ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਕੰਪਿਊਟੇਸ਼ਨਲ ਥਿੰਕਿੰਗ ਅਤੇ ਮਸਨੂਈ ਇੰਟੈਲੀਜੈਂਸ ‘ਤੇ ਜ਼ਿਲ੍ਹਾ ਪੱਧਰੀ ਚਰਚਾ ਆਯੋਜਿਤ

ਮੋਗਾ ,25 ਅਪ੍ਰੈਲ (ਜਸ਼ਨ )ਬਲੂਮਿੰਗ ਬਡਜ਼ ਸਕੂਲ, ਮੋਗਾ ਨੇ ਸੀ.ਬੀ.ਐਸ.ਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ

2026–27 ਲਈ “ਕੰਪਿਊਟੇਸ਼ਨਲ ਥਿੰਕਿੰਗ ਅਤੇ ਮਸਨੂਈ  ਇੰਟੈਲੀਜੈਂਸ ਦੀ ਸਮਝ” ਵਿਸ਼ੇ ‘ਤੇ
ਜ਼ਿਲ੍ਹਾ ਪੱਧਰੀ ਚਰਚਾ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ
ਸਕੂਲ ਨੇ ਲੀਡ ਸਕੂਲ ਵਜੋਂ ਅਹਿਮ ਭੂਮਿਕਾ ਨਿਭਾਈ। ਇਸ ਵਰਕਸ਼ਾਪ ਵਿੱਚ ਮੋਗਾ ਦੇ 3 ਸਕੂਲਾਂ
ਨੇ ਭਾਗ ਲਿਆ, ਜਿੱਥੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਆਪਣੇ ਪ੍ਰਜ਼ੇਂਟੇਸ਼ਨ
ਪੇਸ਼ ਕੀਤੇ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਅਤੇ ਨਵੀਂ ਸਿੱਖਣ ਪ੍ਰਣਾਲੀਆਂ
ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼
ਅਧਿਆਪਕਾਂ ਲਈ ਇੱਕ ਸਾਂਝਾ ਮੰਚ ਤਿਆਰ ਕਰਨਾ ਸੀ, ਜਿੱਥੇ ਉਹ ਕੰਪਿਊਟੇਸ਼ਨਲ ਥਿੰਕਿੰਗ
ਅਤੇ ਮਸਨੂਈ  ਇੰਟੈਲੀਜੈਂਸ ਨਾਲ ਸੰਬੰਧਿਤ ਆਪਣੇ ਤਜ਼ਰਬੇ, ਨਵੀਂ ਪੈਡਾਗੌਜੀਕਲ ਵਿਧੀਆਂ
ਅਤੇ ਵਧੀਆ ਅਭਿਆਸ ਸਾਂਝੇ ਕਰ ਸਕਣ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ
ਵੱਲੋਂ ਪ੍ਰਭਾਵਸ਼ਾਲੀ ਪ੍ਰਸਤੁਤੀਆਂ ਦਿੱਤੀਆਂ ਗਈਆਂ ਜਿਹਨਾਂ ਵਿੱਚੋਂ ਪ੍ਰਭਸ਼ਰਨ ਕੌਰ
(ਆਕਸਫੋਰਡ ਸਕੂਲ) ਨੇ “ਡਿਜ਼ੀਟਲ ਫੁਟਪ੍ਰਿੰਟਸ ਅਤੇ ਡਿਜ਼ੀਟਲ ਜ਼ਿੰਮੇਵਾਰੀਆਂ” ਵਿਸ਼ੇ ‘ਤੇ ਪ੍ਰਸਤੁਤੀ
ਦਿੱਤੀ ਅਤੇ ਵਿਦਿਆਰਥੀਆਂ ਨੂੰ ਡਿਜ਼ੀਟਲ ਦੁਨੀਆ ਵਿੱਚ ਸੁਰੱਖਿਅਤ ਅਤੇ ਜ਼ਿੰਮੇਵਾਰ ਰਹਿਣ ਬਾਰੇ
