ਪ੍ਰਿੰ.ਨਿਰਮਲ ਸਿੰਘ ਦੇ ਕੈਨੇਡਾ ਤੋਂ ਪਰਤੇ ਪੁੱਤਰ ਦੀ ਮੌਤ, ਸਸਕਾਰ 22 ਅਪ੍ਰੈਲ ਨੂੰ

ਮੋਗਾ ,21 ਅਪ੍ਰੈਲ (ਜਸ਼ਨ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਦੇ ਪ੍ਰਿੰਸੀਪਲ  ਸ. ਨਿਰਮਲ ਸਿੰਘ ਸਿੱਧੂ ਅਤੇ ਲੈਕਚਰਾਰ  ਸ਼੍ਰੀਮਤੀ ਕਰਮਜੀਤ  ਕੌਰ ਸਿੱਧੂ ਦੇ ਸਮੁੱਚੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਲੜਕੇ ਦੀ ਬੀਤੀ ਰਾਤ ਜਗਰਾਓਂ ਨਜ਼ਦੀਕ ਥਾਰ ਗੱਡੀ ਦਾ ਐਕਸੀਡੈਂਟ ਹੋਣ ਕਾਰਨ, ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਸਿੱਖਿਆ ਵਿਭਾਗ ਵਿੱਚ ਮਾਤਮ ਪਸਰ ਗਿਆ। ਲੈਕਚਰਾਰ ਪਰਮਪ੍ਰੀਤ ਸਿੰਘ ਰਿੰਪਾ ਨੇ ਦੱਸਿਆ ਕਿ 26 ਸਾਲਾ ਮਨਕੀਰਤ ਸਿੰਘ ਕੁੱਝ ਦਿਨ  ਪਹਿਲਾਂ  ਹੀ ਕੈਨੇਡਾ ਤੋਂ ਆਇਆ  ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਆਮ ਲੋਕਾਂ ਵਲੋਂ ਅਣਅਧਿਕਾਰਤ ਤੌਰ ਤੇ ਡਿਵਾਈਡਰ  ਤੋੜ ਕੇ ਬਣਾਏ ਰਸਤੇ ਕਾਰਨ ਵਾਪਰਿਆ ਜਦਕਿ ਇਸੇ ਥਾਂ ਲਗਾਤਾਰ  ਹਾਦਸੇ ਹੋ ਰਹੇ ਹਨ ਤੇ ਪਿਛਲੇ ਤਿੰਨ ਦਿਨਾਂ ਵਿੱਚ  ਤਿੰਨ  ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਮਨਕੀਰਤ ਸਿੱਧੂ ਦਾ ਅੰਤਿਮ ਸਸਕਾਰ 22 ਅਪ੍ਰੈਲ ਨੂੰ ਸਵੇਰੇ 11 ਵਜੇ ਪਿੰਡ ਦੌਧਰ ਵਿਖੇ ਕੀਤਾ ਜਾਵੇਗਾ।