ਡਾ. ਸ਼ਾਮ ਲਾਲ ਥਾਪਰ ਦੀ 51 ਵੀਂ ਬਰਸੀ 'ਤੇ ਕਰਵਾਇਆ ਸ਼ਰਧਾਂਜਲੀ ਸਮਾਗਮ

ਮੋਗਾ 30 ਅਪ੍ਰੈਲ (ਬਿੱਟੂ ਗਰੋਵਰ  ) ਉੱਘੇ ਸੁੰਤਤਰਤਾ ਸੰਗਰਾਮੀ ਤੇ ਗਰੀਬਾਂ ਦੇ ਮਸੀਹਾ ਡਾ. ਸ਼ਾਮ ਲਾਲ ਥਾਪਰ ਦੀ 51 ਵੀਂ  ਬਰਸੀ ਤੇ ਡਾ.

ਮਾਲਤੀ ਥਾਪਰ , ਡਾ. ਪਵਨ ਥਾਪਰ  ਤੇ ਬਾਕੀ ਸਾਰੇ ਕਾਲਜ ਦੇ ਸਟਾਫ ਵੱਲੋ ਉਹਨਾ ਦੀ ਫੋਟੋ ਤੇ ਫੁੱਲ
ਅਰਪਤ ਕਰਕੇ ਉਹਨਾ ਨੂੰ ਯਾਦ ਕੀਤਾ ਗਿਆ ਅਤੇ ਉਹਨਾ ਨੇ ਜੋ ਯੋਗਦਾਨ ਦੇਸ਼ ਦੀ ਆਜਾਦੀ ਵਾਸਤੇ
ਕੀਤਾ ਆਪਣੇ ਸਮੇਂ ਦੇ ਲੋੜਵੰਦਾ ਲਈ ਕੀਤਾ ਉਹਨਾ ਦੇ ਇਸ ਵੱਡਮੁੱਲੀ ਨੇਕ ਸ਼ਹਾਦਤ ਨੂੰ ਗਾਂਧੀ ਕੂਟੀਰ
ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਅੰਦਰ ਯਾਦ ਕੀਤਾ ਗਿਆ ।
ਇਸ ਮੌਕੇ ਤੇ ਬੋਲਦੇ ਹੋਏ ਡਾ. ਮਾਲਤੀ ਥਾਪਰ ਚੈੱਅਰਪਰਸਨ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ
ਮੋਗਾ ਨੇ ਕਿਹਾ ਕਿ ਡਾ. ਸ਼ਾਮ ਲਾਲ ਥਾਪਰ ਇੱਕ ਬਹੁਤ ਹੀ ਹੋਣਹਾਰ ਡਾਕਟਰ ਵੀ ਸਨ ਜਿੰਨਾ ਨੇ ਪੰਜਾਬ ਦੇ
ਇਸ ਖਿੱਤੇ ਵਿੱਚ ਲੋਕਾ ਦੀ ਬਹੁਤ ਸੇਵਾ ਕੀਤੀ ਅਤੇ ਮੋਗਾ ਦੇ ਅੰਦਰ ਪਹਿਲਾ ਪਰਾਈਵੈਟ ਟੀਵੀ
ਸਾਈਟੋਰੀਅੱਮ ਵੀ ਬਣਾਇਆ  । ਸੁੰਤਤਰਤਾਂ ਸੰਗਰਾਮ ਦੇ ਅੰਦਰ ਜੇਲ੍ਹਾ ਵੀ ਕੱਟੀਆਂ  । ਇਹ ਭਾਰਤ
ਸਰਕਾਰ ਨੇ ਉਹਨਾ ਨੂੰ ਤਾਮਰ ਪੱਤਰ ਦੇ ਨਾਲ ਸਨਮਾਨਿਤ ਵੀ ਕੀਤਾ । 1921 ਤੋਂ ਲੈਕੇ 1975 ਤੱਕ
ਲਗਾਤਾਰ ਗਾਂਧੀ ਜੀ ਦੇ ਅਸੂਲਾਂ ਤੇ ਚੱਲਦੇ ਰਹੇ ਅਤੇ ਲੋਕਾ ਨੂੰ ਵੀ ਉਹਨਾ ਦੇ ਸਿਧਾਤਾਂ ਤੇ ਚੱਲਣ ਲਈ
ਪ੍ਰੇਰਿਤ  ਕਰਦੇ ਰਹੇ ।
ਇਸ ਮੌਕੇ ਤੇ ਬੋਲਦੇ ਹੋਏ ਡਾ. ਪਵਨ ਥਾਪਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਗੱਲ ਤੇ ਜ਼ੋਰ 
ਦਿੱਤਾ ਕਿ ਦੇਸ਼ ਨੂੰ ਬਚਾਉਣ ਲਈ ਸਿਰਫ ਅਤੇ ਸਿਰਫ ਗਾਂਧੀ ਜੀ ਦਾ ਦੱਸਿਆ ਹੋਇਆ ਮਾਰਗ ਇਹੀ ਹੈ ।