ਵਿਕਾਸ ਦੇ ਮਿਸ਼ਨ ਨੂੰ ਲੈ ਕੇ ਤੁਰਿਆ ਦੂਰਅੰਦੇਸ਼ ਲੋਕ ਆਗੂ ਐਡਵੋਕੇਟ ਰਮੇੇਸ਼ ਗਰੋਵਰ

ਮੋਗਾ, 21 ਅਪ੍ਰੈਲ (ਜਸ਼ਨ ) ਪੰਜਾਬ ਦੀ ਸਿਆਸਤ ਵਿਚ ਪਿਛਲੇ ਕਈ ਦਹਾਕੇ ਅਜਿਹਾ ਸਿਆਸੀ ਦ੍ਰਿਸ ਦੇਖਣ ਨੂੰ ਮਿਲਦਾ ਰਿਹਾ ਹੈ ਪੰਜਾਬ ਵਿਚ ਜਿਸ ਪਾਰਟੀ ਦੀ ਹਵਾ ਬਣੀ ਉਸੇ ਦਾ ਵਿਧਾਇਕ ਹੀ ਬਣਦਾ ਰਿਹਾ ਹੈ, ਪਰੰਤੂ ਪੰਜਾਬ ਸਮੇਤ ਹੁਣ ਮਾਲਵਾ ਖਿੱਤੇ ਦੇ ਲੋਕਾਂ ਦਾ ਐਤਕੀ ਸਿਆਸੀ ਮਿਜ਼ਾਜ ਬਦਲਣ ਲੱਗਾ ਹੈ ਕਿਉਂਕਿ ਸਿਆਸੀ ਮਾਹਿਰਾਂ ਸਮੇਤ ’ਹੱਟੀ- ਭੱਠੀ’ ਹੁਣ ਇਹ ਗੱਲ ਤੁਰਨ ਲੱਗੀ ਹੈ ਕਿ ਚੰਗੇ ਆਗੂਆਂ ਨੂੰ ਅਗਾਮੀ ਚੋਣਾਂ ਵਿਚ ਜੇਤੁ ਬਣਾਇਆਂ ਜਾਵੇ ਨਾਂ ਕਿ ਪਾਰਟੀ ਦੇਖੀ ਜਾਵੇ ਕਿਉਕਿ ਪੰਜਾਬ ਦਾ ਭਲਾ ਤਾਂ ਹੀ ਸੰਭਵ ਹੈ ਜੇਕਰ ਹਲਕੇ ਦੇ ਵਿਕਾਸ ਲਈ ਚੰਗਾ ਰੋਡ ਮੈਪ ਰੱਖਣ ਵਾਲੇ ਤੇ ’ਵਿਜ਼ਨਰੀ’ ਆਗੂ ਪੰਜਾਬ ਦੇ ਵਿਧਾਇਕ ਬਣਨਗੇ। ਵਿਧਾਨ ਸਭਾ ਹਲਕਾ ਮੋਗਾ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਸਿਆਸੀ ਤੇ ਵੱਡੀ ਸਮਾਜਿਕ ਸੂਝ ਰੱਖਣ ਵਾਲੇ ਜ਼ਿਲਾ ਬਾਰ ਐੋਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਦੀ ਇਹ ਚੰਗੀ ਸਖਸੀਅਤ ਦਾ ਰਸੂਖ ਹੀ ਹੈ ਹਲਕੇ ਦੇ ਲੋਕਾਂ ਉਨ੍ਹਾਂ ਨੂੰ ਭਵਿੱਖ ਦਾ ’ਨੇਤਾ’ ਮੰਨਣ ਲਈ ਅੱਗੇ ਆਉਣ ਲੱਗੇ ਹਨ। ਸ੍ਰੀ ਰਮੇਸ਼ ਗਰੋਵਰ ਦਾ ਦਿਨੋ ਦਿਨ ਵੱਧਦਾ ਕਾਫ਼ਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਇਮਾਨਦਾਰ, ਦ੍ਰਿੜਤਾ, ਠਰੰਮੇ ਤੇ ਕਹਿਣੀ ਕਰਨੀ ਦਾ ਪੱਕਾ ਆਗੂ ਮੰਨ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਘੱਟ ਵੋਟਾਂ ਨਾਲ ਹਾਰਨ ਵਾਲੇ ਐਡਵੋਕੇਟ ਰਮੇਸ਼ ਗਰੋਵਰ ਉਸ ਮਗਰੋਂ ਵੀ ਹਲਕੇ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਬਣ ਕੇ ਕੰਮ ਕਰਦੇ ਆ ਰਹੇ ਹਨ, ਇੱਥੇ ਹੀ ਬੱਸ ਨਹੀਂ ਉਨ੍ਹਾਂ ਵਲੋਂ ਆਪਣੀ ਟੀਮ ਨਾਲ ’ਸਰਕਾਰੇ- ਦਰਬਾਰੇ’ ਤਾਂ ਲੋਕਾਂ ਦੀ ਮੱਦਦ ਕੀਤੀ ਹੀ ਜਾਂਦੀ ਹੈ ਪ੍ਰੰਤੂ ਜਿੱਥੇ ਕਿਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਹਿੱਕ ਡਾਹ ਕੇ ਲੋਕਾਂ ਦੀ ਲੜ੍ਹਾਈ ਲੜ੍ਹਨ ਤੋਂ ਕਦੇ ਪਿੱਛੇ ਨਹੀਂ ਹੱਟਦੇ। ਪਤਾ ਲੱਗਾ ਹੈ ਕਿ ਹਲਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਤੇ ਹੀ ਉਨ੍ਹਾਂ. ਸਿਆਸੀ . ਖ਼ੇਤਰ ਵਿਚ ਐਂਟਰੀ ਮਾਰ ਕੇ ਸਮਾਜ ਦੀ ਭਲਾਈ ਕਰਨ ਦਾ ਪੱਕਾ ਮਨ ਬਣਾ ਲਿਆ ਹੈ। ਉਨ੍ਹਾਂ ਆਪਣੇ ਸਿਆਸੀ ਪੱਤੇ ਤਾਂ ਪੂਰੀ ਤਰ੍ਹਾਂ ਨਾਲ ਨਹੀਂ ਖੋਲ੍ਹੇ ਪ੍ਰੰਤੂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਲਕੇ ਦੀ ਸੇਵਾ ਕਰਨ ਦੀ ਤਮੰਨਾ ਜ਼ਰੂਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਲਗਾਤਾਰ ਲੋਕਾ ਵਿਚ ਰਹਿ ਕੇ ਕੰਮ ਕਰਦੇ ਹਨ ਪ੍ਰੰਤੂ ਅਸਲੀਅਤ ਇਹ ਹੈ ਕਿ ਫਰੰਟ ਲਾਇਨ ਤੇ ਆਏ ਬਿਨ੍ਹਾਂ ਕੁੱਝ ਕੰਮ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਮੋਗਾ ਨਿਵਾਸੀਆਂ ਨੇ ਹਮੇਸ਼ਾ ਮੇਰੇ ਸਿਰ ਤੇ ’ਹੱਥ’ ਰੱਖਿਆ ਹੈ ਤੇ ਆਸ ਹੀ ਨਹੀਂ ਸਗੋਂ ਪੁੂਰਨ ਯਕੀਨ ਹੈ ਕਿ ਹਲਕਾ ਨਿਵਾਸੀ ਹੁਣ ਫ਼ਿਰ ਮੇਰਾ ਸਾਥ ਦੇਣਗੇ।


