ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ

ਫਰੀਦਕੋਟ ,23 ਅਪ੍ਰੈਲ (ਜਸ਼ਨ ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਅਪ੍ਰੈਲ ਮਹੀਨੇ ਦੀ ਮਹੱਤਵਪੂਰਨ ਮੀਟਿੰਗ ਮੋਗਾ ਵਿਖੇ ਚੌਖਾ ਐਮਪਾਇਰ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ”ਲਾਸਟ ਲੀਫ ਕੇਅਰ” ਇਲੈਕਟ੍ਰੋਹੋਮਿਓਪੈਥੀ ਸੈਂਟਰ, ਫਰੀਦਕੋਟ ਦੇ ਡਾਇਰੈਕਟਰ ਡਾ. ਸੰਜੀਵ ਅਤੇ ਡਾ. ਪੂਨਮ ਜੂਨੇਜਾ ਜੂਨੇਜਾ ਸਮੇਤ ਪੰਜਾਬ ਅਤੇ ਹਰਿਆਣਾ ਤੋਂ 130 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ ਅਤੇ ਚਿਕਿਤਸਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ। ਉਨ੍ਹਾਂ ਨੇ ਕਾਉਂਟ ਸੀਜ਼ਰ ਮੈੱਟੀ ਦੀ 10ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਸਹਿਯੋਗ ਨਾਲ ਇਸ ਕੈਂਪ ਵਿੱਚ 159 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ਲਈ ਉਨ੍ਹਾਂ ਨੇ ਸਾਰੇ ਡਾਕਟਰਾਂ ਦਾ, ਖਾਸ ਤੌਰ ‘ਤੇ ਡਾ. ਜੂਨੇਜਾ (ਫਰੀਦਕੋਟ) ਦਾ ਧੰਨਵਾਦ ਕੀਤਾ।
ਮੀਟਿੰਗ ਦੌਰਾਨ ਡਾ. ਜੂਨੇਜਾ ਅਤੇ ਹੋਰ ਵਿਸ਼ੇਸ਼ਗਿਆ ਡਾਕਟਰਾਂ ਨੇ ਇਲੈਕਟ੍ਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਜੂਨੇਜਾ ਨੇ ਸ਼ੂਗਰ (ਡਾਇਬੀਟੀਜ਼) ਦੇ ਵਿਸ਼ੇ ‘ਤੇ ਚਰਚਾ ਕਰਦਿਆਂ ਰੋਗ ਠੀਕ ਹੋਣ ਉਪਰੰਤ ਦਵਾਈ ਨੂੰ ਠੀਕ ਢੰਗ ਨਾਲ ਬੰਦ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਡਾ. ਜਗਤਾਰ ਸਿੰਘ ਨੇ ਦਿਮਾਗੀ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਇਲਾਜ ‘ਤੇ ਰੋਸ਼ਨੀ ਪਾਈ। ਡਾ. ਪਰਮਿੰਦਰ ਪਾਠਕ ਨੇ ਦਵਾਈਆਂ ਦੇ ਬਾਹਰੀ ਉਪਯੋਗ ਦੇ ਵਿਗਿਆਨਕ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟ੍ਰੋਹੋਮਿਓਪੈਥੀ ਵਿੱਚ ਵਰਤੇ ਜਾਣ ਵਾਲੇ ਮਹੱਤਵਪੂਰਨ ਪੌਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
ਡਾ. ਅਵਤਾਰ ਸਿੰਘ ਨੇ ਸੀਬੀਸੀ ਟੈਸਟ ਰਿਪੋਰਟ ਦੀ ਸਮਝ ਅਤੇ ਖੂਨ ਦੀ ਗਾੜ੍ਹਾਪਣ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰਾਜੇਸ਼ ਸਿਰਸਾ ਨੇ ਥਾਇਰਾਇਡ ਕਾਰਨ ਹੋਣ ਵਾਲੀ ਬਾਂਝਪਨ ਦੇ ਇਲਾਜ ਸੰਬੰਧੀ ਮੁੱਖ ਬਿੰਦੂ ਦਰਸਾਏ। ਇਸੇ ਤਰ੍ਹਾਂ ਡਾ. ਅਮ੍ਰਿਤਪਾਲ ਸਿੰਘ ਗੋਨਿਆਣਾ ਨੇ ਫਾਈਬਰ ਵਾਲੀ ਡਾਇਟ ਦੀ ਮਹੱਤਤਾ ਅਤੇ ਇਸ ਦੀ ਸਹੀ ਮਾਤਰਾ ਬਾਰੇ ਜਾਗਰੂਕਤਾ ਫੈਲਾਈ।
ਮੀਟਿੰਗ ਦੇ ਦੂਜੇ ਚਰਨ ਵਿੱਚ ਡਾਕਟਰਾਂ ਨੇ ਆਪਣੇ ਕਲੀਨਿਕਲ ਤਜਰਬੇ ਸਾਂਝੇ ਕੀਤੇ। ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਟਾਇਫਾਇਡ ਨਾਲ ਸੰਬੰਧਿਤ ਸਫਲ ਮਾਮਲੇ ਸਾਂਝੇ ਕੀਤੇ, ਡਾ. ਸਰਬਜੀਤ ਸਿੰਘ ਨੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਅਤੇ ਡਾ. ਜਸਵਿੰਦਰ ਸਿੰਘ ਗਿੱਲ ਨੇ ਜਿਗਰ ਦੀਆਂ ਬਿਮਾਰੀਆਂ ਬਾਰੇ ਤਜਰਬੇ ਸਾਂਝੇ ਕੀਤੇ।
ਡਾ. ਪ੍ਰਦੀਪ ਕੁਮਾਰ ਨੇ ਜ਼ੁਕਾਮ ਅਤੇ ਗਠੀਆ ਦੇ ਇਲਾਜ ਸੰਬੰਧੀ ਸਫਲ ਤਜਰਬੇ ਸਾਂਝੇ ਕੀਤੇ, ਡਾ. ਨਿਰਮਲਜੀਤ ਸਿੰਘ ਅਤੇ ਡਾ. ਮਨਦੀਪ ਸਿੰਘ ਮੱਖਣ ਨੇ ਬਾਂਝਪਨ ਦੇ ਇਲਾਜ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ।
ਇਹ ਮੀਟਿੰਗ ਡਾਕਟਰਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਇਲੈਕਟ੍ਰੋਹੋਮਿਓਪੈਥੀ ਦੇ ਪ੍ਰਚਾਰ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਈ। ਅੰਤ ਵਿੱਚ ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ ਨੇ ਆਏ ਹੋਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਮਹੀਨੇ ਦੀ ਮੀਟਿੰਗ ਲਈ ਸੱਦਾ ਦਿੱਤਾ।
ਇਸ ਮੌਕੇ ਕੋਰ ਕਮੇਟੀ ਮੇਂਬਰ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਨ ਸਿੰਘ ਧੁਰਕੋਟ, ਤੋਂ ਇਲਾਵਾ ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਤਰਲੋਕ ਸਿੰਘ, ਡਾ. ਵਰਿੰਦਰ ਸਿੰਘ, ਡਾ. ਜਸਵੀਰ ਸ਼ਰਮਾ, ਡਾ. ਅਰਚਨਾ ਸ਼ਰਮਾ, ਡਾ. ਰੋਬਿਨ ਅਰੋੜਾ, ਡਾ. ਐਸ.ਕੇ. ਕਟਾਰੀਆ, ਡਾ. ਰਮਨਦੀਪ ਕੌਰ, ਡਾ. ਦਵਿੰਦਰ ਖੁਰਾਨਾ, ਡਾ. ਸੁਨੀਲ ਕੁਮਾਰ, ਡਾ. ਅਬਦੁਲ ਹਮੀਦ ਮਾਲਿਕ, ਡਾ. ਰਵਿਦਾਸ, ਡਾ. ਸੁਖਵਿੰਦਰ ਸਿੰਘ, ਡਾ. ਤਜਿੰਦਰ ਪਾਲ ਸ਼ਰਮਾ, ਡਾ. ਸੁਰੇਸ਼ ਸ਼ਰਮਾ, ਡਾ. ਜੇ.ਐਸ. ਘਾਲੀ, ਡਾ. ਗੁਰਪ੍ਰੀਤ, ਡਾ. ਕੁਲਦੀਪ, ਡਾ. ਰਾਜਬੀਰ, ਡਾ. ਜਗਜੀਤ, ਡਾ. ਨਵਦੀਪ ਕਾਦਰਵਾਲਾ, ਡਾ. ਲਵਪ੍ਰੀਤ, ਡਾ. ਕੁਲਦੀਪ ਕੌਰ ਅਤੇ ਡਾ. ਲਖਬੀਰ ਕਾਦਰਵਾਲਾ ਆਦਿ ਹਾਜ਼ਰ ਸਨ।


