਰੰਤ ਜਨ-ਸੰਪਰਕ ਅਭਿਆਨ ਸ਼ੁਰੂ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨ। ਇਨ੍ਹਾਂ ਸਰਕਲਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਜਰਨਲ ਸਕੱਤਰ ਰਾਜਪਾਲ ਠਾਕੁਰ, ਜ਼ਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ (ਰਿਟਾਇਰਡ ਐਸ.ਪੀ.), ਜ਼ਿਲ੍ਹਾ ਉੱਪ ਪ੍ਰਧਾਨ ਦੇਵ ਪ੍ਰਿਯਾ ਤਿਆਗੀ ਅਤੇ ਲੀਗਲ ਸੈਲ ਕਨਵੀਨਰ ਐਡਵੋਕੇਟ ਨਿਸ਼ਾਂਤ ਕੌਸ਼ਿਕ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਨਗਰ ਨਿਗਮ ਚੋਣਾਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਲਈ ਜਗਸੀਰ ਸਿੰਘ ਸਿੱਧੂ, ਖਜਾਨਚੀ ਅਨਿਲ ਬਾਂਸਲ, ਸੁਖਨੰਦਨ ਗਰਗ, ਮਨਿੰਦਰ ਸਿੰਘ ਜੌੜਾ, ਸੂਰਜ ਭਾਨ ਧਾਲੀਵਾਲ, ਨੀਤੂ ਗੁਪਤਾ, ਲੀਨਾ ਗੋਇਲ, ਰਾਓ ਬਰਿੰਦਰ ਪੱਬੀ, ਸ਼ਿਲਪਾ ਬਾਂਸਲ, ਰਾਜਿੰਦਰ ਗਾਬਾ, ਮਾਲਵਿੰਦਰ ਕੌਰ ਔਲਖ ਅਤੇ ਪਰਵੀਨ ਰਾਜਪੂਤ ਨੂੰ ਵੀ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਜ਼ਿਲ੍ਹਾ ਕਨਵੀਨਰਾਂ ਵਿੱਚ ਦੀਪਕ ਕੌੜਾ, ਹੇਮੰਤ ਸੂਦ, ਲਖਵੀਰ ਸਿੰਘ ਘੱਲ ਕਲਾਂ, ਸੰਜੀਵ ਕੁਮਾਰ ਗੁਪਤਾ ਅਤੇ ਸੋਨੂੰ ਅਰੋੜਾ ਨੂੰ ਖਾਸ ਜਿੰਮੇਵਾਰੀਆਂ ਦਿੱਤੀਆਂ ਗਈਆਂ। ਮੀਟਿੰਗ ਦੌਰਾਨ ਇਹ ਸੰਕਲਪ ਲਿਆ ਗਿਆ ਕਿ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਪਾਰਟੀ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕੀਤਾ ਜਾਵੇਗਾ।