ਪਲਤਾ ਟ੍ਰੈਵਲ ਦੇ ਐੱਮ ਡੀ ਸੁਭਾਸ਼ ਪਲਤਾ ਨੂੰ ਸਦਮਾ, ਵੱਡੇ ਭਰਾ ਦੀ ਮੌਤ

ਮੋਗਾ, 18 ਅਪ੍ਰੈਲ (ਜਸ਼ਨ )ਪਲਤਾ ਟ੍ਰੈਵਲ ਅਤੇ ਗੋਲਡਨ ਐਜੂਕੇਸ਼ਨਸ ਦੇ ਰੂਹੇ ਰਵਾਂ ਸ੍ਰੀ  ਸੁਭਾਸ਼ ਪਲਤਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ  ਵੱਡੇ ਭਰਾ ਸ੍ਰੀ ਮੋਹਨ ਲਾਲ ਪਲਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ।ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਸ੍ਰੀ ਮੋਹਨ ਲਾਲ ਪਲਤਾ ਦਾ ਅੰਤਿਮ ਸਸਕਾਰ ਉਹਨਾਂ ਦੇ ਬੱਚਿਆਂ ਦੇ, ਵਿਦੇਸ਼ ਤੋਂ ਪਰਤਣ ਉਪਰੰਤ, 20 ਅਪ੍ਰੈਲ ਦਿਨ ਸੋਮਵਾਰ ਨੂੰ ,ਸਵੇਰੇ 11 ਵਜੇ, ਗਾਂਧੀ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ  ਜਾਵੇਗਾ। ਇਸ ਦੁਖਦਾਈ ਸਮੇਂ ਸ਼ਹਿਰ ਦੀਆਂ ਰਾਜਨੀਤਕ ,ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਲਤਾ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ ।