ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਫਰੀਦਕੋਟ ਵੱਲੋ ਨਰਸਿੰਗ ਕਾਲਜ ਦੀਆਂ ਲਾਇਬ੍ਰੇਰੀਆਂ ਦੇ ਸਰੋਤਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਟ੍ਰੇਨਿੰਗ ਸੈਸ਼ਨ ਲਗਾਇਆ

ਮੋਗਾ ,27 ਅਪ੍ਰੈਲ (ਜਸ਼ਨ )ਡਾ: ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਵਿਖੇ ਬਾਬਾ
ਫਰੀਦ ਯੂਨੀਵਰਸਿਟੀ ਆਫ ਹੈੱਲਥ ਐਂਡ ਸਾਇੰਸਜ ਫਰੀਦਕੋਟ ਵੱਲੋ ਯੂਨੀਵਰਸਿਟੀ ਦੇ ਅਧੀਨ
ਚੱਲ ਰਹੇ ਕਾਲਜਾ ਦੀਆਂ ਈ ਲਾਈਬ੍ਰੇਰੀਆਂ ਨੂੰ ਉਤਸ਼ਾਹਿਤ ਕਰਨ ਬਾਰੇ ਜਾਣਕਾਰੀ ਦੇਣ ਵਾਸਤੇ
ਟ੍ਰੇਨਿੰਦ ਸੈਸ਼ਨ ਲਗਾਇਆ ਗਿਆ । ਇਸ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸਮੂਹ ਸਟਾਫ ਅਤੇ
ਵਿਦਿਆਰਥੀਆਂ ਵੱਲੋ ਜੋਤ ਜਗਾ ਕੇ ਕੀਤੀ ਗਈ। ਜਿਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ
ਹੈੱਲਥ ਐਂਡ ਸਾਇੰਸਜ ਫਰੀਦਕੋਟ ਦੇ ਐੱਚ, ਐੱਸ. ਲਿਬ ਨੈਂਟ ਦੇ ਰੀਸੋਰਸ ਪਰਸਨ ਸ਼੍ਰੀ ਰਿਤੇਸ਼
ਕੁਮਾਰ ਨੇ ਹਾਜਰ ਅਧਿਆਪਕਾਂ, ਲਾਇਬਰੇਰੀਅਣ ਅਤੇ ਵਿਦਿਆਰਥੀਆਂ ਨੂੰ ਈਸਰੋਤਾਂ ਰਾਹੀ
ਵਿੱਦਿਆਂ ਕਰਨ ਬਾਰੇ ਜਾਣਕਾਰੀ ਦਿੱਤੀ । ਜਿਸ ਵਿੱਚ ਉਹਨਾ ਨੇ ਦੱਸਿਆ ਕਿ ਕਿਵੇ ਅਸੀ
ਮੋਬਾਈਲ ਫੋਨ ਦੀ ਸਹੀ ਵਰਤੋਂ ਕਰਕੇ ਐਬਸਕੋ ਐਪ ਦੇ ਰਾਹੀ ਹਰ ਤਰ੍ਹਾਂ ਦੀਆਂ ਕਿਤਾਬਾ ਪੜ੍ਹ
ਸਕਦੇ ਹਾਂ ਅਤੇ ਹਰੇਕ ਤਰ੍ਹਾਂ ਦੀਆਂ ਖੋਜਾ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਾਂ, ਇਸ ਟ੍ਰੇਨਿੰਗ
ਸੈਸ਼ਨ ਵਿੱਚ ਵੱਖ – ਵੱਖ ਕਾਲਜਾਂ ਤੋਂ 50 ਦੇ ਕਰੀਬ ਅਧਿਆਪਕਾਂ ਅਤੇ 450 ਦੇ ਕਰੀਬ
ਵਿਦਿਆਰਥੀਆਂ ਨੇ ਭਾਗ ਲਿਆ ।
ਇਸ ਮੌਕੇ ਤੇ ਮੋਗਾ ਜਿਲ੍ਹੇ ਦੇ ਵੱਖ – ਵੱਖ ਕਾਲਜ ਜਿਵੇ ਕਿ ਡਾ: ਸ਼ਾਮ ਲਾਲ ਥਾਪਰ ਨਰਸਿੰਗ
ਕਾਲਜ, ਮੋਗਾ, ਬਾਬੇ ਕੇ ਕਾਲਜ ਆਫ ਨਰਸਿੰਗ, ਦੋਧਰ ( ਮੋਗਾ ), ਭਾਈ ਘਨੱਈਆ ਏਕਤਾ
ਕਾਲਜ ਆਫ ਨਰਸਿੰਗ, ਧਰਮਕੋਟ, ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਨਰਸਿੰਗ, ਮੋਗਾ
ਬੀ. ਐੱਮ. ਐੱਸ ਨਰਸਿੰਗ ਅਤੇ ਮੋਗਾ, ਐੱਮ ਐੱਲ ਐੱਮ ਕਾਲਜ ਆਫ ਨਰਸਿੰਗ ਕਿੱਲੀ ਚਾਹਲ
ਮੋਗਾ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ ਸਨ ।

ਅਖੀਰ ਵਿੱਚ ਇੱਕ ਪ੍ਰਸ਼ਨ – ਉੱਤਰੀ ਪ੍ਰਤੀਯੋਗਤਾਂ ਕਰਵਾਈ ਗਈ ਅਤੇ ਵਿਜੇਤਾ ਵਿਦਿਆਰਥੀਆ
ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਤੇ ਆਏ ਹੋਏ ਬਾਬਾ
ਫਰੀਦ ਯੂਨੀਵਰਸਿਟੀ ਆਫ ਹੈੱਲਥ ਐਂਡ ਸਾਇੰਸਜ ਫਰੀਦਕੋਟ ਦੇ ਐੱਚ.ਐੱਸ. ਲਿਬ ਨੈੱਟ ਦੇ
ਰੀਸੋਰਸ ਪਰਸਨ ਅਤੇ ਆਏ ਹੋਏ ਮਹਿਮਾਨਾਂ ਦਾ ਕਾਲਜ ਵੱਲੋ ਧੰਨਵਾਦ ਵੀ ਕੀਤਾ ਗਿਆ ।