ਕੋਟ ਈਸੇ ਖਾਂ ਦੇ ਆੜ੍ਹਤੀਆਂ ਨੇ ਟਰਾਂਸਪੋਰਟ ਠੇਕੇਦਾਰ ਤੋਂ ਦੁਖੀ ਹੋ ਕੇ, ਕਣਕ ਦੀ ਢੋਆ ਢਵਾਈ ਦਾ ਕੰਮ ਅਣਮਿਥੇ ਸਮੇਂ ਤੱਕ ਕੀਤਾ ਬੰਦ

ਕੋਟ ਈਸੇ ਖਾਂ, 29 ਅਪ੍ਰੈਲ (ਜਸ਼ਨ ) ਦਾਣਾ ਮੰਡੀ ਕੋਟ ਇਸੇ ਖਾਂ ਦੇ ਸਮੂਹ ਆੜਤੀਆਂ ਦੀ ਇੱਕ ਜਰੂਰੀ ਮੀਟਿੰਗ ਦਾਣਾ ਮੰਡੀ ਕੋਟ ਈਸੇ ਖਾਂ ਵਿੱਚ ਹੋਈ ਜਿਸ ਵਿੱਚ ਆੜਤੀ ਯੂਨੀਅਨ ਕੋਟ ਈਸੇ ਖਾਂ ਦੇ ਪ੍ਰਧਾਨ ਗੁਰਦੇਵ ਸਿੰਘ ਨਿਹਾਲਗੜ੍ਹ, ਮੀਤ ਪ੍ਰਧਾਨ ਜਗੀਰ ਸਿੰਘ ਛਾਬੜਾ, ਮੈਂਬਰ ਅਜੇ ਕਪੂਰ, ਮੈਂਬਰ ਕੁਲਦੀਪ ਸਿੰਘ ਮੂਸੇਵਾਲਾ, ਡਾਕਟਰ ਸੁਰਿੰਦਰ ਪਾਲ ਸਿੰਘ ਲਾਡੀ, ਰਣਜੀਤ ਸਿੰਘ ਰਾਣਾ ਮਸੀਤਾਂ, ਕੁਲਵਿੰਦਰ ਸਿੰਘ ਮਹਿਲ, ਮੇਜਰ ਸਿੰਘ ਸ਼ਾਦੀ ਵਾਲਾ, ਸੰਦੀਪ ਜਨੇਜਾ, ਹੀਰਾ ਲਾਲ ਗਾਂਧੀ,  ਉਮਰਦੀਪ ਸਿੰਘ ਕੋਟ ਸਦਰ ਖਾਂ, ਹਰਵਿੰਦਰ ਪਾਲ ਸਿੰਘ ਮਨੇਸ, ਐਸਪੀ ਸ਼ਰਮਾ, ਸੁਭਾਸ਼ ਚੰਦਰ ਛਾਬੜਾ, ਜਸਵੀਰ ਜੱਸਾ ਤੇ ਰਮੇਸ਼ ਕੁਮਾਰ ਬੱਬੂ ਆਦੀ ਸ਼ਾਮਿਲ ਹੋਏ। ਮੀਟਿੰਗ ਵਿੱਚ ਮੌਜੂਦ ਆੜਤੀਆਂ ਨੇ ਦੱਸਿਆ ਇਹ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੀਤੀ 12 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਕਣਕ ਦੀ ਢੋਆ ਢੁਵਾਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਸਾਡੇ ਨਾਲ ਕੋਈ ਤਾਲਮੇਲ ਨਹੀਂ ਕੀਤਾ, ਨਾਂ ਹੀ ਉਸਨੇ ਕਣਕ ਦੀ ਢੋਆ ਢੁਆਈ ਲਈ ਕੋਈ ਸਾਨੂੰ ਸਾਧਨ ਭੇਜਿਆ ਹੈ ਅਤੇ ਨਾ ਹੀ ਉਸ ਨੇ ਢੋਆ ਢੁਆਈ ਦੇ ਰੇਟਾਂ ਦੀ ਕੋਈ ਗੱਲ ਸਾਡੇ ਨਾਲ ਕੀਤੀ ਹੈ, ਸੋ ਅਸੀਂ ਅੱਜ ਮਜਬੂਰ ਹੋ ਕੇ ਆਪਣੇ ਵੱਲੋਂ ਕੀਤੀ ਜਾ ਰਹੀ ਕਣਕ ਦੀ ਢੋਆ ਢੁਆਈ ਅਣਮਿਥੇ ਸਮੇਂ ਲਈ ਬੰਦ ਕਰਦੇ ਹਾਂ, ਸਾਡੀ ਇਸ ਕਣਕ ਦੀ ਢੋਆ ਢੁਆਈ ਨਾ ਹੋਣ ਦੀ ਸੂਰਤ ਵਿੱਚ ਜੋ ਸ਼ਾਰਟੇਜ ਆਵੇਗੀ ਜਾਂ ਕੋਈ ਹੋਰ ਨੁਕਸਾਨ ਹੋਵੇਗਾ ਤਾਂ ਉਸਦਾ ਜਿੰਮੇਵਾਰ ਠੇਕੇਦਾਰ ਹੋਵੇਗਾ। ਆੜਤੀ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵੱਲ ਧਿਆਨ ਦੇ ਕੇ ਸਾਡਾ ਠੱਪ ਹੋਇਆ ਕਾਰੋਬਾਰ ਚਾਲੂ ਕਰਵਾ ਕੇ ਸਾਨੂੰ ਬਣਦਾ ਹੱਕ ਦਵਾਇਆ ਜਾਵੇ।