ਕੈਨੇਡਾ ਤੋਂ ਪਰਤੇ ਨੌਜਵਾਨ ਦੀ ਹਾਦਸੇ 'ਚ ਮੌਤ ਬਾਰੇ ਹੋਰ ਵੇਰਵੇ ਆਏ ਸਾਮ੍ਹਣੇ

ਮੋਗਾ ,21 ਅਪ੍ਰੈਲ (ਜਸ਼ਨ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਦੇ ਪ੍ਰਿੰਸੀਪਲ ਸ. ਨਿਰਮਲ ਸਿੰਘ ਸਿੱਧੂ ਦੇ ਲੜਕੇ ਦੀ ਬੀਤੀ ਰਾਤ ਜਗਰਾਓਂ ਨਜ਼ਦੀਕ ਥਾਰ ਗੱਡੀ ਦਾ ਐਕਸੀਡੈਂਟ ਹੋਣ ਕਾਰਨ, ਮੌਤ ਹੋ ਗਈ ਸੀ। ਇਹ ਹਾਦਸਾ ਆਮ ਲੋਕਾਂ ਵਲੋਂ ਅਣਅਧਿਕਾਰਤ ਤੌਰ ਤੇ ਡਿਵਾਈਡਰ ਤੋੜ ਕੇ ਬਣਾਏ ਰਸਤੇ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ ।
ਲੰਘੀ ਰਾਤ ਜਗਰਾਉਂ ਨੇੜੇ ਪਿੰਡ ਕੋਠੇ ਬੱਗੂ ਵਿਖੇ ਹੋਏ ਭਿਆਨਕ ਸੜਕ ਹਾਦਸੇ 'ਚ ਮਾਨਕੀਰਤ ਦੀ ਮੌਤ ਹੋ ਜਾਣ ਦਾ ਦੁੱਖਦਾਈ ਘਟਨਾਕ੍ਰਮ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਸਾਈਡ ਨੂੰ ਜਾ ਰਹੀ ਥਾਰ ਗੱਡੀ ਹਾਦਸਾਗ੍ਰਸਤ ਹੋ ਗਈ ਜਿਸ ਨੂੰ ਥਾਰ ਚਾਲਕ ਮਨਕੀਰਤ ਸਿੰਘ ਸਿੱਧੂ ਚਲਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ.ਐਸ.ਐਫ ਟੀਮ ਜਗਰਾਉਂ ਮੌਕੇ ਤੇ ਪਹੁੰਚੀ ਅਤੇ ਸਿੱਧੂ ਨੂੰ ਕੱਢ ਕੇ ਸਿਵਲ ਹਸਪਤਾਲ ਜਗਰਾਉਂ
ਵਿਖੇ ਦਾਖ਼ਲ ਕਰਵਾਇਆ ਗਿਆ,ਜਿੱਥੇ ਕਿ ਡਾਕਟਰਾਂ ਵੱਲੋਂ ਮਨਕੀਰਤ ਸਿੰਘ ਸਿੱਧੂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਨੇੜਲੇ ਸੀ ਸੀ ਟੀ ਵੀ ਕਮਰਿਆਂ ਦੀ ਘੋਖ ਪੜਤਾਲ ਵੀ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਕਿ ਘਟਨਾ ਦੀ ਤਹਿ ਤਕ ਪਹੁੰਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਥਾਰ ਗੱਡੀ ਬੜੀ ਮਜਬੂਤ ਗੱਡੀ ਗਿਣੀ ਜਾਂਦੀ ਹੈ ਤੇ ਇਹ ਗੱਲ ਵੀ ਸਮਝੋਂ ਬਾਹਰ ਹੈ ਕਿ ਗੱਡੀ ਵਿਚ ਏਅਰ ਬੈਗ ਹੋਣ ਦੇ ਬਾਵਜੂਦ ਮਨਕੀਰਤ ਸੁਰੱਖਿਅਤ ਕਿਉਂ ਨਹੀਂ ਰਹਿ ਸਕਿਆ । 


