ਮਾਸਟਰ ਐਥਲੇਟਿਕਸ ਐਸੋਸੀਏਸ਼ਨ ਮੋਗਾ ਦੇ ਅਥਲੀਟਾਂ ਨੂੰ ਏਸ਼ੀਆ,ਨੈਸ਼ਨਲ ਤੇ ਪੰਜਾਬ ਪੱਧਰ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ : ਜਸਕਰਨ ਸਿੰਘ ਜਨਰਲ ਸਕੱਤਰ

Tags: 

ਮੋਗਾ, 14 ਅਪ੍ਰੈਲ (ਜਸ਼ਨ ) ਮਾਸਟਰ ਐਥਲੇਟਿਕਸ ਐਸੋਸੀਏਸ਼ਨ ਮੋਗਾ ਦੇ ਅਥਲੀਟ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਹੋਸ਼, ਜੋਸ਼ ਤੇ ਕਲਾ ਦਾ ਇਜ਼ਹਾਰ ਕਰਦੇ ਹੋਏ 23ਵੀਂ ਏਸ਼ੀਆ ਮਾਸਟਰ ਅੇਥਲੇਟਿਕਸ ਚੈਪੀਅਨਸ਼ਿਪ ਵਿੱਚ
ਗੁਰਜਿੰਦਰ ਸਿੰਘ ,ਹਰਮਿੰਦਰ ਸਿੰਘ ,ਗੁਰਪ੍ਰੀਤ ਸਿੰਘ ,ਗੁਰਜੰਟ ਸਿੰਘ,ਦਵਿੰਦਰ ਕੌਰ,ਜਸਕਰਨ ਸਿੰਘ ,ਰੇਸ਼ਮ ਸਿੰਘਔਲਖ ਤੇ ਮਾਸਟਰ ਐਥਲੇਟਿਕਸ ਚੈਪੀਅਨਸ਼ਿਪ ਅਜਮੇਰ (ਰਾਜਸਥਾਨ) ਵਿਖੇ ਡਾ. ਬਲਵਿੰਦਰ ਕੌਰ ,ਗੁਰਜੰਟ ਸਿੰਘ,ਗੁਰਜਿੰਦਰ ਸਿੰਘ ,ਬੇਅੰਤ ਸਿੰਘ ਅਤੇ ਤਲਵੰਡੀ ਸਾਬੋ ( ਬਠਿੰਡਾ)ਨੈਸ਼ਨਲ ਡਾ. ਬਲਵਿੰਦਰ ਕੌਰ ,ਸ਼ਿੰਦਰਜੀਤ ਕੌਰ ,ਸੁਰਿੰਦਰ ਕੌਰ ,ਰੇਸ਼ਮ ਸਿੰਘ ਔਲਖ ਨੇ ਪਾਰਟੀਸ਼ਪੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ। ਮਾਸਟਰ ਐਥਲੇਟਿਕਸ ਐਸੋਸੀਏਸ਼ਨ ਮੋਗਾ ਵੱਲੋਂ ਅਥਲੀਟਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੇ ਸਨਮੁੱਖ ਬਾਡੀ ਫਲੈਕਸ ਜਿਮ ਜ਼ੀਰਾ ਰੋਡ ਮੋਗਾ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ,ਜਸਕਰਨ ਸਿੰਘ ਜਨਰਲ ਸਕੱਤਰ ਐਸੋਸੀਏਸ਼ਨ ਨੇ ਸੰਬੋਧਨ ਕਰਦਿਆਂ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੀ ਐਸੋਸੀਏਸ਼ਨ ਦਾ ਉਦੇਸ਼ ਹੀ ਮਾਸਟਰ ਅਥਲੀਟਾਂ ਵਿੱਚ ਉਚੇਰਾ ਸਿਹਤ ਪੱਧਰ ਅਤੇ ਅਨੁਸ਼ਾਸਨ ਪੈਦਾ ਕਰਕੇ ਨਵੀਂ ਪੀੜ੍ਹੀ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਗਰਾਊਂਡਾਂ ਨਾਲ ਜੋੜਨਾ ਹੈ। ਇਸ ਸਮੇਂ ਗੋਬਿੰਦ ਸਿੰਘ ਪ੍ਰਧਾਨ, ਰੇਸ਼ਮ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ ,ਜਸਕਰਨ ਸਿੰਘ ਜਨਰਲ ਸਕੱਤਰ,ਰਿਟਾਇਰਡ ਡੀ.ਐਸ.ਪੀ. ਰਸ਼ਪਾਲ ਸਿੰਘ,ਪ੍ਰਿੰਸੀ.ਸੁਖਚੈਨ ਸਿੰਘ ਹੀਰਾ ਪ੍ਰੈੱਸ ਸਕੱਤਰ ,ਬਹਾਦਰ ਸਿੰਘ,ਹਰਜੀਤ ਸਿੰਘ,ਬਰਿੰਦਰਜੀਤ ਸਿੰਘ ਬਿੱਟੂ,ਡਾ. ਦੀਪਕ ਸ਼ਰਮਾ,ਦਵਿੰਦਰ ਸਿੰਘ ਸੰਘਾ,ਬੀਰ ਪ੍ਰਤਾਪ ਸਿੰਘ, ਕੋਚ ਜਗਵਿੰਦਰ ਸਿੰਘ, ਕੋਚ ਸੁਰਿੰਦਰ ਸਿੰਘ,ਪਰਮਿੰਦਰ ਸਿੰਘ ਨੈਸਲੇ, ਸੂਬੇਦਾਰ ਵੀਰ ਸਿੰਘ,ਚਰਨਜੀਤ ਸਿੰਘ ਘੱਲ ਕਲਾਂ,ਬਾਬਾ ਬਲਵਿੰਦਰ ਸਿੰਘ,ਹਰੀ ਸਿੰਘ ਨੈਸਲੇ,ਸੂਬੇਦਾਰ ਮੰਗਲ ਸਿੰਘ,ਰਘਬੀਰ ਸਿੰਘ ਤੂਰ,ਗੁਰਜੰਟ ਸਿੰਘ,ਸੂਬੇਦਾਰ ਅੰਮ੍ਰਿਤਪਾਲ ਸਿੰਘ,ਹਰਬੰਸ ਸਿੰਘ,ਡਾ. ਬਲਵਿੰਦਰ ਕੌਰ, ਪ੍ਰਿੰਸੀਪਲ ਕੰਵਲਜੀਤ ਕੌਰ, ਸੁਰਿੰਦਰ ਕੌਰ, ਸ਼ਿੰਦਰਜੀਤ ਕੌਰ, ਦਵਿੰਦਰ ਕੌਰ ,ਮੀਨਾ ਸ਼ਰਮਾ ਹਾਜ਼ਰ ਸਨ।ਸਨਮਾਨ ਸਮਾਰੋਹ ਵਿੱਚ ਮਿਤੀ 08.03.2026 ਨੂੰ ਮੋਗਾ ਵਿਖੇ ਕਰਵਾਈ ਗਈ ਜਿਲ੍ਹਾ ਪੱਧਰੀ ਮੀਟ ਦੀ ਸਮੀਖਿਆ ਵੀ ਕੀਤੀ ਗਈ ।ਸਮੂਹ ਹਾਜ਼ਰ ਮੈਂਬਰਾਂ ਵੱਲੋ ਇਸ ਮੀਟ ਦੀ ਸਫਲਤਾ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ ਤੇ ਅਥਲੀਟਾਂ ,ਸਤਨਾਮ ਸਿੰਘ ਸਬ-ਇਨਸਪੈਕਟਰ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ ।