ਬਲੂਮਿੰਗ ਬਡਜ਼ ਸਕੂਲ ਵਿੱਚ “ਨਿਧਿ ਆਪਕੇ ਨਿਕਟ” ਪ੍ਰੋਗਰਾਮ ਕਰਵਇਆ ਗਿਆ

*****ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ
ਮੋਗਾ ,27 ਅਪ੍ਰੈਲ (ਜਸ਼ਨ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗੁਰੱਪ ਚੇਅਰਮੈਨ ਡਾ.
ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਮਜ਼ਦੂਰ
ਅਤੇ ਰੋਜ਼ਗਾਰ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਤਹਿਤ “ਨਿਧਿ ਆਪਕੇ ਨਿਕਟ” ਜਾਗਰੂਕਤਾ
ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਰਮਚਾਰੀਆਂ ਨੂੰ ਸਰਕਾਰ
ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਸਿਹਤ ਇੰਸ਼ੋਰੈਂਸ
ਸਕੀਮ ਬਾਰੇ ਜਾਣਕਾਰੀ ਦੇਣਾ ਸੀ। ਇਹ ਪ੍ਰੋਗਰਾਮ ਈ.ਐੱਸ.ਆਈ. ਅਤੇ ਈ.ਪੀ.ਐੱਫ.ਓ.
ਵਿਭਾਗ ਵੱਲੋਂ ਸਾਂਝੇ ਤੌਰ ਫ਼#39;ਤੇ ਹਰ ਮਹੀਨੇ ਦੀ 27 ਤਾਰੀਖ ਨੂੰ ਹਰ ਜ਼ਿਲ੍ਹੇ ਵਿੱਚ ਕਰਵਾਇਆ
ਜਾਂਦਾ ਹੈ। ਇਸ ਵਾਰ 27 ਅਪ੍ਰੈਲ ਨੂੰ ਇਸ ਪ੍ਰੋਗਰਾਮ ਲਈ ਬਲੂਮਿੰਗ ਬਡਜ਼ ਸਕੂਲ ਕੈਂਪਸ ਦੀ ਚੋਣ
ਕੀਤੀ ਗਈ। ਇਸ ਮੌਕੇ ‘ਤੇ ਈ.ਐੱਸ.ਆਈ. ਮੋਗਾ ਦੇ ਜ਼ਿਲ੍ਹਾ ਇੰਸਪੈਕਟਰ ਸ੍ਰੀ ਸਤਿੰਦਰ
ਸਿੰਘ ਅਤੇ ਈ.ਪੀ.ਐੱਫ.ਓ. ਮੋਗਾ ਦਫ਼ੳਮਪ;ਤਰ ਦੇ ਇੰਸਪੈਕਟਰ ਸ੍ਰੀ ਰਾਜਦੀਪ ਸਿੰਘ ਨੇ
ਕਰਮਚਾਰੀਆਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਹਨਾਂ ਵਿਭਾਗਾਂ ਹੇਠ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਮੈਡੀਕਲ ਸਹਾਇਤਾ,
ਬੀਮਾ, ਪੈਨਸ਼ਨ ਅਤੇ ਭਵਿੱਖ ਨਿਧਿ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਖਾਸ
ਗੱਲ ਇਹ ਰਹੀ ਕਿ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਮੌਕੇ ਫ਼#39;ਤੇ ਹੀ ਸੁਣ ਕੇ ਹੱਲ ਕੀਤਾ
ਗਿਆ। ਪ੍ਰੋਗਰਾਮ ਦੋਰਾਨ ਰਾਹੁਲ ਛਾਬੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ
ਬਲੂਮਿੰਗ ਬਡਜ਼ ਸਕੂਲ ਪ੍ਰਬੰਧਕ ਹਰ ਕਰਮਚਾਰੀ ਦੇ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ
ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ
ਵੱਲੋਂ ਹਰ ਵਿਦਿਆਰਥੀ ਅਤੇ ਕਰਮਚਾਰੀ ਨੂੰ ਇਨਸ਼ੋਰੈਂਸ ਕਵਰੇਜ ਦਿੱਤਾ ਜਾਂਦਾ ਹੈ, ਤਾਂ ਜੋ ਕਿਸੇ
ਵੀ ਅਣਹੋਣੀ ਦੀ ਸਥਿਤੀ ਵਿੱਚ ਹਸਪਤਾਲ ਦੇ ਖਰਚੇ ਵਾਪਸ ਮਿਲ ਸਕਣ। ਇਸ ਨਾਲ ਮਾਪਿਆਂ ਅਤੇ
ਕਰਮਚਾਰੀਆਂ ਨੂੰ ਵਾਧੂ ਆਰਥਿਕ ਸਹਾਰਾ ਮਿਲਦਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕਈ
ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੇ ਹਸਪਤਾਲਾਂ ਦੇ ਬਿਲਾਂ ਦਾ ਭੁਗਤਾਨ
ਲੱਖਾਂ ਰੁਪਏ ਵਿੱਚ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ
ਰਾਣੀ ਅਤੇ ਚੇਅਰਪਰਸਨ ਸ਼੍ਰੀ ਮਤੀ ਕਮਲ ਸੈਣੀ ਵੱਲੋਂ ਦੋਵੇਂ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ
ਗਿਆ। ਸਕੂਲ ਦੇ ਸੀਈਓ ਰਾਹੁਲ ਛਾਬੜਾ ਅਤੇ ਅੇਡਵੋਕੇਟ ਅਰੁਨੇਸ਼ ਗੋਇਲ ਵੀ ਇਸ ਮੌਕੇ ‘ਤੇ
ਮੌਜੂਦ ਸਨ। ਸਕੂਲ ਪ੍ਰਬੰਧਕਾਂ ਨੇ ਮਜ਼ਦੂਰ ਵਿਭਾਗ ਅਤੇ ਅਧਿਕਾਰੀਆਂ ਦਾ ਧੰਨਵਾਦ
ਕੀਤਾ ਕਿ ਉਨ੍ਹਾਂ ਨੇ ਇਸ ਮਹੱਤਵਪੂਰਨ ਅਤੇ ਲਾਭਕਾਰੀ ਪ੍ਰੋਗਰਾਮ ਲਈ ਸਕੂਲ ਨੂੰ ਚੁਣਿਆ।


