ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟਸ, 10 ਰੋਜ਼ਾ ਕੈਂਪ ਲਈ ਰਵਾਨਾ

ਮੋਗਾ ,21 ਅਪ੍ਰੈਲ (ਜਸ਼ਨ)

ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ-ਈਸੇ-ਖਾਂ ਮੋਗਾ ਦੀ ਮੰਨੀ ਪ੍ਰਮੰਨੀ ਸਿੱਖਿਆ
ਸੰਸਥਾ ਹੈ ਜੋ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਈ ਪ੍ਰਕਾਰ ਦੀਆ
ਗਤੀਵਿਧੀਆ ਕਰਵਾਉਦਾਂ ਰਹਿੰਦਾ ਹੈ।ਐੱਨ. ਸੀ. ਸੀ ਕੈਡਿਟਸ ਨੇ 13 ਪੰਜਾਬ ਬਟਾਲੀਅਨ ਦੇ
ਕਮਾਂਡਰ ਸੀ ਐੱਸ ਸ਼ਰਮਾ ਦੀ ਯੋਗ ਅਗਵਾਈ ਹੇਠ 21 ਅਪ੍ਰੈਲ ਤੋਂ 30 ਅਪ੍ਰੈਲ ਐੱਨ. ਸੀ.
ਸੀ ਅਕੈਡਮੀ ਮਲੋਟ ਵਿਖੇ ਵਿਦਿਆਰਥੀਆਂ ਵਿੱਚ ਸਿੱਖਿਆਂ ਦੇ ਨਾਲ ਨਾਲ ਅਨੁਸ਼ਾਸਨ,ਸੇਵਾ
ਭਾਵਨਾ ਪੈਦਾ ਕਰਨ ਲਈ ਕੈਂਪ ਲਗਾਇਆਂ ਜਾ ਰਿਹਾ ਹੈ ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ
ਸਕੂਲ਼ਾਂ ਦੇ ਕੈਡਿਟਸ ਭਾਗ ਲੈ ਰਹੇ ਹਨ। ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ
ਦੇ 24 ਕੈਡਿਟਸ ਇਸ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਹੋਏ।ਹੇਮਕੁੰਟ ਸੰਸਥਾਵਾਂ ਦੇ
ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ
ਦੱਸਿਆ ਕਿ ਇਸ ਕੈਂਪ ਵਿੱਚ ਕੈਡਿਟਸ ਨੂੰ ਵੈਪਿਨਟਰੇਨਿੰਗ, ਡਰਿੱਲ ਟਰੇਨਿੰਗ, ਮੈਪਰੀਡਿੰਗ
ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ
ਐੱਨ.ਸੀ.ਸੀ ਵਿਦਿਆਰਥੀਆਂ ਨੂੰ ਸਵੈ-ਨਿਰਭਰ, ਜਿੰਮੇਵਾਰ ਤੇ ਦੇਸ਼ ਭਗਤ ਨਾਗਰਿਕ
ਬਣਾਉਣ ਲਈ ਪ੍ਰੇਰਿਤ ਕਰਦੀ ਹੈ।ਕੈਡਿਟਸ ਨੂੰ ਰੂਲਜ਼ ਤੋਂ ਜਾਗਰੂਕ ਕਰਵਾਉਦੇ ਹੋਏ ਐੱਨ.
ਸੀ.ਸੀ ਦੀਆਂ ਗਤੀਵਿਧੀਆਂ ਅਤੇ ਫਾਇਦਿਆ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ
ਏ.ਐੱਨ.ਓ ਮਹੇਸ਼ ਕੁਮਾਰ ਹਾਜ਼ਰ ਸਨ ।