ਮੋਹਨ ਲਾਲ ਪਲਤਾ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸਖਸ਼ੀਅਤਾਂ ਕੀਤੀ ਸ਼ਰਧਾਂਜ਼ਲੀ ਭੇਟ

ਮੋਗਾ, 24 ਅਪ੍ਰੈਲ (JASHAN) ਉਘੇ ਕਾਰੋਬਾਰੀ ਅਤੇ ਪਲਤਾ ਟਰੈਵਲਜ਼ ਐਡਵਾਈਜਰ ਦੇ ਐਮ.ਡੀ. ਭੁਪਿੰਦਰ ਸਿੰਘ ਪਲਤਾ ਦੇ ਪੂਜਨੀਕ ਪਿਤਾ ਅਤੇ ਗੋਲਡਨ ਟਰੈਵਲਜ਼ ਐਡਵਾਈਜਰ ਅਤੇ ਹੋਲੀ ਹਾਰਟ ਸਕੂਲ ਅਜੀਤਵਾਲ ਮੋਗਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿੱਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਂਹੀ ਜਿੱਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆਂ, ਉਥੇ ਉਨ੍ਹਾਂ ਜੀਵਨ ਅਤੇ ਮੌਤ ਦੇ ਫਲਸਫੇ ’ਤੇ ਚਾਨਣਾ ਪਾਇਆ। ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਵਿਖੇ ਮੋਹਨ ਲਾਲ ਪਲਤਾ ਨਮਿੱਤ ਹੋਈ ਅੰਤਿਮ ਅਰਦਾਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਜਿੱਥੇ ਸੁਭਾਸ ਪਲਤਾ, ਭੁਪਿੰਦਰ ਸਿੰਘ ਪਲਤਾ, ਪਰਮਜੀਤ ਕੌਰ ਪਲਤਾ, ਸੁਖਦੀਪ ਸਿੰਘ ਮੌਂਗਾ, ਸ੍ਰੀਮਤੀ ਨੀਤਾ ਢੰਡ, ਸੰਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਨਾਲ ਜਿੱਥੇ ਦੁੱਖ ਸਾਂਝਾਂ ਕੀਤਾ, ਉਥੇ ਮੋਹਨ ਲਾਲ ਪਲਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਦਾ ਸੰਚਾਲਨ ਸੁਰਿੰਦਰਪਾਲ ਸਿੰਘ ਨੇ ਮੋਹਨ ਲਾਲ ਪਲਤਾ ਦੇ ਜੀਵਨ ’ਤੇ ਵਿਸਥਾਰ ਸਾਹਿਤ ਚਾਨਣਾ ਪਾਇਆ। ਇਸ ਮੌਕੇ ਸਰਧਾਂਜਲੀ ਸਮਾਗਮ ਨੂੰ ਹੋਰਨਾਂ ਤੋ ਇਲਾਵਾ ਪੀਟਰ ਸੰਧੂ ਵਿਧਾਇਕ ਕੈਨੇਡਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਚੇਅਰਮੈਨ ਅਤੇ ਸੀ. ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ, ਪਰਮਪਾਲ ਸਿੰਘ ਤਖਤੂਪੁਰਾ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਰਣੀਆਂ ਸੀ. ਆਗੂ ਵਾਰਸ ਪੰਜਾਬ ਦੇ ਨੇ ਕਿਹਾ ਕਿ ਸਵ: ਮੋਹਨ ਲਾਲ ਪਲਤਾ ਅਚਾਨਕ ਸਦੀਵੀਂ ਵਿਛੋੜਾ ਦੇ ਜਾਣ ਅਸਿਹ ਅਤੇ ਅਕਹਿ ਸਦਮਾ ਹੈ, ਉਹ ਜਿੱਥੇ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਉਥੇ ਉਹ ਕੈਨੇਡਾ ਦੇ ਪੀ.ਆਰ. ਹੋਣ ਦੇ ਨਾਲ-ਨਾਲ ਉਘੇ ਸਮਾਜ ਸੇਵੀ ਅਤੇ ਲੋੜਵੰਦਾਂ ਦੇ ਮਸੀਹਾ ਸਨ, ਜੋ ਜ਼ਿਆਦਾ ਸਮਾਂ ਕੈਨੇਡਾ ਨਾਲੋ ਭਾਰਤ ਵਿਚ ਰਹਿਣਾ ਪਸੰਦ ਕਰਦੇ ਸਨ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪਲਤਾ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਸੁਖਦੀਪ ਸਿੰਘ ਮੌਂਗਾ ਦਮਾਦ ਮੋਹਨ ਲਾਲ ਪਲਤਾ ਅਤੇ ਪਲਤਾ ਦੀ ਬੇਟੀ ਜੋਤੀ, ਸ਼ਵੇਤਾ ਨੇ ਵੀ ਆਪਣੇ ਪਿਤਾ ਨੂੰ ਭਾਵ ਪੂਰਤ ਸ਼ਰਧਾਂਜਲੀ ਭੇਟ ਕੀਤੀ, ਜਿਨਾਂ ਨੇ ਸਾਰਿਆਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ। ਇਸ ਮੌਕੇ ਸੁਰਿੰਦਰਪਾਲ ਸਿੰਘ ਨੇ ਵੱਖ-ਵੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੰਦੇਸ ਪੜ੍ਹ ਕੇ ਸੁਣਾਏ। ਹੋਰਨਾਂ ਤੋ ਇਲਾਵਾ ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਭਾਜਪਾ ਹਰਜੋਤ ਕਮਲ, ਖਣਮੁੱਖ ਭਾਰਤੀ ਪੱਤੋ ਜ਼ਿਲਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਡਾ. ਰਾਕੇਸ਼ ਕੁਮਾਰ ਪਤੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਡਾ. ਪਵਨ ਥਾਪਰ ਸੀ. ਕਾਂਗਰਸੀ ਆਗੂ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਸਲ ਤਲਵੰਡੀ ਭਾਈ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਦਵਿੰਦਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ, ਮਨੋਜ ਬਾਂਸਲ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਚੇਅਰਮੈਨ, ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਡਾਇਰੈਕਟਰ ਪ੍ਰਿੰਸੀਪਲ ਸ਼ਿਵਾਨੀ ਅਰੋੜਾ, ਅਮਿਤ ਪਤਲਾ ਡਾਇਰੈਕਟਰ, ਰਮਨ ਅਰੋੜਾ ਡਾਇਰੈਕਟਰ, ਡਾ. ਸ਼ੁੱਭਮ ਪਲਤਾ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ., ਹਰਪਾਲ ਸਿੰਘ ਮੱਕੜ ਨੈਸਲੇ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲਾ ਸ਼ਹਿਰੀ ਪ੍ਰਧਾਨ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਰਜਿੰਦਰ ਸਿੰਘ ਡੱਲਾ ਸੀ. ਅਕਾਲੀ ਆਗੂ, ਗੁਰਜੰਟ ਸਿੰਘ ਰਾਮੂਵਾਲਾ, ਮੱਖਣ ਸਿੰਘ ਪ੍ਰਧਾਨ, ਰਾਕੇਸ਼ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਗੁਰਨਾਮ ਸਿੰਘ ਗਾਮਾ, ਰਾਜਬੀਰ ਸਿੰਘ ਅਰੋੜਾ ਨੈਸਲੇ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਸਤਨਾਮ ਸਿੰਘ ਬੀ.ਏ., ਮੁਖਤਿਆਰ ਸਿੰਘ ਸਾਬਕਾ ਐਸ.ਪੀ., ਐਡਵੋਕੇਟ ਦਿਨੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਜਗਦੀਪ ਸਿੰਘ ਬਰਾੜ ਜੈਮਲ ਵਾਲਾ, ਜਸਪਾਲ ਸਿੰਘ ਔਲਖ ਸਾਬਕਾ ਡੀ.ਓ., ਡਾ. ਰਾਜੇਸ਼ ਅੱਤਰੀ ਸਾਬਕਾ ਸਿਵਲ ਸਰਜਨ, ਰਜਿੰਦਰ ਸਿੰਘ ਦੀਪ ਡਰੈਸ ਕੇਅਰ, ਡਾ. ਕੁਲਤਾਰ ਸਿੰਘ, ਕੁਲਦੀਪ ਸਿੰਘ ਜੋਗੇਵਾਲਾ, ਦਿਆਲ ਸਿੰਘ ਠੇਕੇਦਾਰ, ਪਿਰਤਪਾਲ ਸਿੰਘ ਰਣੀਆਂ ਐਮ.ਡੀ. ਰਣੀਆਂ ਇੰਟਰਪ੍ਰਾਈਜ਼ਿਜ਼, ਗੁਰਦਰਸ਼ਨ ਸਿੰਘ, ਮਹਿੰਦਰ ਸਿੰਘ ਰੱਤੀਆਂ, ਕੇਵਲ ਭੇਖਾ ਏ.ਐਸ.ਆਈ., ਸੰਜੀਵ ਅਰੋੜਾ, ਦੀਪਕ ਤਾਇਲ ਆੜਤੀ, ਕੁਲਵੰਤ ਸਿੰਘ ਦਾਨੀ ਚੇਅਰਮੈਨ ਨੈਸ਼ਨਲ ਕਾਨਵੈਂਟ ਸਕੂਲ, ਸੰਜੀਵ ਨਰੂਲਾ ਜ਼ਿਲਾ ਚੇਅਰਮੈਨ ਵਪਾਰ ਮੰਡਲ, ਸ਼ਿੰਦਰ ਸਿੰਘ ਗਿੱਲ ਸਾਬਕਾ ਕੌਂਸਲਰ, ਅਜੀਤਪਾਲ ਸਿੰਘ ਰਣੀਆਂ ਸੰਮਤੀ ਮੈਂਬਰ, ਚਮਕੌਰ ਸਿੰਘ ਸੰਘਾ ਦੁਸਾਂਝ, ਪਾਲ ਗਾਇਕ ਦੌਧਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ।


