ਨਵੀਨ ਸਿੰਗਲਾ ਅੱਗਰਵਾਲ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ

ਮੋਗਾ ,25 ਅਪ੍ਰੈਲ (ਜਸ਼ਨ ) ਉਘੇ ਸਮਾਜ ਸੇਵੀ ਅਤੇ ਸ਼ਹਿਰ ਦੀਆਂ ਅਨੇਕਾਂ ਸਮਾਜਸੇਵੀ ਸੰਸਥਾਵਾਂ ਦੇ ਰੂਹੇ ਰਵਾਂ ਨਵੀਨ ਸਿੰਗਲਾ ਨੂੰ ਉਸ ਸਮੇਂ ਵੱਡਾ ਮਾਣ ਮਿਲਿਆ ਜਦੋਂ ਮਾਣਮੱਤੀ ਸੰਸਥਾ ਅੱਗਰਵਾਲ ਸਭਾ ਪੰਜਾਬ ਵਲੋਂ ਨਵੀਨ ਸਿੰਗਲਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ ਸਮੁਚੇ ਪੰਜਾਬ ਵਿਚ ਸੇਵਾਵਾਂ ਨਿਭਾਉਣ ਦੀ ਜ਼ੁੰਮੇਵਾਰੀ ਸੌਂਪਦਿਆਂ, ਉਹਨਾਂ ਨੂੰ ਅੱਗਰਵਾਲ ਸਭਾ ਪੰਜਾਬ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣ ਲਿਆ ਗਿਆ । ਇਸ ਮੌਕੇ ਪੰਜਾਬ ਪ੍ਰਧਾਨ ਸਰੂਪ ਸਿੰਗਲਾ ਅਤੇ ਪੰਜਾਬ ਪ੍ਰਭਾਰੀ ਸੁਰੇਸ਼ ਗੁਪਤਾ ਵਾਲੀ ਪੰਜਾਬ ਟੀਮ ਨੇ ਆਪਣੀ ਦੇਖ ਰੇਖ ਵਿਚ ਇਸ ਚੋਣ ਪ੍ਰਕਿਰਿਆ ਨੂੰ ਸਰਅੰਜਾਮ ਦਿੱਤਾ। ਇਸ ਮੌਕੇ ਪੰਜਾਬ ਪ੍ਰਧਾਨ ਸਰੂਪ ਸਿੰਗਲਾ ਪੰਜਾਬ ਪ੍ਰਭਾਰੀ ਸੁਰੇਸ਼ ਗੁਪਤਾ ,ਡਾਇਰੈਕਟਰ ਡਾ.ਸੀਮਾਂਤ ਗਰਗ, ਜਨਰਲ ਸੈਕਟਰੀ ਰਾਮ ਪਾਲ ਗੁਪਤਾ , ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਕਾਸ ਬਾਂਸਲ, ਜ਼ਿਲਾ ਆਰਗੇਨਾਈਜ਼ਰ ਦਿਨੇਸ਼ ਬਾਂਸਲ , ਯੂਥ ਅੱਗਰਵਾਲ ਸਭਾ ਪ੍ਰਭਾਰੀ ਭਾਰਤ ਗੁਪਤਾ ਐੱਮ ਸੀ , ਹੁਕਮ ਚੰਦ ਅੱਗਰਵਾਲ , ਕੀਮਤੀ ਲਾਲ ਜਿੰਦਲ ,ਸੁਰਿੰਦਰ ਅੱਗਰਵਾਲ , ਅਤੁਲ ਬਾਂਸਲ , ਸੰਜੀਵ ਅੱਗਰਵਾਲ , ਹਰਸ਼ ਗੋਇਲ ਅਤੇ ਅੱਗਰਵਾਲ ਸਭਾ ਦੇ ਅਨੇਕਾਂ ਔਹਦੇਦਾਰ ਅਤੇ ਮੈਂਬਰ ਹਾਜ਼ਰ ਸਨ ਜਿਨ੍ਹਾਂ ਨਵੀਨ ਸਿੰਗਲਾ ਨੂੰ ਅੱਗਰਵਾਲ ਸਭਾ ਪੰਜਾਬ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣੇ ਜਾਂ ਤੇ ਮੁਬਾਰਕਾਂ ਦਿੱਤੀਆਂ ।
ਇਸ ਮੌਕੇ ਨਵੀਨ ਸਿੰਗਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮਨੁੱਖਤਾ ਦੀ ਸੇਵਾ ਲਈ ਉਹ ਤਮਾਮ ਉਮਰ ਅਗਰਸਰ ਰਹਿਣਗੇ ।