ਜਾਗਰੂਕ ਕੀਤਾ। ਰਮਨ ਰਾਣੀ (ਗੋਲਡਨ ਅਰਥ ਕਾਨਵੈਂਟ ਸਕੂਲ) ਨੇ “ਅਸਲ ਜ਼ਿੰਦਗੀ ਵਿੱਚ ਆਰਟੀਫ਼ੳਮਪ;ੀਸ਼ਲ
ਇੰਟੈਲੀਜੈਂਸ” ਵਿਸ਼ੇ ‘ਤੇ ਪ੍ਰਸਤੁਤੀ ਦਿੱਤੀ ਅਤੇ ਦਿਨਚਰਿਆ ਵਿੱਚ ਆਰਟੀਫ਼ੳਮਪ;ੀਸ਼ਲ ਇੰਟੈਲੀਜੈਂਸ ਦੇ
ਵਰਤੋਂ ਦੇ ਉਦਾਹਰਨ ਦਿੱਤੇ। ਤਨੂੰ ਬਾਲਾ (ਬਲੂਮਿੰਗ ਬਡਸ ਸਕੂਲ) ਨੇ “ਇੰਟਰਡਿਸ਼ਪਲਿਨਰੀ
(ਸ਼ੇਪਸ ਅਤੇ ਐਂਗਲਜ਼)” ਵਿਸ਼ੇ ‘ਤੇ ਪ੍ਰਸਤੁਤੀ ਦਿੱਤੀ, ਜਿਸ ਵਿੱਚ ਗਣਿਤ ਅਤੇ ਹੋਰ ਵਿਸ਼ਿਆਂ ਵਿੱਚ
ਕੰਪਿਊਟੇਸ਼ਨਲ ਥਿੰਕਿੰਗ ਦੇ ਇਕੱਠੇ ਪ੍ਰਯੋਗ ਨੂੰ ਦਰਸਾਇਆ ਗਿਆ। ਹਰ ਹਰ ਪ੍ਰਸਤੁਤੀ ਲਈ
25 ਮਿੰਟ ਦਾ ਸਮਾਂ ਨਿਰਧਾਰਿਤ ਸੀ। ਇਹ ਸਾਰੀਆਂ ਪ੍ਰਸਤੁਤੀਆਂ ਸੀਬੀਐਸਈ ਵੱਲੋਂ ਸੁਝਾਏ
ਗਏ ਮਹੱਤਵਪੂਰਨ ਵਿਸ਼ਿਆਂ ਨਾਲ ਸੰਬੰਧਿਤ ਸਨ, ਜਿਵੇਂ ਕਿ ਆਰਟੀਫ਼ੳਮਪ;ੀਸ਼ਲ ਇੰਟੈਲੀਜੈਂਸ ਦੇ
ਵਾਸਤਵਿਕ ਜੀਵਨ ਵਿੱਚ ਉਪਯੋਗ, ਨੈਤਿਕਤਾ ਅਤੇ ਵੱਖ-ਵੱਖ ਵਿਸ਼ਿਆਂ ਦੇ ਆਪਸੀ ਸੰਬੰਧ। ਇਸ
ਵਿਚਾਰ-ਵਟਾਂਦਰੇ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ-ਦੂਜੇ ਨਾਲ ਵਿਚਾਰ ਸਾਂਝੇ ਕਰਨ
ਅਤੇ ਨਵੀਂ ਸਿੱਖਣ ਤਕਨੀਕਾਂ ਬਾਰੇ ਜਾਣਨ ਦਾ ਸੁਨਿਹਰਾ ਮੌਕਾ ਦਿੱਤਾ। ਇਸ ਨਾਲ
ਵਿਦਿਆਰਥੀਆਂ ਵਿੱਚ ਤਾਰਕਿਕ ਸੋਚ, ਰਚਨਾਤਮਕਤਾ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵੀ
ਉਤਸ਼ਾਹ ਮਿਲਿਆ, ਜੋ 21ਵੀਂ ਸਦੀ ਦੀ ਸਿੱਖਿਆ ਲਈ ਬਹੁਤ ਜ਼ਰੂਰੀ ਹਨ। ਅੰਤ ਵਿੱਚ, ਇਸ
ਪ੍ਰੋਗਰਾਮ ਦੀ ਸਫਲ ਆਯੋਜਨਾ ਲਈ ਬਲੂਮਿੰਗ ਬਡਜ਼ ਸਕੂਲ ਦੀ ਭੂਮਿਕਾ ਦੀ ਖੂਬ ਸਰਾਹਨਾ ਕੀਤੀ
ਗਈ। ਲੀਡ ਸਕੂਲ ਵਜੋਂ, ਇਸ ਨੇ ਜ਼ਿਲ੍ਹੇ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ-
ਨਾਲ ਸਕੂਲਾਂ ਵਿਚਕਾਰ ਸਹਿਯੋਗ ਅਤੇ ਨਵੀਨਤਾ ਨੂੰ ਵੀ ਮਜ਼ਬੂਤ ਕੀਤਾ।