ਸਵਰਗਵਾਸੀ ਆਸ਼ੂ ਸੂਦ ਦੀ ਯਾਦ ਵਿੱਚ, ਪੰਜਵਾਂ ਕ੍ਰਿਕਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

Tags: 

ਮੋਗਾ 23 ਅਪ੍ਰੈਲ (  ਜਸ਼ਨ   ) ਗੁਰੂ ਨਾਨਕ ਕਾਲਜ ਮੋਗਾ ਵਿਖੇ ਕ੍ਰਿਕਟ ਸਪੋਰਟਸ ਕਲੱਬ ਵੱਲੋਂ ਸਵਰਗਵਾਸੀ ਆਸ਼ੂ ਸੂਦ ਦੀ ਯਾਦ ਵਿੱਚ ਪੰਜਵਾਂ ਕ੍ਰਿਕਟ ਟੂਰਨਾਮੈਂਟ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ,ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ , ਬੀ ਬੀ ਐੱਸ ਸੰਸਥਾਵਾਂ ਦੇ ਚੇਅਰਮੈਨ ਸੰਜੀਵ ਸੈਣੀ , ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ, ਪ੍ਰਵੀਨ ਗਰਗ, ਅਜੇ ਸ਼ਰਮਾ , ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ  ਸੰਜੀਤ ਸਿੰਘ ਸੰਨੀ ਗਿੱਲ ਨੇ ਵਿਸ਼ੇਸ਼ ਮਹਿਮਾਨਾਂ  ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਰਨ  ਵਾਲਿਆਂ ਵਿਚ ਕਲੱਬ ਦੇ ਪ੍ਰਧਾਨ ਸ਼ਿਵ ਸੂਦ , ਡਾ. ਸਾਹਿਲ ਸੂਦ ,  ਗੈਰੀ ,  ਡਾ. ਸ਼ਮਸ਼ੇਰ ਸਿੰਘ ਜੌਹਲ,   ਰਾਜ ਕੁਮਾਰ , ਰਾਜੂ ਬਾਈ , ਗੰਮੀ, ਰਾਣਾ ਗਿੱਲ ਅਤੇ ਪ੍ਰਕਾਸ਼ ਆਦਿ ਸ਼ਾਮਿਲ ਰਹੇ, ਜਿਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਦੋਨੋਂ ਦਿਨ ਹੁੰਮ ਹੁਮਾ  ਕੇ ਕ੍ਰਿਕੇਟ ਟੂਰਨਾਮੈਂਟ ਵਿਚ ਆਉਣ ਵਾਲੇ  ਦਰਸ਼ਕਾਂ ਨੂੰ ਰਵਾਇਤੀ ਨਿੱਘ ਦਾ ਅਹਿਸਾਸ ਕਰਵਾਇਆ।  
ਟੂਰਨਾਮੈਂਟ ਵਿੱਚ ਇਲਾਕੇ ਦੇ ਕ੍ਰਿਕਟ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਖੇਡਾਂ ਪ੍ਰਤੀ ਆਪਣਾ ਜੋਸ਼ ਅਤੇ ਉਤਸ਼ਾਹ ਦਰਸਾਇਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦਰਸ਼ਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ। 
ਇਸ ਟੂਰਨਾਮੈਂਟ ਨੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਦੇ ਨਾਲ-ਨਾਲ ਸਮਾਜ ਵਿੱਚ ਨਸ਼ਾ ਮੁਕਤ ਸੁਨੇਹਾ ਵੀ ਮਜ਼ਬੂਤੀ ਨਾਲ ਪਹੁੰਚਾਇਆ।
 ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੇ  ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ  ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ।  ਉਹਨਾਂ  ਗੁਰੂ ਨਾਨਕ ਕ੍ਰਿਕਟ ਸਪੋਰਟਸ ਕਲੱਬ, ਮੋਗਾ ਵੱਲੋਂ ਸਵਰਗੀ ਆਸ਼ੂ ਸੂਦ ਦੀ ਯਾਦ ਵਿੱਚ ਆਯੋਜਿਤ ਪੰਜਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦੌਰਾਨ  ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਖਿਡਾਰੀ ਵਿੱਚ ਜਿੱਤ ਦੀ ਭਾਵਨਾ ਹੋਣੀ ਚਾਹੀਦੀ ਹੈ। 
ਉਨ੍ਹਾਂ ਕਲੱਬ ਦੇ ਪ੍ਰਧਾਨ ਸ਼ਿਵ ਸੂਦ ਅਤੇ ਡਾ. ਸਾਹਿਲ ਸੂਦ ਦਾ ਇਸ ਸਮਾਗਮ ਦੇ ਆਯੋਜਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੀਆਂ ਹਨ, ਤਾਂ ਸਥਾਨਕ ਕਲੱਬਾਂ ਅਤੇ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਇੱਕ ਬਿਹਤਰ ਪਲੇਟਫਾਰਮ ਪ੍ਰਦਾਨ ਕਰਨ ਲਈ ਅੱਗੇ ਆਉਣ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੁੰਦੀ। 
ਕਲੱਬ ਦੇ ਕਲੱਬ ਦੇ ਪ੍ਰਧਾਨ ਸ਼ਿਵ ਸੂਦ , ਡਾ. ਸਾਹਿਲ ਸੂਦ ਡਾਕਟਰ,  ਗੈਰੀ   ਸ਼ਮਸ਼ੇਰ ਸਿੰਘ ਜੌਹਲ, ਰਾਜ ਕੁਮਾਰ , ਰਾਜੂ ਬਾਈ , ਗੰਮੀ, ਰਾਣਾ ਗਿੱਲ ਅਤੇ ਪ੍ਰਕਾਸ਼ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ  ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨਜੀਤ ਸਿੰਘ ਧੰਮੂ ਐਮ.ਸੀ., ਗੋਵਰਧਨ ਪੋਪਲੀ ਸੀਨੀਅਰ ਅਕਾਲੀ ਆਗੂ, ਗੁਰਜੰਟ ਸਿੰਘ ਰਾਮੂਵਾਲਾ,  ਜੁਆਏਦੀਪ ਸ਼ਰਮਾ ਐਸ.ਓ.ਆਈ. ਜ਼ਿਲ੍ਹਾ ਪ੍ਰਧਾਨ,  ਸੁਖਬੀਰ ਸਿੰਘ ਗਿੱਲ  ਆਦਿ ਵੀ ਹਾਜ਼ਰ ਸਨ।