ਪੰਜਾਬ ਭਾਜਪਾ ਦੇ ਲੀਡਰ ਤੇ ਪੰਜਾਬ ਸਰਕਾਰ ਕਣਕ ਖਰੀਦ ਤੇ ਬੀ.ਬੀ.ਐਮ.ਬੀ ਮੁੱਦੇ ਤੇ ਕਰ ਰਹੇ ਹਨ ਗੁਮਰਾਹ:- ਦੌਲਤਪੁਰਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਘੱਲ, ਜਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਜਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਜੋ ਬੀ. ਬੀ.ਐਮ.ਬੀ ਚੋ ਪੰਜਾਬ ਦਾ ਵਿਰਾਸਤੀ ਮਾਲਕਾਨਾਂ ਹੱਕ ਖਤਮ ਕੀਤਾ ਹੈ ਉਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਵੱਡੇ ਛੋਟੇ ਵੱਖ-ਵੱਖ ਲੀਡਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਪੰਜਾਬ ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਮੈਂਬਰਸ਼ਿਪ ਨਾਲ ਕੋਈ ਛੇੜਛਾੜ ਨਹੀਂ ਹੋਈ ਪਰ ਜੋ ਕੇਂਦਰ ਸਰਕਾਰ ਨੇ ਇਹ ਛੇੜਛਾੜ ਕੀਤੀ ਹੈ ਉਹ ਜਨਤਕ ਜਾਹਰ ਹੋ ਚੁੱਕੀ ਹੈ ਇਸ ਲਈ ਪੰਜਾਬ ਭਾਜਪਾ ਦੇ ਲੀਡਰ ਇਸ ਮੁੱਦੇ ਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰਨ ਤੋਂ ਗੁਰਹੇਜ ਕਰਨ ਜਿੰਨਾ ਇਹ ਲੀਡਰ ਇਸ ਝੂਠ ਨੂੰ ਛਪਾਉਣ ਲਈ ਬੋਲ ਰਹੇ ਹਨ ਉਨਾਂ ਜਾਅ ਕੇ ਕੇਂਦਰੀ ਗ੍ਰਿਹ ਮੰਤਰੀ ਕੋਲ ਸਿਫਾਰਿਸ਼ ਕਰਨ ਕਿ ਪੰਜਾਬ ਦੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਨੂੰ ਜਲਦ ਤੋਂ ਜਲਦ ਚੱਕਿਆ ਜਾਵੇ ਅਸੀਂ ਨਾਲ ਹੀ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਮੰਡੀਆਂ ਚ ਜਾਅ ਕੇ ਸਿਰਫ ਤੇ ਸਿਰਫ ਫੋਟੋਆਂ ਕਰਾਉਣ ਤੱਕ ਸੀਮਤ ਰਹਿ ਗਈ ਹੈ ਕਿਉਂਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਹੈ ਪਰ ਪੰਜਾਬ ਸਰਕਾਰ ਮੰਡੀਆਂ ਵਿਚ ਜਾਅ ਕੇ ਫੋਟੋ ਕਰਾ ਕੇ ਅਖਬਾਰਾਂ ਵਿੱਚ ਵੱਡੇ ਵੱਡੇ ਬਿਆਨ ਦੇ ਰਹੀ ਹੈ ਕਿ ਕਿਸਾਨ ਦਾ ਇੱਕ ਇੱਕ ਦਾਣਾ ਚੱਕਿਆ ਜਾਵੇਗਾ ਪਰ ਹਰ ਰੋਜ਼ ਵਿਗੜਦੇ ਮੌਸਮ  ਨੇ ਕਿਸਾਨ ਦੇ ਸਾਹ ਸੂਤੇ ਹੋਏ ਹਨ ਕਿਉਂਕਿ ਕਿਸਾਨ ਨੂੰ ਪਹਿਲਾਂ ਤੋਂ ਹੀ ਗੜੇਮਾਰੀ ਦੀ ਮਾਰ ਬਹੁਤ ਡੂੰਘੀ ਪਈ ਹੈ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕਾ ਹੈ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਖਾਲੀ ਲਿਫਾਫੇਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਮਜ਼ਦੂਰਾਂ ਲਈ ਕੁਝ ਕਰਕੇ ਦਿਖਾਓ ਤਾਂ ਜੋ ਲੋਕਾਂ ਨੂੰ ਲੱਗੇ ਕਿ ਸਾਡੀ ਚੁਣੀ ਹੋਈ ਸਰਕਾਰ ਸਾਡੇ ਲਈ ਕੁਝ ਕਰ ਰਹੀ ਹੈ।

ਪ੍ਰਧਾਨ ਦੌਲਤਪੁਰਾ ਨੇ ਹੀ ਕਿਹਾ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚੁਣੇ ਹੋਏ ਰਾਜਸਭਾ ਮੈਂਬਰ ਦੇ ਘਰ ਰੇਡ ਹੋਈ ਤਾਂ ਸੂਬੇ ਦੇ ਮੁੱਖ ਮੰਤਰੀ ਬੜੀ ਕਾਹਲੀ ਨਾਲ ਬਿਆਨ ਦੇਣ ਲੱਗ ਪਏ ਕਿ ਇਹ ਗਲਤ ਹੋ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀ.ਬੀ.ਐਮ.ਬੀ ਮੁੱਦੇ ਤੇ ਸੰਘਰਸ਼ ਵਿੱਢਣ ਦਾ ਐਲਾਨ ਕਿਉਂ ਨਹੀਂ ਕਰਦੇ ਕਿਉਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੇਂਦਰ ਦੀਆਂ ਪੰਜਾਬ ਵਿਰੋਧੀ  ਨੀਤੀਆਂ ਦਾ ਸਾਥ ਦੇ ਰਹੇ ਹਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਪੰਜਾਬ ਹੈ ਜੋ ਵੀ ਰਾਜਨੀਤਿਕ ਲੀਡਰ ਜਾਂ ਕੋਈ ਸਰਕਾਰ ਪੰਜਾਬ ਦੇ ਹਿੱਤਾਂ ਦੇ ਉਲਟ ਚੱਲਦੀ ਹੈ ਤਾਂ ਪੰਜਾਬ ਦੇ ਲੋਕ ਉਸ ਦਾ ਹਿਸਾਬ ਵੋਟਾਂ ਸਮੇਂ ਲੈ ਲੈਂਦੇ ਹਨ। ਮੀਤ ਪ੍ਰਧਾਨ ਘੱਲ ਨੇ ਕਿਹਾ ਹੈ ਕਿ ਸੂਬੇ ਅੰਦਰ ਸਬਜ਼ੀਆਂ ਮੱਕੀ ਦੀ ਫ਼ਸਲ ਹਰੇ ਚਾਰੇ ਨੂੰ ਪਾਣੀ ਦੀ ਬਹੁਤ ਜਰੂਰਤ ਹੈ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਇਹਨਾਂ ਦਿਨਾਂ ਵਿੱਚ 6 ਘੰਟੇ ਬਿਜਲੀ ਸਪਲਾਈ ਜਰੂਰ ਦਿੱਤੀ ਜਾਵੇ ਤਾਂ ਜੋ ਹਰਾ ਚਾਰਾ ਅਤੇ ਸਬਜ਼ੀਆਂ ਨੂੰ ਗਰਮੀ ਦੀ ਮਾਰ ਤੋਂ ਬਚਾਇਆ ਜਾ ਸਕੇ ਉਹਨਾਂ ਕਿਹਾ ਹੈ ਕਿ ਪੰਜਾਬ ਚ ਘਰੇਲੂ ਬਿਜਲੀ ਦਾ ਬਹੁਤ ਬੁਰਾ ਹਾਲ ਹੈ। ਬਿਜਲੀ ਨਾ ਆਉਣ ਕਾਰਨ ਬਜ਼ੁਰਗਾਂ ਬੱਚਿਆਂ ਨੂੰ ਤੰਗੀ ਆ ਰਹੀ ਹੈ ਉਪਰੋਂ ਮੱਛਰ ਦਾ ਸੀਜ਼ਨ ਹੋਣ ਕਾਰਨ ਡੇਂਗੂ ਹੋਣ ਦਾ ਖਦਸਾ ਹੈ ਇਸ ਲਈ ਘਰੇਲੂ ਬਿਜਲੀ ਸਪਲਾਈ 24 ਘੰਟੇ ਯਕੀਨੀ ਬਣਾਈ ਜਾਵੇ ।