ਮੋਹਨ ਲਾਲ ਪਲਤਾ ਦਾ ਅੰਤਿਮ ਸੰਸਕਾਰ ਅੱਜ,ਵੱਖ ਵੱਖ ਸਖ਼ਸੀਅਤਾਂ ਨੇ ਕੀਤਾ ਦੁੱਖ ਪ੍ਰਗਟ

ਮੋਗਾ, 19 ਅਪ੍ਰੈਲ (ਜਸ਼ਨ ) ਪਲਤਾ ਟਰੈਵਲ ਦੇ ਐਮ.ਡੀ. ਭੁਪਿੰਦਰ ਪਲਤਾ ਦੇ ਪੂਜਨੀਕ ਪਿਤਾ ਅਤੇ ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ’ਤੇ ਚੇਅਰਮੈਨ ਗੋਲਡਨ ਟਰੈਵਲ ਮੋਗਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 20 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸ਼ਮਸ਼ਾਨਘਾਟ ਗਾਂਧੀ ਰੋਡ (ਮੋਗਾ) ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਭੁਪਿੰਦਰ ਪਲਤਾ, ਸੁਭਾਸ਼ ਪਲਤਾ, ਮਦਨ ਪਲਤਾ ਰਣੀਆਂ, ਸੋਹਣ ਪਲਤਾ ਬੱਧਨੀ, ਕੁਲਦੀਪ ਪਲਤਾ ਮੋਗਾ, ਸੰਦੀਪ ਕੁਮਾਰ ਸਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ’ਤੇ ਬਿੱਟੂ ਫੈਕਸ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨਸ, ਡਾ. ਸ਼ੁਭਮ ਪਲਤਾ ਅਤੇ ਸਮੂਹ ਪਲਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਮਾਹਲਾ, ਪੰਕਜ ਸੂਦ ਪ੍ਰਧਾਨ ਸੀ ਆਰ ਓ, ਡਾ ਸੁਰੇਸ ਕੁਮਾਰ, ਸਤੀਸ਼ ਭੱਲਾ, ਪਰਮਪਾਲ ਸਿੰਘ ਤਖਤੂਪੁਰਾ ਮੈਬਰ ਪੀ ਪੀ ਸੀਸੀ, ਹਰਮੇਲ ਸਿੰਘ ਰਣੀਆ, ਨਿਰਭੈ ਸਿੰਘ ਰਣੀਆ, ਡਾ ਪ੍ਰਭਦਿਆਲ ਸਿੰਘ ਰਣੀਆ, ਕੁਲਵੰਤ ਸਿੰਘ ਠੇਕੇਦਾਰ ਰਣੀਆ, ਪ੍ਰਿਤਪਾਲ ਸਿੰਘ ਰਣੀਆ ਰਣੀਆ ਇੰਟਰਪ੍ਰਾਈਜ਼, ਜਗਮੀਤ ਸਿੰਘ ਮੈਬਰ ਪੰਚਾਇਤ ਰਣੀਆ, ਕੁਲਬੀਰ ਸ਼ਰਨ ਭੱਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਮਨਜੀਤ ਸਿੰਘ ਲਾਂਭਾ ਲੁਧਿਆਣਾ, ਰਾਜੀਵ ਬਾਂਸਲ ਐਵਰਗਰੀਨ ਟਰੈਵਲਜ਼, ਗੁਰਸੇਵਕ ਸਿੰਘ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ, ਹਰਸ਼ਵਰਧਨ ਸਿੰਘ ਗਿੱਲ ਰਣੀਆ ਆਦਿ ਸ਼ਾਮਿਲ ਸਨ।


