ਹੇਮਕੁੰਟ ਸਕੂਲ ਐੱਨ.ਸੀ.ਸੀ ਜੂਨੀਅਰ ਵਿੰਗ ਦੀ ਹੋਈ ਨਵੀਂ ਇੰਨਰੋਲਮੈਂਟ

ਮੋਗਾ 19 ਅਪ੍ਰੈਲ (ਜਸ਼ਨ )ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਐੱਨ.ਸੀ.ਸੀਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ।ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਨਾਲ ਸਮੇਂ
–ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਹੀ ਨਵੇ
ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ ਇੰਨਰੋਲਮੈਂਟ ਕੀਤੀ ਜਾਂਦੀ ਹੈ।ਇਸੇ ਤਹਿਤ
05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਯੋਗ
ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਵਿੱਚ ਜੂਨੀਅਰ ਵਿੰਗ ਦੀ ਨਵੀਂ ਭਰਤੀ ਹੋਈ
।ਸਕੂਲ ਦੇ ਐੱਨ.ਸੀ.ਸੀ ਦੇ ਏ.ਐੱਨ.ਓ ਸਿਮਰਨਜੀਤ ਕੌਰ ਦੀ ਮੋਜੂਦਗੀ ਵਿੱਚ ਸੂਬੇਦਾਰ ਮੇਜਰ
ਸੁਖਮੰਦਰ ਸਿੰਘ ਅਤੇ ਨਾਇਕ ਅਜੇ ਕੁਮਾਰ,ਹਵਾਲਦਾਰ ਦਿਨੇਸ਼ ਕੁਮਾਰ,ਜੀ.ਸੀ.ਆਈ ,
ਮੈਡਮ ਚਕਿਤਸਾ ਨੇ ਅੱਠਵੀਂ ਅਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾ ਦੀ ਇੰਟਰਵਿਊ
ਉਪਰੰਤ 21 ਯੋਗ ਕੈਡਿਟਸ ਐੱਨ.ਸੀ.ਸੀ ਜੂਨੀਅਰ ਵਿੰਗ ਲਈ ਚੁਣਿਆ ।ਉਹਨਾਂ ਨੇ ਦੱਸਿਆਂ
ਕਿ ਐੱਨ.ਸੀ.ਸੀ ਰੱਖਣ ਨਾਲ ਵਿਦਿਆਰਥੀ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ
ਹੈ ਅਤੇ ਨਾਲ ਹੀ ਐੱਨ.ਸੀ.ਸੀ ਦੇ ਏ,ਬੀ,ਅਤੇ ਸੀ ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦੇ ਹੋਏ
ਦੱਸਿਆਂ ਕਿ ਜ਼ਿੰਦਗੀ ਵਿੱਚ ਇਸ ਦੇ ਕੀ ਕੀ ਫਾਇਦੇ ਹਨ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ:
ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ
ਕੌਰ ਨੇ ਵਿਦਿਆਰਥੀਆਂ ਨੂੰ ਐੱਨ.ਸੀ.ਸੀ ਦੇ ਰੂਲਜ਼ ਤੋਂ ਜਾਗਰੂਕ ਕਰਵਾਉਂਦੇ ਹੋਏ ਐੱਨ.ਸੀ.ਸੀ
ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ।ਉਨ੍ਹਾਂ
ਨੇ ਐੱਨ.ਸੀ.ਸੀ ਕੈਡਿਟਸ ਨੂੰ ਜੀਵਨ ਵਿੱਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ
ਕਰਵਾਇਆ। ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸੀ ।


