ਗੁਰਦੁਆਰਾ ਅੰਗੀਠਾ ਸਾਹਿਬ ਰੌਲੀ ਵਿਖੇ ਧਾਰਮਿਕ ਸਮਾਗਮ ਸਮਾਪਤ

ਮੋਗਾ, 14 ਅਪ੍ਰੈਲ (ਜਸ਼ਨ ) ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੋਲੀ (ਮੋਗਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਰੈਣ ਸਿੰਘ ਦੀ ਸਾਲਾਨਾ 24ਵੀਂ ਬਰਸੀ ਸੰਬੰਧੀ 9 ਦਿਨਾਂ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਵਲੋਂ ਸੰਤਾਂ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਗਏ। ਇਸ ਦੌਰਾਨ 4 ਲੜੀਆਂ ਵਿਚ 212 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਅਤੇ ਤਿੰਨ ਦਿਨਾਂ ਰਾਤਰੀ ਦੀਵਾਨ ਸਜਾਏ ਗਏ ਜਿੰਨਾਂ 'ਚ ਭਾਈ ਸਤਨਾਮ ਸਿੰਘ ਘੋਲੀਆ, ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ, ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਜਤਿੰਦਰ ਪਾਲ ਸਿੰਘ ਮੋਗਾ, ਗਿਆਨੀ ਰਾਜਦੀਪ ਸਿੰਘ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਮਨਜਿੰਦਰ ਸਿੰਘ, ਸੰਤ ਰਾਜਨੀਸ਼ ਸਿੰਘ ਨੱਥੂਮਾਜਰਾ, ਬਾਬਾ ਭੋਲਾ ਸਿੰਘ ਬੱਡੂਵਾਲ,ਸੰਤ ਬਾਬਾ ਗੁਰਦਿਆਲ ਸਿੰਘ ਟਾਂਡਾ ਉੜਮੁੜ ਵਾਲਿਆ ਨੇ ਸੰਗਤਾਂ ਨੂੰ ਗੁਰੂ-ਜਸ ਸੁਣਾ ਕੇ ਨਿਹਾਲ ਕੀਤਾ। ਸਮਾਗਮਾਂ ਦੇ ਆਖਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਅੰਤਿਮ ਲੜੀ ਦੇ ਭੋਗ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਇਆ, ਜਿਸ ਦੌਰਾਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤਾਂ ਮਹਾਂਪੁਰਸਾਂ ਨੇ ਸੰਗਤਾਂ ਨੂੰ ਗੁਰਬਾਣੀ ਜਸ ਸਰਵਣ ਕਰਵਾਇਆ ਅਤੇ ਕਥਾ ਵਿਚਾਰਾਂ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੇ ਦੇ ਧਾਰਨੀ ਹੋ ਕੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਭਾਈ ਗੁਰਮਿੰਦਰ ਸਿੰਘ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਾ, ਭਾਈ ਗੁਲਾਬ ਇੰਦਰ ਸਿੰਘ, ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਜਸਕਰਨ ਸਿੰਘ ਜਨਹੇੜੀ, ਭਾਈ ਗਗਨਦੀਪ ਸਿੰਘ ਅੰਮ੍ਰਿਤਸਰ, ਬਾਬਾ ਰਸ਼ਪਾਲ ਸਿੰਘ, ਸੰਤ ਮੋਹਣ ਸਿੰਘ ਪਿਹੋਵੇ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਮਹੰਤ ਨਿਰਵਾਣ ਸ਼ੁੱਧ ਮੁਨੀ ਡੇਰਾ ਝਿੜੀ ਚੂਹੜਚੱਕ,ਸੰਤ ਮਹਿੰਦਰ ਸਿੰਘ ਜਨੇਰ, ਸੰਤ ਸ਼ਿਵ ਰਾਓ ਧਰਮਕੋਟ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਤੇਗਾ ਸਿੰਘ ਰੋਲੀ, ਬਾਬਾ ਜੋਰਾ ਸਿੰਘ ਤਲਵੰਡੀ ਭਾਈ, ਬਾਬਾ ਰਸ਼ਪਾਲ ਸਿੰਘ, ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਅਮਰਜੀਤ ਸਿੰਘ ਨਾਨਕਸਰ ਧਰਮਕੋਟ, ਹੈਡ ਗ੍ਰੰਥੀ ਗਿਆਨੀ ਗੁਰਮੇਲ ਸਿੰਘ, ਸੰਤ ਅਨਹਦ ਰਾਜ ਸਿੰਘ ਨਾਨਕਸਰ, ਸੰਤ ਭਰਪੂਰ ਸਿੰਘ ਸ਼ੇਖਾ ਝਲੂਰ, ਸੰਤ ਇੰਦਰਪਾਲ ਸਿੰਘ ਦੇਵੀਵਾਲ, ਬਾਬਾ ਸੁਰਜੀਤ ਸਿੰਘ ਮਹਿਰੋਂ, ਸੀਨੀਅਰ ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਸਮੇਤ ਸਮਾਜ ਸੇਵਾ ਸੁਸਾਇਟੀ, ਪ੍ਰਬੰਧਕ ਕਮੇਟੀ ਬਾਬਾ ਰੱਬ ਜੀ ਮੋਗਾ ਸਮੇਤ ਹੋਰ ਅਨੇਕਾਂ ਧਾਰਮਿਕ, ਸਿਆਸੀ, ਇਲਾਕੇ ਦੀਆਂ ਪੰਚਾਇਤੀ ਸਖ਼ਸੀਅਤਾਂ ਅਤੇ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ। ਸਟੇਜ ਦੀ ਸੇਵਾ ਭਾਈ ਗੁਰਮੀਤ ਸਿੰਘ ਦਾਤੇਵਾਲ ਅਤੇ ਉੱਘੀ ਸ਼ਖਸ਼ੀਅਤ ਸਰਪੰਚ ਗੁਰਮੀਤ ਸਿੰਘ ਗਗੜਾ ਨੇ ਚਲਾਈ। ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਨੇ ਸਾਰੀਆਂ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਅਸਥਾਨ ਵਲੋਂ ਧਾਰਮਿਕ, ਸਿਆਸੀ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।


