ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵੱਚਨਬੱਧ ਹੈ - ਦਵਿੰਦਰ ਸਿੰਘ ਤਖਤੂਪੁਰਾ

ਮੋਗਾ, 14 ਅਪ੍ਰੈਲ (ਜਸ਼ਨ ) ਅੱਜ ਪਿੰਡ ਮਾਛੀਕੇ ਅਤੇ ਬਿਲਾਸਪੁਰ ਦੀਆ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੀ ਸੁਰੂਆਤ ਕਰਾਉਣ ਸਮੇਂ ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੇ ਸੰਗਠਨ ਇੰਚਾਰਜ ਦਵਿੰਦਰ ਸਿੰਘ ਤਖਤੂਪੁਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀਆਂ ਵਿੱਚ ਸੁੱਕਾ ਕੇ ਲਿਆਉਣ ਤਾਂ ਜੋ ਉਹਨਾਂ ਦੀ ਫ਼ਸਲ ਆਉਣ ਤੇ ਮੰਡੀਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵੱਚਨਬੱਧ ਹੈ । ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸੁਖਦੀਪ ਸਿੰਘ ਭਾਗੀਕੇ, ਗੁਰਪ੍ਰੀਤ ਸਿੰਘ ਕੁੱਸਾ ਕੋਆਰਡੀਨੇਟਰ ਬੀ ਸੀ ਵਿੰਗ, ਇੰਸਪੈਕਟਰ ਸਾਵਣ ਸਿੰਘ ਤੇ ਇੰਸਪੈਕਟਰ ਅਮਨਦੀਪ ਸਿੰਘ ਸੇਖੋਂ ਨੇ ਨੱਥਾ ਸਿੰਘ ਐਡ ਕੰਪਨੀ ਦੀ ਦੁਕਾਨ ਤੇ ਬੋਲੀ ਲਾਕੇ ਮਾਛੀਕੇ ਮੰਡੀ ਵਿੱਚ ਖਰੀਦ ਸੁਰੂ ਕਰਵਾਈ ਇਸ ਸਮੇਂ  ਸਰਪੰਚ ਜਗਮੋਹਨ ਸਿੰਘ,ਪੰਚਾਇਤ ਮੈਂਬਰ ਬਿੱਟੂ ਆੜਤੀਆ, ਗੁਰਪੀ੍ਤ ਮਾਛੀਕੇ ਯੂਥ ਬਲਾਕ ਪ੍ਧਾਨ ਤੇ ਪਿੰਡ ਵਾਸੀ ਹਾਜ਼ਰ ਸਨ