ਬੀ ਐੱਸ ਸੀ ਨਰਸਿੰਗ ਦੂਸਰੇ ਸਮੈੱਸਟਰ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ

ਮੋਗਾ, 30 ਅਪ੍ਰੈਲ (JASHAN)- Dr. Shyam Lal Thapar College of Nursing ਦੇ
ਬੀ.ਐੱਸ.ਸੀ. ਨਰਸਿੰਗ ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਦੇ
ਵਿਦਿਆਰਥੀਆਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ 100 ਪ੍ਰਤੀਸ਼ਤ ਰਿਜ਼ਲਟ ਨਾਲ
ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਨਤੀਜਿਆਂ ਅਨੁਸਾਰ ਮਮਤਾ ਸ਼ਰਮਾ ਪੁੱਤਰੀ ਮਨਿੰਦਰ ਸਿੰਘ, ਤਨਵੀਰ ਕੌਰ ਪੁੱਤਰੀ ਬਲਰਾਜ
ਸਿੰਘ, ਵੀਰਪਾਲ ਕੌਰ ਪੁੱਤਰੀ ਜਗਦੀਸ਼ ਸਿੰਘ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ।
ਨਵਜੋਤ ਕੌਰ ਸਿੱਧੂ ਪੁੱਤਰੀ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ
ਅਨਮੋਲਪ੍ਰੀਤ ਕੌਰ ਪੁੱਤਰੀ ਅਰਜਨ ਸਿੰਘ ਅਤੇ ਜੈਸਮੀਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ
ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਦੀ ਪ੍ਰਿੰਸੀਪਲ Dr. Sunita Joseph ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ
ਪ੍ਰਾਪਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ
ਹੀ ਇਸ ਤਰ੍ਹਾਂ ਦੀ ਕਾਮਯਾਬੀ ਮਿਲਦੀ ਹੈ। ਉਨ੍ਹਾਂ ਨੇ ਸਟਾਫ ਮੈਂਬਰਾਂ ਨੂੰ ਵੀ ਵਧਾਈ ਦਿੱਤੀ,
ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਇਹ ਸਫਲਤਾ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ
ਲਈ ਵਚਨਬੱਧ ਹੈ।