ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਇਆ ਗਿਆ ‘ਟੈਲੇਂਟ ਹੰਟ-2026’

****ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਅੰਦਰ ਛੁਪੀ ਕਲਾ ਨੂੰ ਉਤਸ਼ਾਹਿਤ ਕਰਨਾ ਵੀ ਬਹੁਤ ਜ਼ਰੂਰੀ : ਕਮਲ ਸੈਣੀ
ਮੋਗਾ, 26 ਅਪ੍ਰੈਲ(JASHAN): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ
ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਫ਼#39;ਟੈਲੇਂਟ ਹੰਟ-2026ਫ਼#39; ਦਾ ਅਯੋਜਨ ਕੀਤਾ ਗਿਆ। ਜਿਸ
ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਦਿਲ ਖਿੱਚਵਾਂ
ਪ੍ਰਦਰਸ਼ਨ ਕੀਤਾ। ਇਸ ਟੈਲੇਂਟ ਹੰਟ ਵਿੱਚ ਕਈ ਸ਼੍ਰੇਣੀਆਂ ਜਿਵੇਂ ਕਿ ਸਿੰਗਿੰਗ, ਕਵਿਤਾਵਾਂ, ਕੌਰਿਓਗ੍ਰਾਫੀ,
ਇੰਸਟਰੂਮੈਂਟ ਪਲੇਇੰਗ, ਨਾਟਕ, ਮਿਮਕਰੀ, ਸੱਭਿਆਚਾਰਕ ਡਾਂਸ, ਸੋਲੋ ਡਾਂਸਿੰਗ, ਗਰੁੱਪ ਡਾਂਸਿੰਗ, ਦਸਤਾਰ ਬੰਦੀ
ਮੁਕਾਬਲੇ, ਪੇਂਟਿੰਗ ਮੁਕਾਬਲੇ, ਮਹਿੰਦੀ ਮੁਹਕਾਬਲੇ ਆਦਿ ਵਿੱਚ ਹਰ ਉਮਰ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ
ਲਿਆ। ਇਸ ਮੌਕੇ ਸਕੂਲ ਚੇਅਰਪਰਸ਼ਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਦੱਸਿਆ ਬੀ.ਬੀ.ਐਸ. ਸੰਸਥਾ ਵਿਦਿਆ, ਖੇਡਾਂ,
ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ ਅਤੇ ਇਸ ਦੇ
ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਵਚਨਬੱਦ ਹੈ। ਇਹ ਸੰਸਥਾ ਵਿਦਿਆਰਥੀਆਂ ਅੰਦਰ ਲੁਕੀ
ਹੋਈ ਪ੍ਰਤਿਭਾ ਨੂੰ ਬਾਹਰ ਉਜਾਗਰ ਕਰਨ ਲਈ ਵੀ ਕਈ ਪ੍ਰਕਾਰ ਦੇ ਪਲੇਟਫਾਰਮ ਮੁਹੱਈਆ ਕਰਵਾ ਰਹੀ ਹੈ। ਕਿਉਂਕਿ
ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਉਤਸ਼ਾਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਉਹਨਾਂ
ਅੱਗੇ ਕਿਹਾ ਕਿ ਹਰ ਬੱਚੇ ਦਾ ਇੱਕ ਵਿਲੱਖਣ ਹੁਨਰ ਹੁੰਦਾ ਹੈ, ਅਤੇ ਛੋਟੀ ਉਮਰ ਤੋਂ ਹੀ ਉਹਨਾਂ ਪ੍ਰਤਿਭਾਵਾਂ ਨੂੰ
ਪਛਾਣਨਾ ਅਤੇ ਉਹਨਾਂ ਦਾ ਵਿਕਾਸ ਕਰਨਾ ਇੱਕ ਸੰਪੂਰਨ ਜੀਵਨ ਅਤੇ ਕਰੀਅਰ ਵੱਲ ਅਗਵਾਈ ਕਰ ਸਕਦਾ ਹੈ। ਇਸ ਕਰਕੇ
ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਿੱਚ ‘ਟੈਲੇਂਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ
