ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੋਨੀ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ:

ਮੋਗਾ, 14 ਅਪ੍ਰੈਲ (ਜਸ਼ਨ ) ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੋਨੀ ਵਿਖੇ 01 ਵਿਸਾਖ ਸੰਗਰਾਂਦ ਵਾਲੇ ਵਾਲੇ ਦਿਨ ਖ਼ਾਲਸਾ ਸਾਜਨਾ ਦਿਵਸ ਸਮੂਹ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਪਵਿੱਤਰ ਤੇ ਇਤਿਹਾਸਿਕ ਮੌਕੇ ਭਾਈ ਇਕਬਾਲ ਸਿੰਘ ਝੰਡੇਆਣਾ ਦੇ ਕੀਰਤਨੀ ਜਥੇ ਵੱਲੋ ਕਥਾ ਕੀਰਤਨ ਕਰਦੇ ਹੋਏ ਸਿੱਖ ਸੰਗਤਾਂ ਨੂੰ ਦੁਨੀਆਂ ਅਤੇ ਸਿੱਖ ਇਤਿਹਾਸ ਦੀ ਲਾਸਾਨੀ ਉਦਾਹਰਨ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ ਨਾਲ ਜੋੜਿਆ ਗਿਆ ।ਮੁੱਖ ਗ੍ਰੰਥੀ ਭਾਈ ਮਨਜੀਤ ਸਿੰਘ ਵੱਲੋ ਅਰਦਾਸ ਬੇਨਤੀ ਕਰਦੇ ਹੋਏ ਸੰਗਤ ਦੀ ਹਾਜ਼ਰੀ ਗੁਰੂ-ਚਰਨਾਂ ਵਿੱਚ ਲਵਾਈ ।ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗਾਂ ਦੀ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ।ਇਸ ਮੀਟਿੰਗ ਦੌਰਾਨ ਸਮੂਹ ਪ੍ਰਬੰਧਕਾਂ ਵਲੋਂ ਸਰਬਸੰਮਤੀ ਨਾਲ ਫ਼ੈਸਲੇ ਲੈਂਦੇ ਹੋਏ ਸਹਿਮਤੀ ਦਿੱਤੀ ਗਈ ਕਿ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਭੇਟਾ ਰਹਿਤ,ਸੁਖਮਨੀ ਸਾਹਿਬ ਪਾਠ ਭੇਟਾ ਰਹਿਤ,ਲੰਗਰ ਹਾਲ ਦੇ ਬਰਤਨ ਭੇਟਾ ਰਹਿਤ,ਗੁਰਦੁਆਰਾ ਸਾਹਿਬ ਦੇ ਹਾਲ ਦੀ ਵਰਤੋਂ ਧਾਰਮਿਕ ਸਮਾਗਮਾਂ ਲਈ ਭੇਟਾ ਰਹਿਤ ਹੋਵੇਗੀ ਅਤੇ ਸਰਧਾਲੂਆਂ ਪਾਸੋਂ ਇਹਨਾਂ ਕਾਰਜਾਂ ਲਈ ਕੋਈ ਵੀ ਰਾਸ਼ੀ ਨਹੀਂ ਲਈ ਜਾਵੇਗੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਰਸੀਦ ਕੱਟੀ ਜਾਵੇਗੀ ।ਜੇਕਰ ਕੋਈ ਸ਼ਰਧਾਲੂ ਆਪਣੀ ਸਵੈ ਇੱਛਾ ਨਾਲ ਭੇਟਾ ਦੇਣੀ ਚਾਹੁੰਦਾ ਹੈ ਤਾਂ ਉਹ ਆਪ ਖ਼ੁਦ ਇਹ ਰਾਸ਼ੀ ਗੁਰੂ ਗੋਲਕ ਵਿੱਚ ਸਿੱਧਾ ਪਾਵੇਗਾ ।ਇਹ ਮਤੇ  ਹਾਜ਼ਰ ਕਮੇਟੀ ਪ੍ਰਬੰਧਕ ਜਗਜੀਤ ਸਿੰਘ ਸੰਘਾ, ਹਰਬੰਸ ਸਿੰਘ ਖ਼ਾਲਸਾ,ਮਹਿੰਦਰ ਸਿੰਘ ਬਰਾੜ, ਜਸਕਰਨ ਸਿੰਘ ਤੂਰ, ਨਿਰਮਲ ਸਿੰਘ ਕੋਰੇ ਵਾਲਾ,ਸੁਖਦੇਵ ਸਿੰਘ ਰਿਟਾਇਰਡ ਐਸ਼.ਡੀ.ਓ.,ਬਲਵਿੰਦਰ ਸਿੰਘ, ਹਰਬੰਸ ਸਿੰਘ ਗਿੱਲ, ਜਗਸੀਰ ਸਿੰਘ ,ਸੂਬੇਦਾਰ ਅੰਮ੍ਰਿਤਪਾਲ ਸਿੰਘ,ਹਾਜਰ ਮੈਬਰਾਂ ਅਤੇ ਹਾਜ਼ਰ ਵੱਲੋ ਵਿਚਾਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤੇ ਗਏ ।ਇਹਨਾਂ ਮਤਿਆਂ ਦੇ ਪਾਸ ਹੋਣ ਉਪਰੰਤ ਮੁੱਖ ਸੇਵਾਦਾਰ ਜਗਜੀਤ ਸਿੰਘ ਅਤੇ ਹਰਬੰਸ ਸਿੰਘ ਖ਼ਾਲਸਾ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਦੀਆਂ ਇਹਨਾਂ ਮੁਫ਼ਤ ਸੇਵਾਵਾਂ ਦੀ ਸੁੱਘੜ ਅਤੇ ਢੁਕਵੀਂ ਵਰਤੋਂ ਕਰਦੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰ-ਵਿਚਾਰਧਾਰਾ ਅਤੇ ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੋਨੀ ਨਾਲ ਜੋੜਨ ਦੀ ਅਪੀਲ ਕੀਤੀ ।ਇਸ ਵਿਸੇਸ਼ ਮੋਕੇ ਰਾਜਿੰਦਰ ਸਿੰਘ ਡੱਲਾ ਅਤੇ ਮਹੱਲੇ ਦੀਆਂ ਹੋਰ ਨਾਮਵਰ ਸ਼ਖਸੀਅਤਾਂ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਗੁਰ ਘਰ ਦੀ ਸ਼ੋਭਾ ਵਧਾ ਰਿਹਾ ਸੀ ।