ਧਰਤੀ ਦਿੱਵਸ ਮੌਕੇ ਡਾ: ਸਾਮ ਲਾਲ ਥਾਪਰ ਕਾਲਜ ਆਫ ਨਰਿਸੰਗ ਮੋਗਾ ਵਿੱਚ ਰੁੱਖ ਲਗਾਓ ਮੁਹਿੰਮ

ਮੋਗਾ, 22 ਅਪ੍ਰੈਲ (JASHAN) ਧਰਤੀ ਦਿਵਸ ਦੇ ਮੌਕੇ ਤੇ‘ ਡਾ. ਸ਼ਾਮ ਲਾਲ
ਥਾਪਰ ਕਾਲਜ ਆਫ ਨਰਿਸੰਗ, ਮੋਗਾ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ
ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਕਾਲਜ ਦੀ
ਪ੍ਰਿੰਸੀਪਲ ਡਾ. ਸੁਨੀਤਾ ਜੋਸਫ਼ ਜੀ ਦੀ ਦੇਖ ਰੇਖ ਕੀਤੀ ਗਈ।
ਇਸ ਮੌਕੇ ਤੇ GNM ਅਤੇ B.Sc ਨਰਿਸੰਗ ਦੇ ਵਿਦਆਰਥੀਆਂ ਨੇ ਵੱਡੀ
ਗਿਣਤੀ ਵਿੱਚ ਕਾਲਜ ਦੇ ਪਲਾਟਾ ਦੇ ਅੰਦਰ ਰੁੱਖ ਲਗਾਏ ।
ਵਿਦਆਰਥੀਆਂ ਨੇ ਪਰਿਆਵਾਰਣ ਦੀ ਸੰਭਾਲ ਅਤੇ ਹਰਿਆਲੀ
ਵਧਾਉਣ ਦੇ ਅਤੇ ਰੁੱਖਾਂ ਨੂੰ ਬਚਾਊਣ ਦੇ ਸੰਕਲਪ ਦੇ ਅੰਦਰ ਜੋਰਦਾਰ
ਭਾਗ ਲਿਆ ।
ਡਾ. ਸੁਨੀਤਾ ਜੋਸਫ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਤੀ ਦਿਵਸ
ਸਾਨੂੰ ਕੁਦਰਤੀ ਤਰੀਕੇ ਨਾਲ ਜੋ ਕੁਦਰਤ ਨਾਲ ਆਪਣੀ ਸਾਂਝ ਹੈ ਉਸ ਨੂੰ
ਮਜ਼ਬੂਤ ਕਰਨ ਉਸ ਦੀ ਰੱਖਿਆ ਕਰਨ ਦੀ ਜਿੰਮੈਵਾਰੀ ਦਾ ਅਹਿਸਾਸ
ਦਿਵਾਉਂਦਾਹੈ । ਉਨ੍ਹਾਂਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਇੱਕ
ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਰੋਜ਼ਾਨਾ
ਜੀਵਨ ਚ ਵੀ ਪਰਿਆਵਰਣ ਮਿੱਤਰ ਅਭਿਆਸ ਅਪਣਾਉਣ।


