ਮੋਹਨ ਲਾਲ ਪਲਤਾ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ, ਵੱਖ-ਵੱਖ ਸਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਮੋਗਾ, 20 ਅਪ੍ਰੈਲ (ਜਸ਼ਨ ) ਪਲਤਾ ਟਰੈਵਲ ਦੇ ਐਮ.ਡੀ. ਭੁਪਿੰਦਰ ਪਲਤਾ ਦੇ ਪੂਜਨੀਕ ਪਿਤਾ ਤੇ ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਚੇਅਰਮੈਨ ਗੋਲਡਨ ਟਰੈਵਲ ਮੋਗਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਭੁਪਿੰਦਰ ਪਲਤਾ, ਸੁਭਾਸ਼ ਪਲਤਾ, ਪਰਮਜੀਤ ਪਲਤਾ, ਮਦਨ ਪਲਤਾ ਰਣੀਆਂ, ਸੋਹਣ ਪਲਤਾ ਬੱਧਨੀ, ਕੁਲਦੀਪ ਪਲਤਾ ਮੋਗਾ, ਸੰਦੀਪ ਕੁਮਾਰ ਸਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਤੇ ਬਿੱਟੂ ਫੈਕਸ, ਨੀਟਾ ਢੰਡ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨਸ, ਸ਼੍ਰੇਆ ਪਲਤਾ, ਡਾ. ਸ਼ੁਭਮ ਪਲਤਾ ਤੇ ਸਮੂਹ ਪਲਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਅਤੇ ਸਵ: ਮੋਹਨ ਲਾਲ ਪਲਤਾ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਉੱਘੇ ਸਮਾਜ ਸੇਵੀ, ਐਡਵੋਕੇਟ ਵਿਜੇ ਧੀਰ ਚੇਅਰਮੈਨ ਖੱਤਰੀ ਸਭਾ ਪੰਜਾਬ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਉੱਘੇ ਸਮਾਜ ਸੇਵੀ, ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ ਤੇ ਵਾਈਨ ਕੰਟਰੈਕਟਰ, ਅਰਜਿੰਦਰ ਸਿੰਘ ਸਾਬਕਾ ਐਸ.ਡੀ.ਓ., ਹਰਿੰਦਰ ਸਿੰਘ ਗਿੱਲ ਸਾਬਕਾ ਇੰਸਪੈਕਟਰ ਵਿਜੀਲੈਂਸ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਬਲਜਿੰਦਰ ਸਿੰਘ ਮਾਹਲਾ ਸਾਬਕਾ ਪੁਲਿਸ ਇੰਸਪੈਕਟਰ, ਜਗਦੀਪ ਸਿੰਘ ਬਰਾੜ ਜੈਮਲ ਵਾਲਾ ਇੰਚਾਰਜ ਮੀਡੀਆ ਸੈਲ ਮਾਲਵਾ ਜ਼ੋਨ, ਰਾਜਵੀਰ ਸਿੰਘ ਅਰੋੜਾ ਨੈਸਲੇ ਜ਼ਿਲ੍ਹਾ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਗੁਰਦਰਸ਼ਨ ਸਿੰਘ ਸਾਬਕਾ ਮੰਡੀ ਸੁਪਰਵਾਈਜ਼ਰ, ਮੋਨੂੰ ਚਾਵਲਾ ਉੱਘੇ ਸਮਾਜ ਸੇਵੀ, ਐਡਵੋਕੇਟ ਰਮੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਦਿਆਲ ਸਿੰਘ ਠੇਕੇਦਾਰ, ਮਨੋਜ ਮੋਂਗਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਡਾ. ਪੰਕਜ ਬਾਂਸਲ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਸੰਜੀਵ ਕੁਮਾਰ ਅਰੋੜਾ, ਗੋਲਡੀ ਆਰਕੀਟੈਕਚਰ, ਪ੍ਰਿਤਪਾਲ ਸਿੰਘ ਰਣੀਆਂ ਐਮ.ਡੀ. ਰਣੀਆਂ ਇੰਟਰਪ੍ਰਾਈਜਜ਼, ਐਡਵੋਕੇਟ ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਪਵਿੱਤਰ ਸਿੰਘ ਸੇਖੋਂ, ਬੂਟਾ ਸਿੰਘ ਧਰਮਕੋਟ, ਅਜੀਤਪਾਲ ਸਿੰਘ ਰਣੀਆਂ ਸੰਮਤੀ ਮੈਂਬਰ, ਹਰਦੀਪ ਕੁਮਾਰ ਹੈਰੀ ਬਿਲਡਰ, ਜਸਪਾਲ ਸਿੰਘ ਔਲਖ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਬੂਟਾ ਸਿੰਘ ਧਰਮਕੋਟ, ਮੋਨੂੰ ਸ਼ਰਮਾ ਡਰੀਮ ਕਾਰ ਬਜ਼ਾਰ, ਅਨੁਜ਼ ਸ਼ਰਮਾ ਅਨੁਜ ਟਰੈਵਲਜ਼ ਵਾਲੇ, ਰਜਿੰਦਰ ਸਿੰਘ ਦੀਪ ਡਰੈਸ ਕੇਅਰ, ਸੁਰਿੰਦਰ ਸਿੰਘ ਦੀਪ ਡਰੈਸ ਕੇਅਰ, ਦੀਪਕ ਤਾਇਲ ਆੜ੍ਹਤੀ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਪ੍ਰਿੰਸੀਪਲ ਸ਼ਿਵਾਨੀ ਅਰੋੜਾ, ਪਰਮਜੀਤ ਕੌਰ ਪਲਤਾ, ਸ਼੍ਰੇਆ ਪਲਤਾ, ਹਰਦੀਪ ਸਿੰਘ ਜੰਡੂ, ਗੁਰਨਾਮ ਸਿੰਘ ਗਾਮਾ, ਪ੍ਰੋ. ਅੰਮ੍ਰਿਤਪਾਲ ਸਿੰਘ ਪਾਲੀ, ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਪਲਤਾ ਡਾਕੂਮੈਂਟ ਰਾਈਟਰ ਨਵੀਂ ਕਚਹਿਰੀ, ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਹਨ।