ਨਗਰ ਕੌਂਸਲ ਖੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ,ਆਪਣੇ ਚਹੇਤਿਆਂ ਨੂੰ ਪੂਰੀ ਖੁੱਲ੍ਹ

ਧਰਮਕੋਟ, 27 ਅਪ੍ਰੈਲ  (ਦਵਿੰਦਰ ਸਿੰਘ ਬਿੱਟੂ )
ਨਗਰ ਕੌਂਸਲ ਧਰਮਕੋਟ ਵੱਲੋਂ ਕੁਝ ਦਿਨ ਪਹਿਲਾਂ ਦੁਕਾਨਾਂ ਦੇ ਅੱਗੇ ਤਕਰੀਬਨ ਪੰਜ ਛੇ ਫੁੱਟ ਛੱਡ ਕੇ ਪੱਟੀ ਬਣਾਈ ਗਈ ਕਿ ਇਸ ਪੱਟੀ ਦੇ ਪਿੱਛੇ ਹੀ ਦੁਕਾਨਦਾਰ ਆਪਣਾ ਸਮਾਨ ਰੱਖਣ ਤਾਂ ਜੋ ਟਰੈਫਿਕ ਦੇ ਵਿੱਚ ਵਿਘਨ ਨਾ ਪਵੇ ।ਦੁਕਾਨਦਾਰਾਂ ਨੇ ਇਹਨਾਂ ਕਾਨੂੰਨਾਂ ਦੀ ਪਾਲਣਾ ਕੀਤੀ। ਪਰ ਇਥੇ ਇਹ ਦੱਸਣਾ ਬਣਦਾ ਹੈ ਕਿ ਕੁਝ ਦੁਕਾਨਦਾਰਾਂ ਦੇ ਅੱਗੇ ਰੇੜੀਆਂ ਲੱਗਦੀਆਂ ਹਨ ਅਤੇ ਉਹਨਾਂ ਰੇੜੀਆਂ ਤੋਂ ਦੁਕਾਨਦਾਰ ਵੀ ਪੈਸੇ ਲੈਂਦੇ ਹਨ ਤੇ ਨਗਰ ਕੌਂਸਲ ਵੀ ਪੈਸੇ ਲੈਂਦੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਜਿਨਾਂ ਦੁਕਾਨਾਂ ਦੇ ਅੱਗੇ ਰੇੜੀਆਂ ਲੱਗੀਆਂ ਹਨ ਉਹਨਾਂ ਅੱਗੇ ਨਗਰ ਕੌਂਸਲ ਵੱਲੋਂ ਕੋਈ ਵੀ ਪੱਟੀ ਨਹੀਂ ਵਾਹੀ ਗਈ ਅਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੈ। ਰੇੜੀ ਵਾਲਿਆਂ ਵੱਲੋਂ ਪੱਟੀ ਤੋਂ 10 ਫੁੱਟ ਅੱਗੇ ਰੇੜੀਆਂ ਲਾਈਆਂ ਗਈਆਂ ਹਨ ਅਤੇ ਰੇੜੀਆਂ ਤੋਂ ਖਾਣ ਪੀਣ ਲਈ ਲੋਕ ਕਾਰਾਂ ਮੋਟਰਸਾਈਕਲਾਂ ਤੇ ਆਉਂਦੇ ਹਨ ਤੇ ਉਹ ਰੇੜੀਆਂ ਦੇ ਅੱਗੇ ਖੜੇ ਕਰ ਦਿੰਦੇ ਹਨ ਜਿਸ ਨਾਲ ਟ੍ਰੈਫ਼ਿਕ  ਜਾਮ ਹੋ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ । ਦੁਕਾਨਾਂ ਤੇ ਜੋ ਰੇੜੀਆਂ ਲੱਗੀਆਂ ਹਨ ਉਹਨਾਂ ਦੇ ਨੇੜਲੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ। ਕਿਉਂਕਿ ਉਹਨਾਂ ਦੀਆਂ ਦੁਕਾਨਾਂ ਅੱਗੇ ਵੀ ਜਾਮ ਲੱਗ ਜਾਂਦਾ ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਰੇੜੀਆਂ ਨਜਾਇਜ਼ ਤੌਰ ਤੇ ਨਗਰ ਕੌਂਸਲ ਵੱਲੋਂ ਦੁਕਾਨਾਂ ਦੇ ਅੱਗੇ ਲਗਵਾਈਆਂ ਗਈਆਂ ਹਨ ਇਹਨਾਂ ਨੂੰ ਦੁਕਾਨਾਂ ਦੇ ਅੱਗੋਂ ਤੁਰੰਤ ਹਟਾਇਆ ਜਾਵੇ ਅਤੇ ਜਿੱਥੇ ਇਹਨਾਂ ਦੀ ਥਾਂ ਬਣਦੀ ਹੈ ਉਥੇ ਇਹਨਾਂ ਨੂੰ ਥਾਂ ਦਿੱਤੀ ਜਾਵੇ ਤਾਂ ਜੋ ਟ੍ਰੈਫਿਕ ਵਿੱਚ ਵਿਘਨ ਨਾ ਪਵੇ ।ਇਸ ਸਬੰਧੀ ਜਦੋਂ ਨਗਰ ਕੌਂਸਲ ਧਰਮਕੋਟ ਈ ਓ ਅਮਰ ਇੰਦਰ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਅਸੀਂ ਤਾਂ ਸਾਰੀਆਂ ਦੁਕਾਨਾਂ ਅੱਗੇ ਆਰਡਰ ਦਿੱਤਾ ਸੀ ਕਿ ਪੱਟੀ ਲਾਈ ਜਾਵੇ ਜਿਨਾਂ ਦੁਕਾਨਾਂ ਅੱਗੇ ਪੱਟੀ ਨਹੀਂ ਲੱਗੀ  ਉਥੇ ਲਗਾਈ ਜਾਵੇਗੀ ਅਤੇ ਜੋ ਨਜਾਇਜ਼ ਰੇੜੀਆਂ  ਲੱਗੀਆਂ ਹਨ ਉਹ ਤੁਰੰਤ ਹਟਾਈਆਂ  ਜਾਣਗੀਆਂ ਤਾਂ ਜੋ ਟਰੈਫਿਕ ਵਿੱਚ ਵਿਘਨ ਨਾ ਪਵੇ। ਹੁਣ ਦੇਖਣਾ  ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਹੈ ਜਾਂ ਉਹ ਗੱਲ ਬਣਦੀ ਹੈ ਕਿ ਪ੍ਰਸ਼ਾਸਨ ਦਾ ਕਿਹਾ  ਸਿਰ ਮੱਥੇ ਅਤੇ ਪਰਨਾਲਾ ਉਥੇ ਦਾ ਉਥੇ।