ਹੇਮਕੁੰਟ ਸਕੂਲ ਦੀ ਅੰਮ੍ਰਿਤਵੀਰ ਧਾਰਮਿਕ ਪ੍ਰੀਖਿਆਵਾਂ ਵਿੱਚੋਂ ਮੈਰਿਟ ਤੇ

ਧਰਮਕੋਟ , 20  ਅਪ੍ਰੈਲ (ਜਗਰਾਜ ਸਿੰਘ ਸੰਘਾ )-
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸ:ਚਰਨਜੀਤ ਸਿੰਘ,ਗੁਰਜੀਤ ਸਿੰਘ ਦੇ ਸਹਿਯੋਗ ਨਾਲ “ਸਰਕਲ ਮੋਗਾ” ਵੱਲੋਂ ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ, ਕੋਟ-ਈਸੇ-ਖਾਂ ਵਿਖੇ ਅਕਤੂਬਰ੨੦੨੫ ਵਿੱਚ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਗਈਆਂ। ਜਿਸ ਵਿੱਚ ਤੀਸਰੀ ਤੋਂ ਬਾਰ੍ਹਵੀਂ

ਕਲਾਸ ਦੇ  ਵਿਦਿਆਰਥੀਆਂ ਨੇ ਮੈਡਮ  ਸੁਰਿੰਦਰ ਕੌਰ ਦੀ ਨਿਗਰਾਨੀ ਹੇਠ ਭਾਗ ਲਿਆ ਸੀ ।
ਇਹਨਾਂ ਪ੍ਰੀਖਿਆਵਾਂ ਦਾ ਨਤੀਜਾ ਹੁਣ  ਐਲਾਨਿਆ ਗਿਆ।ਪਹਿਲੇ ਗੁਰੁੱਪ ਵਿੱਚੋਂ ਅੰਮ੍ਰਿਤਵੀਰ
ਕੌਰ ਕਲਾਸ ਪੰਜਵੀਂ ਨੇ ਮੈਰਿਟ ਵਿਚ ਦੂਸਰੇ  ਭਾਗ ਵਿੱਚੋਂ ਜਸਪ੍ਰੀਤ ਕੌਰ ਅਤੇ ਨਿਮਰਤ ਕੌਰ ਕਲਾਸ
ਨੋਂਵੀ ਨੇ ਪਹਿਲਾ ਸਥਾਨ ਅਤੇ ਤੀਸਰੇ ਭਾਗ ਵਿੱਚੋਂ ਵਰਨੀਤ ਕੌਰ  ਕਲਾਸ ਦਸਵੀਂ ਪਹਿਲਾ
ਸਥਾਨ ਪ੍ਰਾਪਤ ਕੀਤਾ। ਪਹਿਲਾ ਗਰੁੱਪ ਤੀਸਰੀ ਤੋਂ ਪੰਜਵੀ ਕਲਾਸ ਦੇ 52 ਵਿਦਿਆਰਥੀਆ ਨੇ
ਦੂਸਰਾ ਭਾਗ ਛੇਵੀਂ ਤੋਂ ਅੱਠਵੀਂ ਕਲਾਸ ਵਿੱਚ 22 ਤੀਸਰੇ ਗੁਰੱਪ ਵਿੱਚ 06 ਵਿਦਿਆਰਥੀਆਂ ਨੇ
ਇਮਤਿਹਾਨ ਵਿੱਚ ਭਾਗ ਲਿਆ ਸੀ। ਇਹਨਾਂ ਵਿਦਿਆਰਥੀਆਂ ਸਿੱਖ ਮਿਸ਼ਨਰੀ ਕਾਲਜ
ਲੁਧਿਆਣਾ ਵੱਲੋਂ ਆਏ ਹੋਏ ਸ:ਚਰਨਜੀਤ ਸਿੰਘ,ਗੁਰਜੀਤ ਸਿੰਘ ,ਚੇਅਰਮੈਨ ਸ: ਕੁਲਵੰਤ
ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਵੱਲੋਂ
ਸ਼ੀਲਡਾ ਅਤੇ ਸਰਟੀਫਿਕੇਟ ਦੇ  ਕੇ ਸਨਮਾਨਿਤ ਕੀਤਾ 
ਗਿਆ ।