ਬਲੂਮਿੰਗ ਬਡਜ਼ ਸਕੂਲ ਵਿੱਚ ਧਰਤੀ ਦਿਵਸ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ

**ਚਾਰਟ ਤੇ ਆਰਟਿਕਲ ਰਾਹੀਂ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ – ਪ੍ਰਿੰਸੀਪਲ***
ਮੋਗਾ 22 ਅਪ੍ਰੈਲ ( ਜਸ਼ਨ )
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ
ਸੰਜੀਵ ਕੁਮਾਰ ਸੈਣੀ ਤੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਧਰਤੀ ਦਿਵਸ
ਮਨਾਇਆ ਗਿਆ। ਅੱਜ ਧਰਤੀ ਦਿਵਸ ਦੇ ਮੌਕੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ
ਚਾਰਟ ਤੇ ਅਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਹਰ ਸਾਲ, 22
ਅਪ੍ਰੈਲ ਨੂੰ ਧਰਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਵਿੱਚ ਪ੍ਰਦੂਸ਼ਣ ਅਤੇ
ਵਾਤਾਵਰਨ ਸੰਬੰਧਤ ਹੋਰ ਗਤੀਵਿਧੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ
ਹੈ ਜੋ ਵਾਤਾਵਰਣ ਨੂੰ ਸਿੱਧੇ ਜਾਂ ਅਸਿੱਧੇ ਤੌਰ ਫ਼#39;ਤੇ ਨੁਕਸਾਨ ਪਹੁੰਚਾਉਂਦੇ ਹਨ ਅਤੇ ਨਤੀਜੇ
ਵਜੋਂ ਗ੍ਰਹਿ ਦੀ ਤਬਾਹੀ ਹੁੰਦੀ ਹੈ। 1970 ਦੇ ਦਹਾਕੇ ਵਿੱਚ, ਸੀਨੇਟਰ ਗੇਲੋਰਡ ਨੈਲਸਨ ਦੁਆਰਾ
ਵਾਤਾਵਰਣ ਨੂੰ ਬਚਾਉਣ ਲਈ ਉਤਸ਼ਾਹਿਤ ਕਰਨ ਅਤੇ ਧਰਤੀ ਦੇ ਆਲੇ ਦੁਆਲੇ ਦੀਆਂ ਚਿੰਤਾਵਾਂ
ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਧਰਤੀ ਦਿਵਸ ਦੀ ਸਥਾਪਨਾ ਕੀਤੀ ਗਈ ਸੀ। ਇਸ ਮੌਕੇ ਸਕੂਲ ਵਿੱਚ
ਜ਼ਿਲਾ ਸਿੱਖਿਆ ਦਫਤਰ ਵੱਲੋਂ ਜਾਰੀ ਹੋਏ ਹੁਕਮਾਂ ਅਨੁਸਾਰ ਸਕੂਲ ਵਿੱਚ ਧਰਤੀ ਦਿਵਸ ਮੌਕੇ
ਵਿਦਿਆਰਥੀਆਂ ਨੁੰ ਜਾਗਰੁਕ ਕਰਨ ਲਈ ਧਰਤੀ ਅਤੇ ਵਾਤਾਵਰਨ ਨੂੰ ਸਮਰਪਿਤ ਪੇਂਟਿੰਗ ਅਤੇ
ਸਲੋਗਨ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਬਹੁਤ ਹੀ ਖੂਬਸੂਰਤ ਪੇਟਿੰਗਾਂ
ਬਣਾਈਆ ਗਈਆ ਤੇ ਉਹਨਾਂ ਨੇ ਆਪਣੀਆ ਰਚਨਾਵਾਂ ਦੇ ਜ਼ਰੀਏ ਕੁਦਰਤ ਅਤੇ ਵਾਤਾਵਰਨ
ਨੂੰ ਬਚਾਉਣ ਲਈ ਹੋਰ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ
ਰਾਣੀ ਨੇ ਦੱਸਿਆ ਕਿ ਹਰ ਸਾਲ ਇਹ ਦਿਨ ਕਿਸੇ ਖਾਸ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ। ਇਸ ਸਾਲ
2026 ਦੇ ਅੰਤਰਰਾਸ਼ਟਰੀ ਮਾਂ ਧਰਤੀ ਦਿਵਸ ਦੀ ਥੀਮ - ‘ਸਾਡੀ ਸ਼ਕਤੀ-ਸਾਡਾ ਗ੍ਰਹਿਫ਼#39; ਹੈ। ਧਰਤੀ ਦਿਵਸ
2026 ਦੇ ਇਸ ਥੀਮ ਦੇ ਪਿੱਛੇ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਧਰਤੀ ਦੀ ਰੱਖਿਆ ਕਰਨ
ਦੀ ਤਾਕਤ ਹਰ ਇਕ ਵਿਅਕਤੀ ਦੇ ਕੋਲ ਹੈ। ਇਹ ਥੀਮ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਪਣੀਆਂ
ਆਦਤਾਂ ਵਿੱਚ ਸੁਧਾਰ ਕਰੀਏ, ਜਿਵੇਂ ਕਿ ਸਾਫ਼ੳਮਪ; ਊਰਜਾ ਦੀ ਵਰਤੋਂ, ਕੂੜਾ ਘਟਾਉਣਾ ਅਤੇ
ਕੁਦਰਤੀ ਸਰੋਤਾਂ ਦੀ ਸੰਭਾਲ। ਇਸਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ
ਇਕੱਠੇ ਹੋ ਕੇ ਵਾਤਾਵਰਣ ਦੀ ਸੰਭਾਲ ਲਈ ਕਦਮ ਚੁੱਕਣ ਲਈ ਉਤਸ਼ਾਹਿਤ ਕਰਨਾ ਹੈ। ਸਾਡੀਆਂ
ਛੋਟੀਆਂ-ਛੋਟੀਆਂ ਕੋਸ਼ਿਸ਼ਾਂ, ਜਿਵੇਂ ਕਿ ਰੁੱਖ ਲਗਾਉਣਾ, ਪਾਣੀ ਬਚਾਉਣਾ ਅਤੇ ਪ੍ਰਦੂਸ਼ਣ
ਘਟਾਉਣਾ, ਵੱਡਾ ਬਦਲਾਵ ਲਿਆ ਸਕਦੀਆਂ ਹਨ। ਇਹ ਥੀਮ ਸਾਨੂੰ ਜ਼ਿੰਮੇਵਾਰ ਬਣਾਉਂਦਾ ਹੈ ਕਿ
ਅਸੀਂ ਆਪਣੀ ਤਾਕਤ ਦਾ ਸਹੀ ਵਰਤੋਂ ਕਰਕੇ ਧਰਤੀ ਨੂੰ ਸੁਰੱਖਿਅਤ ਅਤੇ ਸੁੰਦਰ ਬਣਾਈਏ। ਇਸ
ਮੌਕੇ ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਵਿਦਿਆਰਥੀਆਂ੍ ਨੂੰ ਸੁਨੇਹਾ ਦਿੱਤਾ ਕਿ
ਹਰ ਵਿਦਿਆਰਥੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇਕ ਰੁੱਖ ਜਰੂਰ ਲਗਾਵੇ ਤੇ ਉਸਦੀ ਦੇਖਭਾਲ ਕਰੇ।
ਉਹਨਾਂ ਦੱਸਿਆ ਕਿ ਵੈਸੇ ਤਾਂ ਸਕੂਲ ਵਿੱਚ ਧਰਤੀ ਅਤੇ ਵਾਤਾਵਰਨ ਦੀ ਸੁਰੱਖਿਆ ਨਾਲ ਸਬੰਧਤ
ਵੱਖ-ਵੱਖ ਗਤੀਵਿਧੀਆਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਹਨ ਜਿਵੇਂ ਪਲਾਸਟਿਕ ਦੀ ਵਰਤੋਂ
ਨਾਂ ਕਰਨਾ, ਰੁੱਖ ਲਗਾਉਣੇ ਅਤੇ ਉਹਨਾਂ ਦੀ ਸੰਭਾਲ ਕਰਨੀ, ਪਾਣੀ ਅਤੇ ਹੋਰ ਕੁਦਰਤੀ ਸੋਮਿਆਂ
ਦੀ ਦੇਖਭਾਲ ਕਰਨੀ ਆਦਿ। ਉਹਨਾਂ ਦਾ ਕਹਿਣਾ ਇਹ ਵੀ ਸੀ ਕਿ ਅਗਰ ਹੁਣ ਤੋਂ ਹੀ ਵਿਦਿਆਰਥੀਆਂ
ਨੂੰ ਵਾਤਾਵਰਨ, ਕੁਦਰਤ ਨੂੰ ਬਚਾਉਣ ਲਈ ਜਾਗਰੁਕ ਕੀਤਾ ਜਾਵੇ ਤਾਂ ਹੀ ਇਸ ਧਰਤੀ ਮਾਂ ਨੁੰ
ਸੁਰੱਖਿਅਤ ਕੀਤਾ ਜਾ ਸਕਦਾ ਹੈ।