ਗਿਆ। ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ, ਕਈ ਬੱਚਿਆਂ ਨੇ ਗੀਤ ਪੇਸ਼ ਕੀਤੇ ਅਤੇ ਪੰਜਾਬੀ ਬੋਲੀਆਂ ਗਾ
ਕੇ ਪੰਜਾਬ ਦੇ ਜਗਤ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤੇ। ਕਈ ਬੱਚਿਆਂ ਨੇ ਹਰਮੋਨਿਅਮ, ਤਬਲਾ,
ਸਿਤਾਰ, ਬੁਗਚੂ ਆਦਿ ਵਜ੍ਹਾ ਕੇ ਸੰਗੀਤਮਯੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਸਕਿਟ
ਅਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਦਾ ਜੋਸ਼ ਦੇਖਣਯੋਗ ਸੀ। ਬਹੁਤ ਸਾਰੇ ਵਿਦਿਆਰਥੀਆਂ
ਵੱਲੋਂ ਅਪਣੀ ਕਲਾ ਦਾ ਪ੍ਰਦਰਸ਼ਨ ਪੇਂਟਿੰਗ, ਕੈਲੀਗ੍ਰਾਫੀ ਆਦਿ ਰਾਹੀਂ ਵੀ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ
ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੁਨੇਹਾ ਆਪਣੀ
ਪੇਂਟਿੰਗ ਦੀ ਕਲਾ ਰਾਹੀਂ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ
ਵਿਦਿਆਰਥੀਆਂ ਲਈ ਇਹ ਟੈਲੇਂਟ ਹੰਟ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ
ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ। ਅਕਸਰ ਦੇਖਿਆ ਗਿਆ ਹੈ ਕਿ ਕਈ ਬੱਚੇ ਕਲਾ
ਵਿੱਚ ਭਰਪੂਰ ਹੁੰਦੇ ਹਨ ਪਰ ਅਗਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤਾਂ ਉਹਨਾਂ ਦੀ ਕਲਾ ਅੰਦਰ ਹੀ
ਲੁਕੀ ਰਹਿ ਜਾਂਦੀ ਹੈ। ਇਸੇ ਕਲਾ ਨੂੰ ਉਜਾਗਰ ਕਰਨ ਅਤੇ ਹੋਰ ਨਿਖਾਰਨ ਲਈ ਲਈ ਸਕੂਲ਼ ਵਿੱਚ ਗੀਤ ਸੰਗੀਤ ਦਾ ਪੂਰਾ
ਸਾਜੋ-ਸਮਾਨ ਜਿਵੇਂ ਸਿਤਾਰ, ਢੋਲਕੀ, ਤਬਲਾ, ਗਿਟਾਰ, ਹਾਰਮੋਨੀਅਮ, ਕੀ-ਬੋਰਡ, ਕਾਂਗੋ ਆਦਿ ਮੁਹੱਇਆ ਕਰਵਾਏ
ਜਾਂਦੇ ਹਨ। ਇਸ ਦੇ ਨਾਲ-ਨਾਲ ਤਜ਼ੁਰਬੇਕਾਰ ਸੰਗੀਤ ਦੇ ਮਾਹਿਰ ਟੀਚਰ ਵੀ ਮੌਜੂਦ ਹਨ ਜੋ ਕਿ 26 ਜਨਵਰੀ, 15 ਅਗਸਤ, ਬਾਲ
ਦਿਵਸ, ਲੋਹੜੀ, ਦਿਵਾਲੀ, ਵਿਸਾਖੀ, ਤੀਆਂ ਅਤੇ ਹੋਰ ਤਿਉਹਾਰਾਂ ਦੌਰਾਨ ਹੋਣ ਵਾਲੇ ਸਮਾਰੋਹ ਵਿੱਚ ਆਪਣੀ ਪ੍ਰਤੀਭਾ
ਦਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ
ਕਿ ਬੀ.ਬੀ.ਐੱਸ ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਨੂੰ ਸਿਰਫ ਵਿੱਦਿਆ ਦੇ ਖੇਤਰ ਚ
ਹੀ ਨਹੀਂ ਸਗੋਂ ਕਲਾ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੈ।


