ਗੁਰਪ੍ਰੀਤ ਸਿੰਘ ਸਿੱਧੂ ਸੋਨੂੰ ਕੌਂਸਲਰ ਨੇ ਜਨਤਾ ਨੂੰ ਸੌਂਪਿਆ ਆਪਣਾ ਰਿਪੋਰਟ ਕਾਰਡ

ਕੋਟ ਦੀਸੇ ਖਾਂ,21 ਅਪ੍ਰੈਲ (ਜਸ਼ਨ)ਗੁਰਪ੍ਰੀਤ ਸਿੰਘ ਸਿੱਧੂ ਸੋਨੂੰ ਕੌਂਸਲਰ ਨੇ ਜਨਤਾ ਨੂੰ ਆਪਣਾ ਰਿਪੋਰਟ ਕਾਰਡ ਸੌਂਪਦੇ ਹੋਏ
ਕਿਹਾ ਕਿ ਜੇ ਪੰਜ ਸਾਲਾਂ ਚ ਕੰਮ ਕੀਤਾ ਤੇ ਵੋਟ ਪਾਇਓ, ਨਹੀਂ ਤੇ ਬੇਸ਼ੱਕ ਨਾ ਪਾਇਓ। ਉਹਨਾਂ ਕਿਹਾ ਕਿ …..
1- ਜੋ ਕਿਹਾ ਸੀ, ਜਿਵੇਂ ਵੋਟ ਮੰਗਣ ਤੁਹਾਡੇ ਘਰ ਆ ਰਿਹਾ ਤੁਹਾਡੇ ਕੰਮ ਲਈ ਘਰ ਆ ਕੇ ਮੋਹਰ ਲਾਂਵਾਂਗਾ ਲਾਈ ਜਾਂ ਨਹੀਂ ਲਾਈ।
2- ਵਾਰਡ ਨੰਬਰ ਚਾਰ ਚ ਪੈਂਦੇ ਸਟੇਡੀਅਮ ਚ ਨੌਜਵਾਨਾਂ ਲਈ ਜਿੰਮ ਬਣਵਾਇਆ ਸ਼ਾਨਦਾਰ ਸਟੇਡੀਅਮ ਬਣਾਇਆ।
3-ਵਾਰਡ ਨੰਬਰ ਚਾਰ ਚ ਮਸੀਤਾਂ ਰੋਡ ਤੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਸ਼ੂ ਹਸਪਤਾਲ ਚ ਕਾਰ ਪਾਰਕਿੰਗ ਬਣਾਈ। ਮਸੀਤਾਂ ਰੋਡ ਤੇ ਸੀਵਰੇਜ ਪਾਕੇ ਇੰਟਰਲਾਕ ਟਾਈਲ ਲਗਾਕੇ ਸ਼ਾਨਦਾਰ ਰੋਡ ਬਣਵਾਈ।
4- ਵਾਰਡ ਨੰਬਰ ਚਾਰ ਚ ਸੀਵਰੇਜ ਸਿਸਟਮ ਪਵਾਇਆ। ਬਹੁਤ ਜਲਦ ਸਾਰੇ ਵਾਰਡ ਨੂੰ ਸੀਵਰੇਜ ਨਾਲ ਜੋੜਿਆ ਜਾਵੇਗਾ।
5- ਗਰਮੀਆਂ ਚ ਬਿਜਲੀ ਦੇ ਲੱਗਦੇ ਲੰਮੇ ਕੱਟ ਤੋਂ ਨਿਜ਼ਾਤ ਦਿਵਾਉਣ ਲਈ ਬਿਜਲੀ ਘਰ ਤੋ ਤੀਸਰਾ ਫੀਡਰ ਕਢਵਾਇਆ ਅਤੇ ਬਿਜਲੀ ਘਰ ਤੋ ਸਿੱਧੀ ਕੇਬਲ ਤਾਰ ਵਾਰਡ ਚ ਲੈ ਕੇ ਆਏ। ਨੰਗੀਆਂ ਤਾਰਾਂ ਖਤਮ ਕਰਵਾਈਆਂ।
