ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ “ਨਸ਼ਾ ਮੁਕਤ ਪੰਜਾਬ ਵਾਕਥਾਨ” ਵਿੱਚ ਲਿਆ ਭਾਗ

ਮੋਗਾ, 16 ਅਪ੍ਰੈਲ (ਜਸ਼ਨ ) ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਉਲੰਪਿਕ ਐਸੋਸੀਏਸ਼ਨ ਵੱਲੋਂ “ਨਸ਼ਾ ਮੁਕਤ ਪੰਜਾਬ”ਮੁਹਿੰਮ ਅਧੀਨ ਮੋਗਾ ਵਿਖੇ ਇੱਕ ਵਿਸ਼ਾਲ ਵਾਕਥਾਨ ਦਾ ਆਯੋਜਨ ਕੀਤਾ ਗਿਆ। ਜਿਸ ਦਾਮਕਸਦ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਵੱਲਪ੍ਰੇਰਿਤ ਕਰਨਾ ਸੀ ।ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇਉਤਸ਼ਾਹਪੂਰਵਕ ਭਾਗ ਲਿਆ। ਖਾਸ ਤੌਰ ਤੇ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਅਤੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਐਨ.ਸੀ.ਸੀ ਏ.ਐੱਨ.ਓ ਸਿਮਰਨਜੀਤ ਕੌਰ,ਮਹੇਸ਼ਕੁਮਾਰ,ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਅਮੀਰ ਸਿੰਘ,ਮੈਡਮ ਸੁਰਿੰਦਰਕੌਰ,ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਰੈਲੀ ਦੌਰਾਨਨਸ਼ਾ ਮੁਕਤੀ ਦੇ ਹੱਕ ਵਿੱਚ ਜਾਗਰੂਕਤਾ ਫੈਲਾਈ ।ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਦੀਸ਼ੁਰੂਆਤ ‘ਚ ਯੋਗਾ ਅਤੇ ਕਸਰਤਾਂ ਵੀ ਕੀਤੀਆਂ ਗਈਆਂ ਜਿਸ ਨਾਲ ਸਿਹਤਮੰਦ ਜੀਵਨ ਦੀਮਹੱਤਤਾ ਉਭਰੀ।ਇਸ ਦੌਰਾਨ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਆਈ.ਏ.ਐੱਸਵੱਲੋਂ ਸੰਬੌਧਨ ਕਰਦੇ ਹੋਏ ਕਿਹਾ ਗਿਆ ਕਿ ਨਸ਼ਾ ਇੱਕ ਗੰਭੀਰ ਸਮੱਸਿਆਂ ਹੈ ਜੋਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਬੁਰਾਈ ਨੂੰ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਨੌਜਵਾਨਾ ਨੂੰਸਹੀ ਦਿਸ਼ਾ ਵੱਲ ਲੈ ਜਾਣਾ ਬਹੁਤ ਜ਼ਰੂਰੀ ਹੈ ।ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਾ ਮੁਕਤਰਹਿਣ ਦੀ ਸਹੁੰ ਚੁਕਵਾਈ ਗਈ ਜਿਸ ਵਿੱਚ ਉਹਨਾਂ ਨੇ ਵਚਨ ਲਿਆ ਕਿ ਉਹ ਨਸ਼ਿਆਂ ਤੋਂ ਦੂਰਰਹਿਣਗੇ ਅਤੇ ਹੋਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੇ। ਵਾਕਥਨ ਦੇ ਸਮਾਪਤ ਹੋਣਉਪਰੰਤ ਭਾਗੀਦਾਰਾਂ ਨੂੰ ਰਿਫਰੈੱਸ਼ਮੈਂਟ ਦਿੱਤੀ ਗਈ ਅਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਰਟੀਫਿਕੇਟ ਵੀ ਵੰਡੇ ਗਏ । ਅੰਤ ਵਿੱਚ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀਗਈ । ਹੇਮੁਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਸ਼ੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ।