ਬਲੂਮਿੰਗ ਬਡਜ਼ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮੌਕੇ ਪੜ੍ਹਨ ਦੀ ਆਦਤ ਵਧਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ

ਮੋਗਾ 23 ਅਪ੍ਰੈਲ ( ਜਸ਼ਨ ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਸਵੇਰ ਦੀ ਸਭਾ ਦੌਰਾਨ ਵਿਸ਼ਵ ਪੁਸਤਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਗਰੁੱਪ
ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਰਹਿਨੁਮਾਈ
ਹੇਠ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਸਭਾ
ਦੌਰਾਨ ਵਿਦਿਆਰਥੀਆਂ ਵੱਲੋਂ ਵਿਸ਼ਵ ਪੁਸਤਕ ਦਿਵਸ ਨਾਲ ਸੰਬੰਧਿਤ ਚਾਰਟ ਅਤੇ ਲੇਖ
ਪੇਸ਼ ਕੀਤੇ ਗਏ। ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ 23
ਅਪ੍ਰੈਲ ਦਾ ਦਿਨ ਵਿਸ਼ਵ ਸਾਹਿਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸ ਦਿਨ
ਪ੍ਰਸਿੱਧ ਲੇਖਕ ਵਿਲਿਅਮ ਸ਼ੇਕਸਪੀਅਰ ਅਤੇ ਮਿਗੁਏਲ ਡੀ ਸਰਵੈਂਟਸ ਦੀ ਯਾਦ ਨੂੰ ਸਮਰਪਿਤ
ਕੀਤਾ ਜਾਂਦਾ ਹੈ। ਇਸ ਮੌਕੇ ਦੁਨੀਆ ਭਰ ਵਿੱਚ ਕਿਤਾਬਾਂ ਅਤੇ ਲੇਖਕਾਂ ਨੂੰ ਸਨਮਾਨਿਤ
ਕਰਦੇ ਹੋਏ ਲੋਕਾਂ ਨੂੰ ਪੜ੍ਹਨ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹਨਾਂ ਨੇ
ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਕਿਹਾ ਕਿ ਪੜ੍ਹਨ
ਦੀ ਆਦਤ ਮਨੁੱਖ ਦੇ ਚਰਿੱਤਰ ਨੂੰ ਨਿਖਾਰਦੀ ਹੈ। ਕਿਤਾਬਾਂ ਸਿਰਫ਼ੳਮਪ; ਗਿਆਨ ਹੀ ਨਹੀਂ
ਦਿੰਦੀਆਂ, ਸਗੋਂ ਇਹ ਸਾਡੀ ਕਲਪਨਾ ਸ਼ਕਤੀ ਨੂੰ ਵਧਾਉਂਦੀਆਂ ਹਨ ਅਤੇ ਭਾਸ਼ਾਈ
ਹੁਨਰਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ
ਰਾਣੀ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ ਦੇ ਯੁੱਗ ਵਿੱਚ ਕਿਤਾਬਾਂ ਨਾਲ ਜੁੜਾਅ ਘਟਦਾ
ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ
ਕਿ ਉਹ ਰੋਜ਼ਾਨਾ ਕੁਝ ਸਮਾਂ ਪੜ੍ਹਨ ਲਈ ਨਿਰਧਾਰਤ ਕਰਨ ਅਤੇ ਕਿਤਾਬਾਂ ਨੂੰ ਆਪਣਾ
ਸੱਚਾ ਮਿੱਤਰ ਬਣਾਉਣ। ਸਕੂਲ ਵਿੱਚ ਹਰ ਸਾਲ ਵਿਦਿਆਰਥੀ ਆਪਣੀ ਕਲਾਸ ਦੀ ਇਕ ਕਿਤਾਬ
ਬਣਾਉਂਦੇ ਹਨ ਜਿਹਨਾਂ ਵਿੱਚ ਉਹ ਆਪਣੇ ਵੱਲੋਂ ਲਿਖੀਆਂ ਰਚਨਾਵਾਂ ਨੂੰ ਪੇਸ਼ ਕਰਦੇ
ਹਨ ਤੇ ਉਸ ਕਲਾਸ ਚੋਂ ਜਿਹਨਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ
ਮੁਕਾਬਲੇ ਜਿੱਤੇ ਹੁੰਦੇ ਹਨ ਤਾਂ ਉਹਨਾਂ ਦਾ ਨਾਮ ਵੀ ਕਿਤਾਬ ਵਿੱਚ ਸ਼ਾਮਿਲ ਕੀਤਾ
ਜਾਂਦਾ ਹੈ। ਰਚਨਾਵਾਂ ਵਿੱਚ ਵਿਦਿਆਰਥੀ ਕਵਿਤਾਵਾਂ, ਲੇਖ ਆਦਿ ਲਿਖਦੇ ਹਨ। ਡੳਉਨ੍ਹਾਂ
ਇਹ ਵੀ ਦੱਸਿਆ ਕਿ ਸਕੂਲ ਦੀ ਆਧੁਨਿਕ ਲਾਇਬ੍ਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਨਾਲ
ਸੰਬੰਧਿਤ ਹਜ਼ਾਰਾਂ ਕਿਤਾਬਾਂ ਉਪਲਬਧ ਹਨ, ਜਿਨ੍ਹਾਂ ਦੀ ਮਦਦ ਨਾਲ ਵਿਦਿਆਰਥੀ ਆਪਣੀ
ਰੁਚੀ ਅਨੁਸਾਰ ਗਿਆਨ ਪ੍ਰਾਪਤ ਕਰ ਸਕਦੇ ਹਨ। ਇਸ ਸਮਾਗਮ ਦੌਰਾਨ ਸਕੂਲ ਦਾ ਸਮੂਹ
ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ ਅਤੇ ਸਭ ਨੇ ਮਿਲ ਕੇ ਪੜ੍ਹਨ ਦੀ ਆਦਤ ਨੂੰ ਜੀਵਨ ਦਾ
ਹਿੱਸਾ ਬਣਾਉਣ ਦਾ ਸੰਕਲਪ ਕੀਤਾ।


