ਹੇਮਕੁੰਟ ਸਕੂਲ ਵਿਖੇ ਐੱਨ.ਸੀ.ਸੀ. ਕੈਟਿਡਸ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ

ਮੋਗਾ,27 ਅਪ੍ਰੈਲ(ਜਸ਼ਨ) ਸਿੱਖਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ

ਹੇਮਕੁੰਟ ਸੀਨੀ. ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ
ਗਈ ਹਰਿਆਲੀ ਮੁਹਿੰਮ ਤਹਿਤ ਐੱਨ.ਸੀ.ਸੀ ਦੀ 5 ਪੰਜਾਬ ਗਰਲਜ਼ ਬਟਾਲੀਅਂ ਮੋਗਾ ਦੇ ਕਰਨਲ
ਸੁਨਿਲ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ।ਇਸ ਮੁਹਿੰਮ
ਦਾ ਮਕਸਦ ਵਾਤਾਵਰਣ ਦੀ ਸੰਭਾਲ ਕਰਨ ਅਤੇ ਹਰਿਆਲੀ ਲਈ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,
ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕੈਡਿਟਸ ਨੂੰ  ਸੰਬੋਧਨ ਕਰਦਿਆ ਕਿਹਾ ਰੁੱਖਾਂ  ਦੀ
ਮਹੱਤਤਾ ਅਤੇ ਉਨ੍ਹਾਂ ਦੇ ਫਾਇਦਿਆ ਬਾਰੇ ਦੱਸਿਆਂ ਅਤੇ ਸਾਰਿਆਂ ਨੂੰ ਵਾਤਾਵਰਣ
ਦੀ ਸੰਭਾਲ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ।ਸਕੂਲ ਮਨੈਜਮੈਂਟ ਅਤੇ
ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ ਨਾਲ ਰੁੱਖ ਲਗਾਏ ਗਏ ।ਪ੍ਰਿੰਸੀਪਲ ਮੈਡਮ ਰਮਨਜੀਤ
ਕੌਰ ਵਿਦਿਆਰਥੀਆਂ ਸੰਬੋਧਿਤ ਕਰਦੇ ਹੋਏ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਲੇ-
ਦੁਆਲੇ ਅਤੇ ਘਰ ਵਿੱਚ ਇੱਕ ਰੁੱਖ  ਜ਼ਰੂਰੀ ਲਾਉਣਗੇ ਅਤੇ ਉਹਨਾਂ ਦੀ ਦੇਖਭਾਲ ਵੀ ਕਰਨਗੇ ,
ਤਾਂ ਜੋ ਰੁੱਖਾਂ ਦੀ ਕਟਾਈ ਕਾਰਨ ਦਿਨ-ਬ-ਦਿਨ ਵੱਧਦੀ ਤਪਸ਼ ਨੂੰ ਘੱਟ ਕੀਤਾ ਜਾ ਸਕੇ ਤਾਂ ਜੋ
ਸਾਨੂੰ ਸ਼ੁੱਧ ਹਵਾ ਅਤੇ ਬਿਮਾਰੀਆਂ ਮੁਕਤ ਜੀਵਨ ਮਿਲ ਸਕੇ। ਇਸ ਮੌਕੇ ਏ.ਐੱਨ.ਓ
ਸਿਮਰਨਜੀਤ ਕੌਰ ਅਤੇ ਮੈਡਮ ਯਾਦਵਿੰਦਰ ਕੋਰ ਵੀ ਹਾਜ਼ਰ ਸਨ ।