ਡਾ ਸੰਜੀਵ ਸ਼ਰਮਾਂ, ਡਾ ਸੁਰਿੰਦਰ ਠਾਕੁਰ ਅਤੇ ਈ ਡੀ ਐਮ ਏ ਵੱਲੋਂ ਨਵੇ "ਸਕਿਉਰ ਹੈਲਥ ਇਲੈਕਟ੍ਰੋਹੋਮਿਉਪੈਥਿਕ ਸੈਂਟਰ" ਦਾ ਤਪਾ ਮੰਡੀ ਵਿਖੇ ਕੀਤਾ ਉਦਘਾਟਨ

******ਇਲੈਕਟ੍ਰੋਹੋਮਿਉਪੈਥੀ ਇਲਾਜ ਪ੍ਰਣਾਲੀ ਕੁਦਰਤੀ ਤੱਤਾਂ ਨਾਲ ਭਰਭੂਰ, ਇਲਾਕੇ ਦੇ ਲੋਕਾਂ  ਨੂੰ ਮਿਲੇਗਾ ਫਾਇਦਾ – ਡਾ ਸੇਖੋਂ

ਮੋਗਾ ,29 ਅਪ੍ਰੈਲ (ਜਸ਼ਨ )  ਤਪਾ ਮੰਡੀ ਵਿਖੇ ਡਾਕਟਰ ਸੁਖਮੰਦਰ ਸਿੰਘ ਜੀ ਵਲੋ ਨਵੇ ਸਕਿਉਰ ਹੈਲਥ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਦਾ ਉਦਘਾਟਨ ਰੈਬੀਸਨ ਇੰਡੀਆ ਫਾਰਮਾ ਦੇ ਮੁੱਖ ਡਾਕਟਰ ਸੰਜੀਵ ਸ਼ਰਮਾ ਅਤੇ ਹਿਮਾਚਲ ਪ੍ਰਦੇਸ਼ ਡਾਕਟਰ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਸੁਰਿੰਦਰ ਠਾਕੁਰ ਜੀ ਅਤੇ ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਂਖੋ ਜੀ ਦੁਆਰਾ ਕੀਤਾ ਗਿਆ ਉਹਨਾਂ ਕਿਹਾ ਕਿ ਇਲੈਕਟ੍ਰੋਹੋਮਿਉਪੈਥੀ ਇਲਾਜ ਪ੍ਰਣਾਲੀ ਕੁਦਰਤੀ ਤੱਤਾਂ ਨਾਲ ਭਰਭੂਰ,ਹੈ  ਇਸ ਸੈਂਟਰ ਦੇ  ਖੁੱਲਣ ਨਾਲ ਇਲਾਕੇ ਭਰ ਦੇ ਲੋਕਾ ਨੂੰ ਫਾਇਦਾ ਹੋਵੇਗਾ। ਇਸ ਸਮੇ ਡਾਕਟਰ ਬਲਰਾਜ ਸਿੰਘ ਰਿਟਾਇਰ ਡਿਪਟੀ ਡਾਇਰੈਕਟਰ ਪਸੂਪਾਲਣ ਵਿਭਾਗ ਪੰਜਾਬ ਕੋਰ ਕਮੇਟੀ ਮੈਂਬਰ ਡਾਕਟਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ,ਕੋਰ ਕਮੇਟੀ ਮੈਂਬਰ ਡਾਕਟਰ ਜਗਜੀਤ ਸਿੰਘ ਗਿੱਲ ਮੋਗਾ ,ਆਫਿਸ ਸਕੱਤਰ ਡਾਕਟਰ ਕਮਲਜੀਤ ਕੌਰ ਸੇਂਖੋ, ਜਰਨਲ ਸਕੱਤਰ ਪਰਮਿੰਦਰ ਪਾਠਕ ਰਾਏਕੋਟ, ਕੋਰ ਕਮੇਟੀ ਮੈਂਬਰ ਡਾਕਟਰ ਜਗਮੋਹਣ ਸਿੰਘ ਧੂੜ ਕੋਟ ਰਾਜਵਿੰਦਰ ਸਿੰਘ, ਬਲਵੰਤ ਸਿੰਘ ਸ੍ਰੀ ਰਾਕੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ।