ਦੌਲਤਪੁਰਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ,ਦਸਤਾਰ ਚੇਤਨਾ ਮਾਰਚ, ਸ਼ਲਾਘਾਯੋਗ ਉਪਰਾਲਾ : ਰਜਿੰਦਰ ਸਿੰਘ ਡੱਲਾ

Tags: 

ਮੋਗਾ, 14 ਅਪ੍ਰੈਲ (ਇਕਬਾਲ ਸਿੰਘ ਖਹਿਰਾ) ਬਾਬਾ ਮਹਿੰਗਾ ਸਿੰਘ ਪਾਰਕ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀ ਦੌਲਤਪੁਰਾ ਵੱਲੋਂ ਸਿੱਖ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੌਲਤਪੁਰਾ ਉੱਚਾ ਅਤੇ ਨੀਵਾਂ ਵਿੱਚ ਦਸਤਾਰ ਚੇਤਨਾ ਮਾਰਚ ਕੀਤਾ ਗਿਆ ਇਹ ਚੇਤਨਾ ਮਾਰਚ ਗੁਰਦੁਆਰਾ ਸਮ ਸਾਹਿਬ ਤੋਂ ਆਰੰਭ ਹੋਕੇ ਵੱਖ ਵੱਖ ਮੁਹੱਲਿਆਂ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ।ਇਸ ਮੌਕੇ ਰਾਜਿੰਦਰ ਸਿੰਘ  ਡੱਲਾ ਵੱਲੋਂ 45 ਦੇ ਕਰੀਬ ਬੱਚਿਆਂ ਨੂੰ ਦਸਤਾਰਾਂ ਤਕਸੀਮ ਕੀਤੀਆਂ ਗਈਆਂ ਅਤੇ ਬੱਚਿਆਂ ਨੂੰ ਕੇਸਾਧਾਰੀ ਹੋਕੇ ਦਸਤਾਰ ਸਜਾਉਣ ਦੀ ਪ੍ਰੇਰਿਤ ਕੀਤਾ। ਇਸ ਦਸਤਾਰ ਚੇਤਨਾ ਮਾਰਚ ਦੌਰਾਨ ਲੋਕਾਂ ਵੱਲੋਂ ਜਿੱਥੇ ਚਾਹ ਪਾਣੀ ਫਰੂਟ ਅਤੇ ਜਲੇਬੀਆਂ ਦੇ ਲੰਗਰ ਲਗਾਏ ਗਏ ਉਥੇ ਹੀ ਪਿੰਡ ਵਾਸੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਇਸ ਦਸਤਾਰ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ। ਇਸ ਮਾਰਚ ਦੇ ਅੰਤ ਵਿੱਚ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪ੍ਰਚਾਰਕ ਅਜਮੇਰ ਸਿੰਘ, ਐਡਵੋਕੇਟ ਰਾਜਵਿੰਦਰ ਸਿੰਘ,  ਨਵਾਬ ਕਪੂਰ ਸਿੰਘ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਾਜਿੰਦਰ ਸਿੰਘ ਡੱਲਾ, ਬੂਟਾ ਸਿੰਘ ਦੌਲਤਪੁਰਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਧੂ ਸਿੰਘ ਵੱਲੋਂ ਮਾਰਚ ਵਿੱਚ ਇਕੱਤਰ ਹੋਏ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਨਸ਼ਾ ਰਹਿਤ ਹੋਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਰਜਿੰਦਰ ਸਿੰਘ ਡੱਲਾ
ਅਮਰਜੀਤ ਸਿੰਘ ਐਸਬੀਆਈ ਬੈਂਕ, ਡਾਕਟਰ ਬਲਰਾਜ ਸਿੰਘ, ਸਾਧੂ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਭਜਨ ਸਿੰਘ ਗੁਰਦੁਆਰਾ ਕਮੇਟੀ, ਜਰਨੈਲ ਸਿੰਘ ਗੁਰਦੁਆਰਾ ਕਮੇਟੀ, ਕੇਵਲ ਸਿੰਘ ਮੈਂਬਰ ਪੰਚਾਇਤ, ਗੁਰਮੀਤ ਸਿੰਘ ਸਾਬਕਾ ਸਰਪੰਚ, ਛਿੰਦਰ ਸਿੰਘ ਉੱਪਲ, ਅੰਗਰੇਜ਼ ਸਿੰਘ ਸਾਬਕਾ ਮੈਂਬਰ, ਪੰਚਾਇਤ ਬਲਕਰਨ ਸਿੰਘ ਮਾਸਟਰ, ਡਾਕਟਰ ਕੇਵਲ ਸਿੰਘ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਗੁਰਦਰਸ਼ਨ ਸਿੰਘ ਗੁਰਦੁਆਰਾ ਪ੍ਰਧਾਨ ਕਮੇਟੀ, ਦਰਸ਼ਨ ਸਿੰਘ ਹਾਂਡਾ ਫੌਜੀ, ਬਾਬਾ ਅਜਮੇਰ ਸਿੰਘ, ਪ੍ਰਧਾਨ ਬੂਟਾ ਸਿੰਘ, ਬਾਬਾ ਗੁਰਦਿੱਤ ਸਿੰਘ, ਜਗਰੂਪ ਸਿੰਘ ਬਾਠ, ਸਤਪਾਲ ਸ਼ਰਮਾ, ਕਿਸਾਨ ਆਗੂ ਜਗਰੂਪ ਸਿੰਘ, ਇੰਦਰਜੀਤ ਸਿੰਘ ਬਾਠ, ਗੁਰਤੇਜ ਸਿੰਘ ਬਾਠ, ਜੁਗਰਾਜ ਸਿੰਘ ਗੁਰਦੁਆਰਾ ਕਮੇਟੀ ਮੈਂਬਰ, ਗੁਰਬਚਨ ਸਿੰਘ, ਬਲਵਿੰਦਰ ਸਿੰਘ ਮੋਗਾ, ਪਟਵਾਰੀ ਗੁਰਦਿੱਤ ਸਿੰਘ, ਨਰਿੰਦਰ ਪਾਲ ਉੱਪਲ, ਬਾਬਾ ਗੁਰਦਿਆਲ ਸਿੰਘ ,ਰਿਟਾਇਰਡ ਏਐਸਆਈ ਤਰਲੋਚਨ ਸਿੰਘ, ਬਖਤੌਰ ਸਿੰਘ ਬਰਾੜ, ਜਗਦੀਪ ਸਿੰਘ ਬਰਾੜ ,ਬਲਵੰਤ ਸਿੰਘ ਦੁਬਈ, ਜੱਸਾ ਸਿੰਘ ਫੌਜੀ ,ਗ੍ਰੰਥੀ ਗੁਰ ਪਿਆਰ ਸਿੰਘ, ਗ੍ਰੰਥੀ ਭਾਈ ਨਿਰਮਲ ਸਿੰਘ ,ਪ੍ਰਧਾਨ ਜੀਤ ਸਿੰਘ ,ਡਾਕਟਰ ਸੁਰੇਸ਼ ਕੁਮਾਰ ,ਮਨਜੀਤ ਸਿੰਘ ਭਾਊ, ਗੁਰਜੰਟ ਸਿੰਘ ਰਾਮੂਵਾਲਾ, ਰੈਂਪੀ ਬਰਾੜ, ਪ੍ਰੀਤਮ ਸਿੰਘ ਸਰਪੰਚ, ਚਰਨਾਂ ,ਬਾਬਾ ਜਗਰੂਪ ਸਿੰਘ ਬਾਠ ਯੂਐਸਏ,ਜਸਵੰਤ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਸਾਰਾ ਪ੍ਰੋਗਰਾਮ ਬੂਟਾ ਸਿੰਘ ਦੌਲਤਪੁਰਾ ਦੀ ਦੇਖ ਰੇਖ ਵਿੱਚ ਕੀਤਾ ਗਿਆ, ਬਲਦੇਵ ਸਿੰਘ ਬਾਠ ਗੁਰਦਿਆਲ ਸਿੰਘ ਵਿਰਕ  ਡਾਕਟਰ ਸੁਰੇਸ਼ ਕੁਮਾਰ ਘੁੱਲਾ ਅਤੇ ਗੁਰਦੁਆਰਾ ਸਿੰਘ ਸਭਾ ਕਮੇਟੀ ਵੱਲੋਂ ਜਲੇਬੀਆਂ ਫਰੂਟਾਂ ਚਾਹ ਪਾਣੀ ਸਮੋਸਿਆਂ ਕੇਲਿਆਂ ਆਦਿ ਦੀਆਂ ਸੇਵਾਵਾਂ ਨਿਭਾਈਆਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੰਦਰ ਕਮੇਟੀ ਐਨਆਰਆਈ ਵੀਰਾਂ ਸਕੂਲਾਂ ਦੇ ਸਟਾਫ ਬੱਚਿਆਂ ਅਤੇ ਨਗਰ ਦੀ  ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਹਰੇਕ ਸਾਲ ਵੱਡੇ ਪੱਧਰ ਤੇ ਦਸਤਾਰ ਦਿਹਾੜਾ ਮਨਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਸੰਗਤਾਂ ਨੂੰ ਬੇਨਤੀ ਕੀਤੀ।
 ਐੱਨ ਆਰ ਈ ਕਰਮਜੀਤ ਸਿੰਘ ਵਿਰਕ ਨੇ ਅਮਰੀਕਾ ਤੋਂ ਪਿੰਡ ਵਾਸੀਆਂ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਹ ਹਮੇਸ਼ਾ ਪਿੰਡ ਦੇ ਇਨ੍ਹਾਂ ਯਤਨਾਂ ਲਈ ਯੋਗਦਾਨ ਦਿੰਦੇ ਰਹਿਣਗੇ