ਗੁਰਦੇਵ ਖੁਰਾਣਾ ਬਣੇ ਪ੍ਰੈਸ ਕਲੱਬ ਕੋਟ ਈਸੇ ਖਾਂ ਦੇ ਪ੍ਰਧਾਨ, ਕਾਲੜਾ ਚੇਅਰਮੈਨ,ਛਾਬੜਾ ਸਰਪ੍ਰਸਤ ਅਤੇ ਮੰਨੂ ਗਾਂਧੀ ਹੋਣਗੇ ਜਨਰਲ ਸਕੱਤਰ

ਕੋਟ ਈਸੇ ਖਾਂ, 20 ਅਪ੍ਰੈਲ (ਜਸ਼ਨ) ਸਥਾਨਕ ਕਸਬੇ ਦੇ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਸਿਟੀ ਚੁਆਇਸ ਰੈਸਟੋਰੈਂਟ ਕੋਟ ਈਸੇ ਖਾਂ ਵਿੱਚ ਬੜੇ ਸੁਖਾਵੇ ਮਾਹੌਲ ਵਿੱਚ ਹੋਈ। ਜਿਸ ਵਿੱਚ ਪੱਤਰਕਾਰੀ ਖੇਤਰ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਸਰਬ-ਸੰਮਤੀ ਨਾਲ ਗੁਰਦੇਵ ਸਿੰਘ ਖਰਾਣਾ ਨੂੰ ਪ੍ਰੈਸ ਕਲੱਬ ਕੋਟ ਈਸੇ ਖਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਰਬ-ਸੰਮਤੀ ਨਾਲ ਨਿਰਮਲ ਸਿੰਘ ਕਾਲੜਾ ਨੂੰ ਪ੍ਰੈਸ ਕਲੱਬ ਦਾ ਚੇਅਰਮੈਨ,ਹਰਜੀਤ ਸਿੰਘ ਛਾਬੜਾ ਨੂੰ ਸਰਪ੍ਰਸਤ,ਮਨੂ ਗਾਂਧੀ ਨੂੰ ਜਰਨਲ ਸਕੱਤਰ,ਨਰਿੰਦਰ ਛਾਬੜਾ ਪਾਲੀ ਸੀਨੀਅਰ ਮੀਤ ਪ੍ਰਧਾਨ, ਸੰਦੀਪ ਬਾਵਾ ਖਜਾਨਚੀ,ਅਜੈ ਸ਼ਰਮਾ,ਲਖਵੀਰ ਸਿੰਘ ਚਾਹਲ ਅਤੇ ਗਗਨਦੀਪ ਨੂੰ ਐਗਜੈਕਟਿਵ ਮੈਂਬਰ ਵਜੋਂ ਚੁਣਿਆ ਗਿਆ। ਇਸ ਮੌਕੇ ਬੋਲਦੇ ਹੋਏ ਨਵ-ਨਿਯੁਕਤ ਪ੍ਰਧਾਨ ਗੁਰਦੇਵ ਖੁਰਾਣਾ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਪੱਤਰਕਾਰੀ ਖੇਤਰ ਵਿੱਚ ਪੱਤਰਕਾਰਾਂ ਨੂੰ ਹਰ ਰੋਜ਼ ਨਵੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਪ੍ਰੈਸ ਕਲੱਬ ਕੋਟ ਈਸੇ ਖਾਂ ਦੇ ਹਰ ਪੱਤਰਕਾਰ ਨਾਲ ਚਟਾਨ ਵਾਂਗ ਖੜੇ ਹਨ। ਕਿਸੇ ਵੀ ਪੱਤਰਕਾਰ ਨੂੰ ਫੀਲਡ ਵਿੱਚ ਕੰਮ ਕਰਦਿਆਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਸ ਦੇ ਨਾਲ ਹਰ ਵੇਲੇ ਖੜੇ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰੈੱਸ ਕਲੱਬ ਕੋਟ ਈਸੇ ਖਾਂ ਸਾਫ ਸੁਥਰੀ ਅਤੇ ਨਿਰਪੱਖ ਪੱਤਰਕਾਰੀ ਲਈ ਵਚਨਬੱਧ ਹੈ ਅਤੇ ਇਸ ਉੱਪਰ ਡੱਟ ਕੇ ਪਹਿਰਾ ਦੇਣਗੇ। ਇਸ ਮੌਕੇ ਸਮੂਹ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਵੱਲੋਂ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਪ੍ਰੈਸ ਕਲੱਬ ਕੋਟ ਈਸੇ ਖਾ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੀ 20 ਤਰੀਕ ਨੂੰ ਹੋਵੇਗੀ।