6- ਵਾਰਡ ਨੰਬਰ ਚਾਰ ਚ ਗਰੀਬ ਲੋਕਾਂ ਦੇ ਘਰਾਂ ਨੂੰ ਜਾਂਦੇ ਨਰਸਰੀ ਵਾਲੀ ਗਲੀ ਨੂੰ 20 ਲੱਖ ਦੀ ਲਾਗਤ ਨਾਲ ਇੰਟਰਲਾਕ ਲਗਾਕੇ ਬਣਾਇਆ। ਵਾਰਡ ਦੇ ਲੋਕਾਂ ਨੂੰ ਬੈਠਣ ਲਈ ਵਾਰਡ ਦੇ ਪ੍ਰੋਗਰਾਮ ਕਰਨ ਲਈ ਸ਼ਾਨਦਾਰ ਜਗ੍ਹਾ ਬਣਾਕੇ ਦਿੱਤੀ।
7- ਧਰਮਕੋਟ ਰੋਡ ਤੇ ਲਾਈਟਾਂ ਲਗਵਾ ਕੇ ਹਨੇਰੇ ਤੋਂ ਨਿਜ਼ਾਤ ਦਿਵਾਈ।
8- ਸਰਕਾਰੀ ਹਸਪਤਾਲ ਚ ਸਫਾਈ ਕਰਵਾਕੇ ਖੂਬਸੂਰਤ ਬਣਾਇਆ।
8- ਵਾਰਡ ਨੰਬਰ ਚਾਰ ਦੇ ਨਸੀਰਪੁਰ ਜਾਨੀਆ ਚ ਪੈਂਦੀਆਂ ਗਲੀਆਂ ਨੂੰ ਵੀ ਪੰਚਾਇਤ ਤੱਕ ਸਰਕਾਰੇ ਦਰਬਾਰੇ ਆਪਣੀ ਪਹੁੰਚ ਨਾਲ ਬਣਾਇਆ ਅਤੇ ਵਾਹਿਗੁਰੂ ਨਗਰ ਚ ਸ਼ਾਨਦਾਰ ਖਜੂਰਾਂ ਵਾਲੀ ਪਾਰਕ ਗੰਦਾ ਛੱਪੜ ਖ਼ਤਮ ਕਰਕੇ ਸੀਵਰੇਜ ਪਾਕੇ ਪਾਣੀ ਦਾ ਨਿਕਾਸ ਕਰਵਾਇਆ । ਗਲੀਆਂ ਚ ਤਾਰਾਂ ਕਢਾਉਣ, ਪੈਨਸ਼ਨਾਂ ਲਵਾਉਣ ,ਲੋਕਾਂ ਦ ਰੋਜ਼ਾਨਾ ਛੋਟੇ ਮੋਟੇ ਨਿੱਜੀ ਕੰਮਾਂ ਦੀ ਲਿਸਟ ਬਹੁਤ ਲੰਬੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਮੈਂ ਜਿੰਨਾ ਜੋਗਾ ਸੀ,ਤੁਹਾਡੀ ਸੇਵਾ ਚ ਹਾਜ਼ਰ ਰਿਹਾ। ਜੇਕਰ ਮੇਰੇ ਕੰਮ ਚੰਗੇ ਲੱਗਦੇ, ਦੂਸਰੀ ਵਾਰ ਵੋਟ ਪਾਇਆ ਜੇ ਨਹੀਂ ਚੰਗੇ ਲੱਗੇ ਬੇਸ਼ੱਕ ਨਾ ਪਾਇਆ ਜੇ।
(ਗੁਰਪ੍ਰੀਤ ਸਿੰਘ ਸੋਨੂੰ ਸਿੱਧੂ ਕੌਂਸਲਰ ਵਾਰਡ ਨੰਬਰ ਚਾਰ
ਹੁਣ ਵਾਰਡ ਨੰਬਰ 7
9814431200)


